ਜਲੰਧਰ, 29 ਜਨਵਰੀ (ਅ.ਬ.) ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਬਾਬਾ ਦੀਪ ਸਿੰਘ ਕਬੱਡੀ ਕਲੱਬ ਵੱਲੋਂ ਪਿੰਡ ਖਹਿਰਾ ਮਾਝਾ ਵਿਖੇ 26ਵਾਂ ਕਬੱਡੀ ਕੱਪ ਦਿਨ ਸ਼ੁਕਰਵਾਰ.30 ਜਨਵਰੀ ਨੂੰ ਬੜੇ ਹੀ ਉਤਸਾਹ ਨਾਲ ਕਰਵਾਇਆ ਜਾ ਰਿਹਾ ਹੈ¢ਗੱਲਬਾਤ ਸਰਪੰਚ ਕੁਲਵਿੰਦਰ ਸਿੰਘ ਖਹਿਰਾ ਮਾਝਾ ਨੇ ਦੱਸਿਆ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਉਨਾਂ ਦੱਸਿਆ ਕਿ ਇਸ ਕਬੱਡੀ ਕੱਪ ਪ੍ਰਮੁੱਖ ਸਪਾਂਸਰ ਪਰਮਜੀਤ ਸਿੰਘ ਖਹਿਰਾ (ਯੂ.ਐਸ.ਏ.), ਮਾਲਾਘਰ ਸਿੰਘ ਖਹਿਰਾ (ਯੂ.ਐਸ.ਏ.), ਸ. ਟੋਨੀ ਖਹਿਰਾ (ਯੂ.ਐਸ.ਏ.), ਸ. ਅਵਤਾਰ ਸਿੰਘ ਖਹਿਰਾ (ਯੂ.ਐਸ.ਏ.) ਹਨ | ਇਸ ਕਬੱਡੀ ਦੌਰਾਨ ਸਾਬਕਾ ਸਰਪੰਚ ਬਲਜੀਤ ਸਿੰਘ ਵੱਲੋਂ 1 ਲੱਖ ਦਾ ਯੋਗਦਾਨ ਪਾਇਆ ਗਿਆ ਹੈ | ਇਸ ਮੌਕੇ ਰਾਣਾ ਰੰਧਾਵਾ, ਗੁਰਮੀਤ ਸਿੰਘ ਖਹਿਰਾ, ਮਨੋਹਰ ਸਿੰਘ ਖਹਿਰਾ, ਰਵਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ | ਇਸ ਕਬੱਡੀ ਕੱਪ ਵਿੱਚ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਪੁੱਜ ਰਹੇ ਹਨ ਜਿਨਾਂ ਵਿੱਚ ਸੁਲਤਾਨ ਸ਼ਮਸ਼ਪੁਰੀਆ, ਮੰਨਾ ਬਲ ਨÏ, ਮੰਗੀ ਬੱਗੇ ਪਿੰਡ, ਸ਼ੀਲੂ, ਜੱਗਾ ਚਿੱਟੀ, ਚਿੱਤਪਾਲ ਚਿੱਟੀ, ਸੰਨੀ ਕਾਲਾ ਸੰਘਿਆਂ, ਜੋਧਾ ਸੰਗੋਜਲਾ, ਬੰਟੀ ਟਿੱਬਾ, ਜੋਧਾ ਸੁਰਖਪੁਰੀਆ, ਬੁਲੇਟ ਖੀਰਾਂ ਵਾਲੀ, ਸੋਹਣ ਚੱਕ ਸਾਬੂ, ਬਿੱਲੀ ਲੱਲੀਆਂ, ਰਵੀ ਦਿਓਰਾ, ਭੂਰੀਆ ਸੀਸਰ ਅੱਠ ਕਬੱਡੀ ਟੀਮਾਂ ਦੇ ਫਸਵੇਂ ਮੈਚ ਹੋਣਗੇ¢ ਜੇਤੂ ਟੀਮ ਜੇਤੂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ¢