29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ’ ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ

ਸ਼ਿਕਾਗੋ, 28 ਸਤੰਬਰ (ਕੇਵਲ ਗੁਰਾਇਆ)- ਗੁਰਦੁਆਰਾ ਸਿੱਖ ਰਿਲੀਜਨ ਸੁਸਾਇਟੀ ਪੈਲਾਟਾਈਨ ਵਿਖੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਤੇ ਕਲਚਰਲ ਕਲੱਬ ਅਤੇ ਪੰਥਕ ਸਲੇਟ ਦੇ ਸਹਿਯੋਗ ਨਾਲ ਪੰਥ ਦੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ,ਸੰਘਰਸ਼ਮਈ ਜ਼ਿੰਦਗੀ ਅਤੇ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ| ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀ ਯਾਦ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਲਾਵਾਰਸ ਲਾਸ਼ਾਂ ਦੇ ਵਾਰਸ ਬਣਨਾ ਜਸਵੰਤ ਸਿੰਘ ਖਾਲੜਾ ਦਾ ਮੰਤਵ ਸੀ, ਉਨ੍ਹਾਂ ਨੇ ਲਾਪਤਾ ਬੱਚਿਆਂ ਦੇ ਪਰਿਵਾਰਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ।

ਅਜੀਤ ਡੈਸਕ 29-09-2026
ਸ਼ਿਕਾਗੋ, 28 ਸਤੰਬਰ (ਕੇਵਲ ਗੁਰਾਇਆ)- ਗੁਰਦੁਆਰਾ ਸਿੱਖ ਰਿਲੀਜਨ ਸੁਸਾਇਟੀ ਪੈਲਾਟਾਈਨ ਵਿਖੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਤੇ ਕਲਚਰਲ ਕਲੱਬ ਅਤੇ ਪੰਥਕ ਸਲੇਟ ਦੇ ਸਹਿਯੋਗ ਨਾਲ ਪੰਥ ਦੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ,ਸੰਘਰਸ਼ਮਈ ਜ਼ਿੰਦਗੀ ਅਤੇ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ| ਇਸ ਮੌਕੇ ’ਤੇ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀ ਯਾਦ ਵਿਚ ਆਪਣੇ ਵਿਚਾਰ ਪੇਸ਼ ਕੀਤੇ। ਲਾਵਾਰਸ ਲਾਸ਼ਾਂ ਦੇ ਵਾਰਸ ਬਣਨਾ ਜਸਵੰਤ ਸਿੰਘ ਖਾਲੜਾ ਦਾ ਮੰਤਵ ਸੀ, ਉਨ੍ਹਾਂ ਨੇ ਲਾਪਤਾ ਬੱਚਿਆਂ ਦੇ ਪਰਿਵਾਰਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ। ਗੁਪਤ ਤੌਰ ਤੇ ਸਰਕਾਰੀ ਸ਼ਮਸ਼ਾਨ ਘਾਟਾਂ ਦੀ ਪੜਤਾਲ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਵਿਚ ਬਲਵਿੰਦਰ ਸਿੰਘ ਸੋਹਲ, ਸਤਨਾਮ ਸਿੰਘ ਔਲਖ,ਪ੍ਰਭਜੀਤ ਕੌਰ ਕਲੇਰ, ਹਰਕੀਰਤ ਸਿੰਘ ਸੰਧੂ, ਬੇਟੀ ਨਵਰੂਪ ਕੌਰ, ਰਣਜੀਤ ਸਿੰਘ ਗਿੱਲ, ਕਰਮਜੀਤ ਸਿੰਘ, ਬੀਬਾ ਜੈ ਦੀਪ ਕੌਰ, ਡਾ. ਸਵਰਨਜੀਤ ਸਿੰਘ ਆਦਿ ਨੇ ਭਰਪੂਰ ਤਰੀਕੇ ਨਾਲ ਉਨ੍ਹਾਂ ਦੇ ਸਿਆਸੀ ਜੀਵਨ ਉੱਪਰ ਚਾਨਣਾ ਪਾਇਆ। ਇਸ ਮੌਕੇ ਸਟੇਜ ਸੰਚਾਲਨ ਬਲਬੀਰ ਸਿੰਘ ਨੇ ਕੀਤਾ।
ਪਿਛਲੀ ਖ਼ਬਰ ਸ਼ਹਿਰੀ ਇਲਾਕਿਆਂ ’ ਚ ਰਿੱਛਾਂ ਦੀ ਆਮਦ ਵਧੀ , ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਅਗਲੀ ਖ਼ਬਰ ਵਲੈਤ ਵਿਚ ਸਿੱਖ ਇਤਿਹਾਸ ਲਿਖ ਕੇ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ - ਪ੍ਰਿੰਸੀਪਲ ਡਾ . ਸੰਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।