ਮੈਲਬÏਰਨ, 29 ਜਨਵਰੀ (ਪੀ. ਟੀ. ਆਈ.)-ਸਾਬਕਾ ਆਸਟ੍ਰੇਲੀਆਈ ਖਿਡਾਰੀ ਮਾਈਕਲ ਨੋਬਸ, ਜਿਨ੍ਹਾਂ ਨੇ 2012 ਲੰਡਨ ਓਲੰਪਿਕ 'ਚ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕੋਚਿੰਗ ਦਿੱਤੀ ਸੀ, ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਹ 72 ਸਾਲ ਦੇ ਸਨ ਤੇ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ, ਸਾਬਕਾ ਆਸਟ੍ਰੇਲੀਆਈ ਮਹਿਲਾ ਅੰਤਰਰਾਸ਼ਟਰੀ ਲੀ ਕੇਪਸ ਤੇ ਧੀ ਕੈਟਲਿਨ ਹੈ | ਹਾਕੀ ਆਸਟ੍ਰੇਲੀਆ ਨੇ ਇਕ ਬਿਆਨ 'ਚ ਕਿਹਾ ਕਿ ਹਾਕੀ ਆਸਟ੍ਰੇਲੀਆ ਮਾਈਕਲ ਦੇ ਪਰਿਵਾਰ, ਦੋਸਤਾਂ, ਸਾਬਕਾ ਸਾਥੀਆਂ ਤੇ ਉਨ੍ਹਾਂ ਸਾਰਿਆਂ ਨਾਲ ਸੰਵੇਦਨਾ ਪ੍ਰਗਟ ਕਰਦਾ ਹੈ ਜਿਨ੍ਹਾਂ ਦੇ ਜੀਵਨ ਤੇ ਕਰੀਅਰ ਨੋਬਸ ਦੇ ਹਾਕੀ 'ਚ ਯੋਗਦਾਨ ਦੁਆਰਾ ਘੜੇ ਗਏ ਸਨ | ਉਨ੍ਹਾਂ ਨੂੰ ਖੇਡ ਦੇ ਇਕ ਸੱਚੇ ਸੇਵਕ ਤੇ ਇਕ ਮਹਾਨ ਖਿਡਾਰੀ ਵਜੋਂ ਯਾਦ ਕੀਤਾ ਜਾਵੇਗਾ | ਭਾਰਤੀ ਪੁਰਸ਼ ਟੀਮ ਦੇ 2008 ਬੀਜਿੰਗ ਓਲੰਪਿਕ ਲਈ ਕੁਆਲੀਫਾਈ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਨੋਬਸ 2011'ਚ ਭਾਰਤੀ ਪੁਰਸ਼ ਟੀਮ ਦੇ ਕੋਚ ਬਣੇ |
ਸਾਬਕਾ ਭਾਰਤੀ ਹਾਕੀ ਕੋਚ ਮਾਈਕਲ ਨੋਬਸ ਦਾ ਦਿਹਾਂਤ
ਅਜੀਤ ਡੈਸਕ
30-01-2026