02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਤੀਰਅੰਦਾਜ਼ੀ ਅਤੇ ਹਾਕੀ ਟੀਮਾਂ ਨੇ ਰਚਿਆ ਇਤਿਹਾਸ, ਭਾਰਤ ਨੇ ਜਿੱਤੇ 6 ਸੋਨ ਤਗਮੇ

ਨਵੀਂ ਦਿੱਲੀ, 2 ਅਕਤੂਬਰ (ਇੰਟ)- ਏਸ਼ੀਆਈ ਖੇਡਾਂ ਵਿਚ 2 ਅਕਤੂਬਰ ਦਾ ਦਿਨ ਭਾਰਤ ਲਈ ਬੇਹੱਦ...

ਅਜੀਤ ਡੈਸਕ 02-10-2026

ਨਵੀਂ ਦਿੱਲੀ, 2 ਅਕਤੂਬਰ (ਇੰਟ)- ਏਸ਼ੀਆਈ ਖੇਡਾਂ ਵਿਚ 2 ਅਕਤੂਬਰ ਦਾ ਦਿਨ ਭਾਰਤ ਲਈ ਬੇਹੱਦ ਸ਼ਾਨਦਾਰ ਰਿਹਾ, ਕਿਉਂਕਿ ਦੇਸ਼ ਨੇ ਹਾਕੀ, ਮੁੱਕੇਬਾਜ਼ੀ, ਕੁਸ਼ਤੀ ਅਤੇ ਤੀਰਅੰਦਾਜ਼ੀ ਵਿਚ ਕੁੱਲ ਛੇ ਸੋਨ ਤਗਮੇ ਹਾਸਲ ਕੀਤੇ। ਇਸ ਸਫ਼ਲਤਾ ਵਿਚ ਮਹਿਲਾ ਹਾਕੀ ਟੀਮ ਵਲੋਂ ਚੀਨ 'ਤੇ ਦਰਜ ਕੀਤੀ ਗਈ ਇਤਿਹਾਸਕ ਜਿੱਤ ਮੁੱਖ ਰਹੀ, ਜਦਕਿ ਤਿੰਨ ਭਾਰਤੀ ਮੁੱਕੇਬਾਜ਼ਾਂ ਅਤੇ ਪਹਿਲਵਾਨ ਸੁਜੀਤ ਕਲਕਲ ਨੇ ਵੀ ਪੋਡੀਅਮ ਦੇ ਸਿਖਰਲੇ ਸਥਾਨ 'ਤੇ ਕਬਜ਼ਾ ਕੀਤਾ। 

ਤਗਮੇ ਜਿੱਤਣ ਦਾ ਇਹ ਸਿਲਸਿਲਾ ਸਵੇਰੇ ਰਿਕਰਵ ਤੀਰਅੰਦਾਜ਼ਾਂ ਨਾਲ ਸ਼ੁਰੂ ਹੋਇਆ ਅਤੇ ਦੁਪਹਿਰ ਤੱਕ ਜਾਰੀ ਰਿਹਾ, ਜਿਸ ਦਾ ਸ਼ਾਨਦਾਰ ਅੰਤ ਮਹਿਲਾ ਹਾਕੀ ਟੀਮ ਦੀ ਜਿੱਤ ਨਾਲ ਹੋਇਆ। ਭਾਰਤ ਨੇ ਤੀਰਅੰਦਾਜ਼ੀ ਵਿਚ ਦੋ ਚਾਂਦੀ ਦੇ ਤਗਮੇ ਅਤੇ ਸੇਲਿੰਗ (ਜਲ-ਕਿਸ਼ਤੀ ਦੌੜ) ਤੇ ਸੇਪਕਟਾਕਰੋ ਵਿਚ ਕਾਂਸੀ ਦੇ ਤਗਮੇ ਵੀ ਜਿੱਤੇ।

ਪਿਛਲੀ ਖ਼ਬਰ ਪਰਗਟ ਸਿੰਘ ਨੂੰ ਬਣਾਇਆ ਗਿਆ ਪੰਜਾਬ ਦਾ ਕਾਂਗਰਸ ਪ੍ਰਧਾਨ ਅਗਲੀ ਖ਼ਬਰ ਯੁਜ਼ਵੇਂਦਰ ਚਾਹਲ ਨੇ ਫਸਟ-ਕਲਾਸ ਕ੍ਰਿਕਟ ਤੋਂ ਸੰਨਿਆਸ ਲਿਆ