29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਲੰਡਨ ਵਿਚ ‘ ਦਿ ਸਿਗਨੇਚਰ ਐਵਾਰਡਜ਼ 2026’ ਸਮਾਗਮ

ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਪ੍ਰਸਿੱਧ ਹਿਲਟਨ ਆਨ ਪਾਰਕ ਲੇਨ ਵਿਖੇ ‘ਦਿ ਸਿਗਨੇਚਰ ਪੁਰਸਕਾਰ (ਲੰਡਨ) 2026’ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕਾਰੋਬਾਰ, ਕਾਨੂੰਨੀ ਸੇਵਾਵਾਂ, ਵਿੱਤ, ਤਕਨਾਲੋਜੀ, ਸਿਹਤ, ਰੀਅਲ ਅਸਟੇਟ, ਭਾਈਚਾਰਕ ਸੇਵਾ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਲਈ ਵੱਖ-ਵੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐਨਾ ਫਲੈਚਰ ਨੂੰ ਸਾਲ ਦੀ ਕਾਰੋਬਾਰੀ ਮਹਿਲਾ, ਨਿਤੇਸ਼ ਸੋਮਾਨੀ ਨੂੰ ਸਾਲ ਦਾ ਉੱਦਮੀ, ਬਿਲਾਲ ਫਾਰੂਕ ਨੂੰ ਕਾਰੋਬਾਰੀ ਅਤੇ ਨੋਟਾ ਤਾਜ ਲਾਅ ਨੂੰ ਸਾਲ ਦੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਹੋਣ ਦਾ ਐਵਾਰਡ ਦਿੱਤਾ ਗਿਆ।

ਅਜੀਤ ਡੈਸਕ 29-09-2026
ਲੰਡਨ, 28 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੇ ਪ੍ਰਸਿੱਧ ਹਿਲਟਨ ਆਨ ਪਾਰਕ ਲੇਨ ਵਿਖੇ ‘ਦਿ ਸਿਗਨੇਚਰ ਪੁਰਸਕਾਰ (ਲੰਡਨ) 2026’ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕਾਰੋਬਾਰ, ਕਾਨੂੰਨੀ ਸੇਵਾਵਾਂ, ਵਿੱਤ, ਤਕਨਾਲੋਜੀ, ਸਿਹਤ, ਰੀਅਲ ਅਸਟੇਟ, ਭਾਈਚਾਰਕ ਸੇਵਾ ਅਤੇ ਹੋਰ ਖੇਤਰਾਂ ਵਿੱਚ ਪ੍ਰਾਪਤੀਆਂ ਲਈ ਵੱਖ-ਵੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐਨਾ ਫਲੈਚਰ ਨੂੰ ਸਾਲ ਦੀ ਕਾਰੋਬਾਰੀ ਮਹਿਲਾ, ਨਿਤੇਸ਼ ਸੋਮਾਨੀ ਨੂੰ ਸਾਲ ਦਾ ਉੱਦਮੀ, ਬਿਲਾਲ ਫਾਰੂਕ ਨੂੰ ਕਾਰੋਬਾਰੀ ਅਤੇ ਨੋਟਾ ਤਾਜ ਲਾਅ ਨੂੰ ਸਾਲ ਦੇ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਹੋਣ ਦਾ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਕੈਪਟਨ ਫੈਂਟਾਸਟਿਕ, ਸਿੰਥੇਸਿਸ ਆਰਕੀਟੈਕਚਰ, ਹਿਲੰਗਿਡਨ ਚੈਂਬਰ ਆਫ ਕਾਮਰਸ, ਕਿੰਗਜ਼ਲੀ ਵੁੱਡ, ਵੀ ਐੱਸ ਵੈਲਥ ਮੈਨੇਜਮੈਂਟ, ਵੁੱਡਜ਼ ਫੂਡਸਰਵਿਸ, ਸਿੰਪਲਰ ਲਾਅ, ਗਰੋ ਬਿਡ ਬਾਰਡਰਜ਼ ਅਤੇ ਐਬੀ ਗਫੂਰ ਈ ਬੀ ਈ, ਬਰਡੀ ਗਰੁੱਪ, ਸਮਾਰਟਿਨ ਐਂਡ ਫ੍ਰੈਂਡਜ਼ ਅਤੇ ਬੇਰੀਕੋ ਫੂਡ ਡਿਸਟ੍ਰੀਬਿਊਸ਼ਨ ਨੂੰ ਸਨਮਾਨਿਆ ਗਿਆ। ਇਸ ਮੌਕੇ ਨਵਦੀਪ ਸਿੰਘ ਭੁੱਲਰ ਨੂੰ ਪ੍ਰਾਹੁਣਚਾਰੀ ਖੇਤਰ ਵਿੱਚ ਯੋਗਦਾਨ ਅਤੇ ਡਾ. ਆਲੀਆ ਬਰਕਤ ਬੱਟ ਨੂੰ ਸਿਹਤ ਸੇਵਾਵਾਂ ਵਿੱਚ ਲੀਡਰਸ਼ਿਪ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਪੀਟਰ ਵੈਡਲ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਸਟੇਟ ਬੈਂਕ ਆਫ ਇੰਡੀਆ ਨੂੰ ਭਾਰਤ-ਬਰਤਾਨੀਆ ਆਰਥਿਕ ਭਾਈਵਾਲੀ ਲਈ ‘ਬ੍ਰਿਜ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਐਡੀਲੇਡ ਆਜ਼ਾਦ ਕਲੱਬ ਨੇ ਜਿੱਤਿਆ ਚੌਥਾ ਸਾਲਾਨਾ ਵਾਲੀਬਾਲ ਟੂਰਨਾਮੈਂਟ ਅਗਲੀ ਖ਼ਬਰ ਸਰੀ ‘ ਚ ਕਰਵਾਈ ਗਈ ਫੂਡ ਨਾਈਟ ਦੌਰਾਨ ਵੱਡੀ ਗਿਣਤੀ ‘ ਚ ਪੁੱਜੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।