02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬਰਤਾਨੀਆ ਦੀ ਸਾਬਕਾ ਗ੍ਰਹਿ ਮੰਤਰੀ ਬ੍ਰੇਵਰਮੈਨ ਨੇ ਰਿਫਾਰਮ ਯੂ. ਕੇ. ਦਾ ਫੜਿਆ ਪੱਲਾ <br/>

ਲੰਡਨ 'ਚ ਕਰਵਾਏ ਸਮਾਗਮ 'ਚ ਸੁਏਲਾ ਬ੍ਰੇਵਰਮੈਨ ਨੂੰ ਰਿਫਾਰਮ ਯੂ.ਕੇ. 'ਚ ਸ਼ਾਮਿਲ ਕਰਦੇ ਹੋਏ ਨਾਈਜ਼ਲ ਫੈਰਾਜ | ਤਸਵੀਰ-ਮਨਪ੍ਰੀਤ ਸਿੰਘ ਬੱਧਨੀ ਕਲਾਂ <br/> 28-01-2026
ਲੰਡਨ, 27 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸਿਆਸਤ 'ਚ ਪਿਛਲੇ ਕੁਝ ਵਰਿ੍ਹਆਂ ਤੋਂ ਕਾਫ਼ੀ ਉਥਲ ਪੁਥਲ ਹੋ ਰਹੀ ਹੈ | ਇਸਦੇ ਚਲਦੇ ਭਾਰਤੀ ਮੂਲ ਦੀ ਸਾਬਕਾ ਬਰਤਾਨਵੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਅੱਜ ਕੰਜ਼ਰਵੇਟਿਵ ਪਾਰਟੀ ਤੋਂ ਅਸਤੀਫਾ ਦੇ ਕੇ ਲੰਡਨ 'ਚ ਕਰਵਾਏ ਇਕ ਸਮਾਗਮ 'ਚ ਨਾਈਜ਼ਲ ਫੈਰਾਜ ਦੀ ਅਗਵਾਈ ਵਾਲੀ ਸੱਜੇ ਪੱਖੀ ਵਿਚਾਰਧਾਰਾ ਵਾਲੀ, ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਸਖ਼ਤ ਰੁਖ ਰੱਖਣ ਵਾਲੀ ਰਿਫਾਰਮ ਯੂ.ਕੇ. ਪਾਰਟੀ 'ਚ ਸ਼ਾਮਲ ਹੋ ਗਈ ਹੈ | ਭਾਰਤੀ/ਅਫ਼ਰੀਕੀ ਪ੍ਰਵਾਸੀ ਮਾਪਿਆਂ ਦੇ ਘਰ ਜਨਮੀ ਬ੍ਰੇਵਰਮੈਨ ਕੰਜ਼ਰਵੇਟਿਵ ਪਾਰਟੀ 'ਚ ਸਭ ਤੋਂ ਸੱਜੇ-ਪੱਖੀ ਸ਼ਖਸੀਅਤਾਂ ਵਿਚੋਂ ਇਕ ਸੀ ਤੇ ਲਿਜ਼ ਟਰਸ ਤੇ ਰਿਸ਼ੀ ਸੁਨਕ ਦੀ ਸਰਕਾਰ 'ਚ ਉਹਨਾਂ ਗ੍ਰਹਿ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ | ਰਿਫਾਰਮ ਵਿੱਚ ਸ਼ਾਮਲ ਹੋਣ ਮੌਕੇ ਬ੍ਰੇਵਰਮੈਨ ਨੇ ਕਿਹਾ ਕਿ ਉਸ ਦੀ ਘਰ ਵਾਪਸੀ ਹੋਈ ਹੈ |

ਪਿਛਲੀ ਖ਼ਬਰ ਲੰਡਨ ਜੇਲ੍ਹ ਦੀ ਭੰਨਤੋੜ ਦੀ ਕੋਸ਼ਿਸ਼ ਕਰਨ ਵਾਲੇ 86 ਪ੍ਰਦਰਸ਼ਨਕਾਰੀ ਗਿ੍ਫਤਾਰ <br/> ਅਗਲੀ ਖ਼ਬਰ ਮਿਲਾਨ ਵਿਖੇ ਮਨਾਇਆ ਭਾਰਤ ਦਾ 77ਵਾਂ ਗਣਤੰਤਰ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।