01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਲਈ ਪੰਜਾਬ ਦੀਆਂ ਟੀਮਾਂ ਦਾ ਐਲਾਨ

ਅਜੀਤ ਡੈਸਕ 22-05-2026

ਜਲੰਧਰ, 21 ਮਈ (ਡਾ. ਜਤਿੰਦਰ ਸਾਬੀ)-ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵਲੋਂ 22 ਮਈ ਤੋਂ 29 ਮਈ 2026 ਤੱਕ ਪੁਡੂਚੇਰੀ ਵਿਖੇ ਹੋਣ ਵਾਲੀ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ ਵਰਗ) ਲਈ ਪੰਜਾਬ ਦੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਰਸ਼ ਵਰਗ 'ਚ ਸ਼ੌਰਿਆ ਸਚਦੇਵਾ ਨੂੰ ਪੰਜਾਬ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਮਹਿਲਾ ਵਰਗ 'ਚ ਭੂਮਿਕਾ ਪੰਜਾਬ ਟੀਮ ਦੀ ਅਗਵਾਈ ਕਰੇਗੀ | ਯਾਦ ਰਹੇ ਸ਼ੌਰਿਆ ਸਚਦੇਵਾ 'ਅਜੀਤ ਸਮਾਚਾਰ' ਦੇ ਨਿਊਜ਼ ਐਡੀਟਰ ਵਿਕਾਸ ਸਚਦੇਵਾ ਦਾ ਹੋਣਹਾਰ ਸਪੁੱਤਰ ਹੈ | ਪੁਰਸ਼ ਟੀਮ ਦੇ ਹੋਰ ਖਿਡਾਰੀਆਂ 'ਚ ਜੋਬਨਦੀਪ ਸਿੰਘ, ਸੁਹਾਨ, ਜੀਵਿਤੇਸ਼, ਦਾਨਿਸ਼, ਸੁਖਨੈਬ ਸਿੰਘ, ਮਨਜੋਤ ਸਿੰਘ, ਰਕਸ਼ਿਤ, ਯੋਧਵੀਰ ਸਿੰਘ, ਲਵਪ੍ਰੀਤ ਸਿੰਘ, ਦਿਵਜੋਤ ਸਿੰਘ ਅਤੇ ਰੋਮਨਜੋਤ ਸਿੰਘ ਸ਼ਾਮਿਲ ਹਨ | ਕੋਚ ਜੈਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਹੋਣਗੇ ਜਦਕਿ ਨਰਿੰਦਰਪਾਲ ਨੂੰ ਟੀਮ ਮੈਨੇਜਰ ਦੀ ਜਿੰਮੇਵਾਰੀ ਸੌਂਪੀ ਗਈ ਹੈ | ਇਸੇ ਤਰ੍ਹਾਂ ਮਹਿਲਾ ਟੀਮ 'ਚ ਵਿਨੇ, ਵੰਸ਼ਿਕਾ, ਭਾਵਰੀਤ ਕੌਰ, ਪਿ੍ਆ, ਸਾਇਨਾ, ਸੁਖਮਨ ਕੌਰ, ਗੁਰਨੂਰ ਕੌਰ, ਪਵਨਪ੍ਰੀਤ ਕੌਰ, ਤਿਸ਼ਮੀਤ ਕੌਰ, ਦੀਪਿਕਾ ਅਤੇ ਤਨਵੀਰ ਕੌਰ ਨੂੰ ਸ਼ਾਮਿਲ ਕੀਤਾ ਗਿਆ ਹੈ | ਟੀਮ ਦੇ ਕੋਚ ਭਾਵਖੰਡਨ ਸਿੰਘ ਅਤੇ ਰਵਿੰਦਰ ਗਿੱਲ ਹੋਣਗੇ ਜਦਕਿ ਚਰਨਜੀਤ ਟੀਮ ਮੈਨੇਜਰ ਵਜੋਂ ਸੇਵਾਵਾਂ ਨਿਭਾਉਣਗੇ | ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਨੇ ਦੋਵਾਂ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਪੰਜਾਬ ਦੇ ਖਿਡਾਰੀ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੂਬੇ ਦਾ ਨਾਂਅ ਰੌਸ਼ਨ ਕਰਨਗੇ |

ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ ਹਸਤੀ, 'ਵਿਮੈਨ ਹੋਟਲੀਅਰ ਆਫ਼ ਦਾ ਈਅਰ' ਤੇ ....... ਅਗਲੀ ਖ਼ਬਰ ਯੂ.ਕੇ. ਦੇ ਕੁੱਲ ਪ੍ਰਵਾਸ 'ਚ ਆਈ ਵੱਡੀ ਗਿਰਾਵਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।