21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕਮਾਲ ਦੀ ਸੁਰੀਲੀ ਗਾਇਕਾ ਸਾਧਨਾ ਸਰਗਮ

ਅਜੀਤ ਡੈਸਕ 01-04-2026

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਅਸਲ 'ਚ ਸਾਧਨਾ ਨੂੰ ਸਭ ਤੋਂ ਪਹਿਲਾ ਮੌਕਾ ਫ਼ਿਲਮ 'ਰੁਸਤਮ' 'ਚ ਮਿਲਿਆ। ਇਸ ਗੀਤ ਦੇ ਬੋਲ ਸਨ 'ਦੂਰ ਨਹੀਂ ਰਹਿਨਾ..' ਇਸ ਗੀਤ ਨੂੰ ਇੰਦੀਵਰ ਨੇ ਲਿਖਿਆ ਸੀ। ਇਥੇ ਦੱਸ ਦਈਏ ਕਿ ਇਹ ਗੀਤ ਅਭਿਨੇਤਰੀ ਬਿੰਨੀ ਰਾਏ 'ਤੇ ਫ਼ਿਲਮਾਇਆ ਗਿਆ ਸੀ ਇਸ ਫ਼ਿਲਮ ਦੇ ਨਾਇਕ ਸਨ ਦਾਰਾ ਸਿੰਘ'। ਸਾਧਨਾ ਤੇ ਕਿਸ਼ੋਰ ਦੇ ਦੋਗਾਣੇ ਵੀ ਸੁਣਨ ਨੂੰ ਮਿਲਦੇ ਹਨ। ਫਿਰ ਫ਼ਿਲਮ ਆਈ 'ਪਿਘਲਤਾ ਆਸਮਾਨ' । ਇਸ ਫ਼ਿਲਮ ਦੀ ਹੀਰੋਇਨ ਸੀ ਅਭਿਨੇਤਰੀ ਰੱਤੀ ਅਗਨੀਹੋਤਰੀ। ਰੱਤੀ 'ਤੇ ਹੀ ਉਸ ਦੇ ਗਾਏ ਦੋ ਗੀਤ ਫ਼ਿਲਮਾਏ ਗਏ ਸਨ। ਗੀਤਾਂ ਦੇ ਬੋਲ ਸਨ 'ਜੀਆ ਨਹੀਂ ਲਾਗੇ' ਤੇ 'ਹਮ ਸੇ ਨਾ ਸਹੀ'। ਇਨ੍ਹਾਂ ਗੀਤਾਂ ਨੂੰ ਵੀ ਗੀਤਕਾਰ ਇੰਦੀਵਰ' ਨੇ ਲਿਖਿਆ ਸੀ। ਇਸ ਤੋਂ ਬਾਅਦ ਫ਼ਿਲਮ 'ਸਲਤਨਤ' 'ਚ ਨਜ਼ਰ ਨੇ ਨਜ਼ਰ ਸੇ ਕਿਆ ਕਹਾ.. ' ਤੇ ਫ਼ਿਲਮ 'ਇਜ਼ਹਾਰ' 'ਚ 'ਆਜ ਹਮ ਤੁਮ ਮਿਲੇਂ ਹੈਂ ਜਹਾਂ ਵੋ ਜ਼ਮੀਂ ਬਨ ਗਈ ਆਸਮਾਂ' ਵਰਗੇ ਗੀਤਾਂ 'ਚ ਸਾਧਨਾ ਨੇ ਸੁਰੇਸ਼ ਵਾਡੇਕਰ ਨਾਲ ਦੋਗਾਣੇ ਗਾਏ ਜੋ ਬੜੇ ਹੀ ਸੁਰੀਲੇ ਸਨ। ਇਸ ਤੋਂ ਬਾਅਦ ਫ਼ਿਲਮ 'ਜਾਂਬਾਜ਼' 'ਚ ਗਾਇਕ ਮਨਹਰ ਨਾਲ 'ਹਰ ਕਿਸੀ ਕੋ ਨਹੀਂ ਮਿਲਤਾ ਯਹਾਂ ਪਿਆਰ ਜ਼ਿੰਦਗੀ ਮੇਂ...' ਤੇ ਮੁਹੰਮਦ ਅਜ਼ੀਜ਼ ਨਾਲ਼ ਫ਼ਿਲਮ 'ਖ਼ੁਦਗਰਜ਼' 'ਚ 'ਦਿਲ ਬਹਿਲਤਾ ਹੈ ਮੇਰਾ ਆਪ ਕੇ ਆ ਜਾਨੇ ਸੇ...' ਗੀਤ ਨਾਲ ਸਾਧਨਾ ਨੇ ਖ਼ੂਬ ਨਾਮਣਾ ਖੱਟਿਆ।
ਹੁਣ ਗੱਲ ਕਰਦੇ ਹਾਂ ਕਿ ਉਸ ਗੀਤ ਦੀ ਜਿਸ ਨੇ ਉਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਗੀਤ ਦੇ ਬੋਲ ਸਨ 'ਪਹਿਲਾ ਨਸ਼ਾ ਪਹਿਲਾ ਖ਼ੁਮਾਰ' ਫ਼ਿਲਮ ਦਾ ਨਾਮ ਸੀ 'ਜੋ ਜੀਤਾ ਵਹੀ ਸਿਕੰਦਰ'। ਇਹ ਗੀਤ ਸਾਧਨਾ ਨੇ ਗਾਇਕ ਉਦਿਤ ਨਾਰਾਇਣ ਨਾਲ ਗਾਇਆ ਸੀ ਤੇ ਇਹ ਗੀਤ ਆਮਿਰ ਖ਼ਾਨ ਤੇ ਆਇਸ਼ਾ ਜੁਲਕਾ' ਤੇ ਫ਼ਿਲਮਾਇਆ ਗਿਆ ਸੀ। ਸਾਧਨਾ ਨੇ ਹਿੰਦੀ ਤੋਂ ਬਿਨਾਂ ਕਈ ਖੇਤਰੀ ਭਾਸ਼ਾਵਾਂ 'ਚ ਵੀ ਗੀਤ ਗਾਏ।
ਗੋਲ ਗੱਪੇ ਖਾਣ ਦੀ ਸ਼ੌਕੀਨ ਇਹ ਗਾਇਕਾ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਅਨੁਰਾਧਾ ਪੌਡਵਾਲ, ਸੋਨਾਲੀ ਵਾਜਪਾਈ, ਕਵਿਤਾ ਕ੍ਰਿਸ਼ਨਾ ਮੂਰਤੀ ਤੇ ਅਲਕਾ ਯਾਗਨਿਕ ਦੇ ਨਾਲ ਨਾਲ਼ ਕਿਸ਼ੋਰ ਕੁਮਾਰ, ਸੁਰੇਸ਼ ਵਾਡੇਕਰ, ਮੁਹੰਮਦ ਅਜ਼ੀਜ਼, ਸ਼ਬੀਰ ਕੁਮਾਰ, ਬਾਲਾ ਸੁਬਰਾਮਨੀਅਮ, ਅਮਿਤ ਕੁਮਾਰ, ਕੁਮਾਰ ਸ਼ਾਨੂੰ, ਨਿਤਿਨ ਮੁਕੇਸ਼, ਉਦਿਤ ਨਾਰਾਇਣ, ਸੁਦੇਸ਼ ਭੋਂਸਲੇ ਤੇ ਹਰੀਹਰਨ ਦੇ ਸੁਰਾਂ ਨਾਲ ਸੁਰਾਂ ਮਿਲਾ ਚੁੱਕੀ ਏ। ਫ਼ਿਲਮ 'ਹੰਗਾਮਾ' ਦੇ ਇਕ ਗੀਤ 'ਚ ਸਾਧਨਾ ਗਾਇਕ ਸ਼ਾਨ ਨਾਲ ਫ਼ਿਲਮੀ ਪਰਦੇ 'ਤੇ ਵੀ ਦਿਸੀ ਸੀ। (ਸਮਾਪਤ)

ਪਿਛਲੀ ਖ਼ਬਰ ਫ਼ਿਲਮ 'ਕਿੰਗ' ਵਿਚ ਨਜ਼ਰ ਆਏਗਾ ਅਕਸ਼ੈ ਉਬਰਾਏ ਅਗਲੀ ਖ਼ਬਰ ਪ੍ਰਤਿਭਾ ਰਾਂਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।