02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਲੰਡਨ ਜੇਲ੍ਹ ਦੀ ਭੰਨਤੋੜ ਦੀ ਕੋਸ਼ਿਸ਼ ਕਰਨ ਵਾਲੇ 86 ਪ੍ਰਦਰਸ਼ਨਕਾਰੀ ਗਿ੍ਫਤਾਰ <br/>

ਲੰਡਨ ਦੀ ਜੇਲ੍ਹ ਦੇ ਬਾਹਰ ਪ੍ਰਦਰਸ਼ਨਕਾਰੀ ਤੇ ਪੁਲਿਸ | ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ <br/> 28-01-2026
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮੈਟਰੋਪੋਲੀਟਨ ਪੁਲਿਸ ਨੇ ਪੱਛਮੀ ਲੰਡਨ ਦੀ ਵਰਮਵੁੱਡ ਸਕ੍ਰਬਸ ਜੇਲ੍ਹ 'ਚ ਕਥਿਤ ਤੌਰ 'ਤੇ ਭੰਨਤੋੜ ਕਰਨ ਵਾਲੇ 86 ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਕਿਹਾ ਕਿ ਇਹ ਸਮੂਹ ਭੁੱਖ ਹੜਤਾਲ 'ਤੇ ਬੈਠੇ ਇਕ ਫ਼ਲਸਤੀਨ ਕੈਦੀ ਦੇ ਸਮਰਥਨ 'ਚ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ ਤੇ ਕਥਿਤ ਤੌਰ 'ਤੇ ਪੁਲਿਸ ਨੂੰ ਧਮਕੀਆਂ ਦਿੱਤੀਆਂ | ਪ੍ਰਦਰਸ਼ਨਕਾਰੀਆਂ ਨੇ ਜੇਲ੍ਹ ਦੇ ਅਧਿਕਾਰੀਆਂ ਨੂੰ ਅੰਦਰ ਜਾਣ ਤੇ ਬਾਹਰ ਜਾਣ ਤੋਂ ਵੀ ਰੋਕਿਆ | 'ਪਿ੍ਜ਼ਨਰਜ਼ ਫ਼ਾਰ ਫ਼ਲਸਤੀਨ ਮੁਹਿੰਮ' ਸਮੂਹ ਨੇ ਕੈਦੀ ਦੀ ਪਛਾਣ ਮੁਹੰਮਦ ਉਮਰ ਖ਼ਾਲਿਦ 22 ਵਜੋਂ ਕੀਤੀ ਹੈ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਸਨੇ ਸ਼ੁੱਕਰਵਾਰ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਸੀ | ਉਹ ਪਿਛਲੇ ਜੂਨ 'ਚ ਆਰ.ਏ.ਐਫ. ਬ੍ਰਾਈਜ਼ ਨੌਰਟਨ 'ਚ ਭੰਨਤੋੜ ਮਾਮਲੇ 'ਚ ਮੁਕੱਦਮੇ ਦੀ ਉਡੀਕ ਕਰ ਰਿਹਾ ਹੈ | ਉਹ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਾ ਹੈ | ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਜੇਲ੍ਹ ਇਮਾਰਤ ਦੇ ਪ੍ਰਵੇਸ਼ ਦੁਆਰ ਖੇਤਰ 'ਚ ਦਾਖਲ ਹੋ ਗਏ ਸਨ | ਨਿਆਂ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜੇਲ੍ਹ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਇਹ ਕਾਰਵਾਈ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ | ਅਸੀਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੇ ਅਧਿਕਾਰ ਦਾ ਸਮਰਥਨ ਕਰਦੇ ਹਾਂ, ਲੇਕਨ ਸਟਾਫ਼ ਤੇ ਪੁਲਿਸ ਅਧਿਕਾਰੀਆਂ ਨੂੰ ਘੁਸਪੈਠ ਤੇ ਧਮਕੀਆਂ ਦੇਣ ਦੀਆਂ ਰਿਪੋਰਟਾਂ ਚਿੰਤਾਜਨਕ ਹਨ |

ਪਿਛਲੀ ਖ਼ਬਰ ਕੰਗਣਾ ਰਣੌਤ ਵਲੋਂ ਅਦਾਲਤ ਤੋਂ ਆਪਣਾ ਪਾਸਪੋਰਟ ਜ਼ਬਤ ਨਾ ਕਰਨ ਦੀ ਮੰਗ ਅਗਲੀ ਖ਼ਬਰ ਬਰਤਾਨੀਆ ਦੀ ਸਾਬਕਾ ਗ੍ਰਹਿ ਮੰਤਰੀ ਬ੍ਰੇਵਰਮੈਨ ਨੇ ਰਿਫਾਰਮ ਯੂ. ਕੇ. ਦਾ ਫੜਿਆ ਪੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।