11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗ਼ਜ਼ਬ ਦੇ ਫੈਸ਼ਨ ਸੈਂਸ ਵਾਲੀ ਅਦਾਕਾਰਾ ਹੈ ਈਸ਼ਾ ਰਿਖੀ

ਗ਼ਜ਼ਬ ਦੇ ਫੈਸ਼ਨ ਸੈਂਸ ਵਾਲੀ ਅਦਾਕਾਰਾ ਹੈ ਈਸ਼ਾ ਰਿਖੀ

ਅਜੀਤ ਡੈਸਕ 11-11-2026

9 ਸਤੰਬਰ, 1993 ਨੂੰ  ਚੰਡੀਗੜ੍ਹ ਵਿਚ ਪੈਦਾ ਹੋਈ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਹਰ ਦਿੱਖ ਅਤੇ ਅੰਦਾਜ਼ ਵਿਚ ਸ਼ਾਨਦਾਰ ਨਜ਼ਰ ਆਉਂਦੀ ਹੈ | ਉਹ ਹਰ ਤਰ੍ਹਾਂ ਦੇ ਪਹਿਰਾਵੇ ਨੂੰ  ਵਿਸ਼ਵਾਸ ਨਾਲ ਪਾਉਂਦੀ ਹੈ ਜੋ ਉਸ ਦੀ ਸੁੰਦਰਤਾ ਨੂੰ  ਅਤੇ ਦਿੱਖ ਨੂੰ  ਹੋਰ ਵਧਾਉਂਦਾ ਹੈ | ਈਸ਼ਾ ਕੁਝ ਵੀ ਪਾਵੇ, ਉਸ ਦੇ ਫੈਸ਼ਨ ਸੈਂਸ ਦੀ ਹਮੇਸ਼ਾ ਤਾਰੀਫ਼ ਹੁੰਦੀ ਹੈ | ਕਾਰਸੇਟ ਹੋਵੇ ਜਾਂ ਫਿਰ ਸਵੀਮਿੰਗ ਸੂਟ, ਉਸ ਦੀ ਗਲੈਮਰ ਦਿੱਖ ਪ੍ਰਸੰਸਕਾਂ ਨੂੰ  ਦੀਵਾਨ ਬਣਾਉਂਦੀ ਰਹੀ ਹੈ |

ਨਿੱਜੀ ਜ਼ਿੰਦਗੀ ਨੂੰ  ਹਮੇਸ਼ਾ ਲਾਈਮਲਾਈਟ ਤੋਂ ਦੂਰ ਰੱਖਣ ਵਾਲੀ ਈਸ਼ਾ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਮਸ਼ਹੂਰ ਰੈਪਰ ਬਾਦਸ਼ਾਹ ਨਾਲ ਵਿਆਹ ਕੀਤਾ ਪਰ ਕੁਝ ਹੀ ਮਹੀਨਿਆਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ | ਰੈਪਰ ਤੋਂ ਵੱਖ ਹੋਣ ਤੋਂ ਬਾਅਦ ਜ਼ਿੰਦਗੀ ਇਕ ਨਵੇਂ ਦੌਰ ਵਿਚ ਦਾਖਲ ਹੋਈ ਤੇ ਇਨ੍ਹੀਂ ਦਿਨੀਂ ਉਹ 'ਬਿੱਗ ਬੌਸ-20' ਦੇ ਘਰ ਵਿਚ ਹੈ | ਈਸ਼ਾ ਰਿਕੀ ਨੇ ਪੰਜਾਬੀ ਫ਼ਿਲਮ 'ਜੱਟ ਐਂਡ ਜੂਲੀਅਟ' (2012) ਵਿਚ ਟਵਿੰਕਲ ਦੇ ਇਕ ਬਹੁਤ ਛੋਟੇ ਕਿਰਦਾਰ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ | ਉਸ ਤੋਂ ਬਾਅਦ 'ਜੱਟ ਬੁਆਏਜ਼ ਪੁੱਤ ਜੱਟਾਂ ਦੇ' (2013) ਤੋਂ ਸਹੀ ਅਰਥਾਂ ਵਿਚ ਉਸ ਦੀ ਸ਼ੁਰੂਆਤ ਹੋਈ, ਜਿਸ ਵਿਚ ਉਸ ਨੇ ਸੀਰਤ ਦੀ ਮੁੱਖ ਭੂਮਿਕਾ ਨਿਭਾਈ ਸੀ | ਇਸ ਤੋਂ ਬਾਅਦ ਉਹ 'ਹੈਪੀ ਗੋ ਲੱਕੀ', 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਅਤੇ 'ਵੱਟ ਦ ਜੱਟ' ਵਿਚ ਨਜ਼ਰ ਆਈ | ਉਸ ਨੇ ਫ਼ਿਲਮ 'ਅਰਦਾਸ' ਵਿਚ ਮੰਨਤ ਦਾ ਸ਼ਾਨਦਾਰ ਕਿਰਦਾਰ ਨਿਭਾਇਆ ਸੀ | ਸਾਲ 2018 ਵਿਚ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਫ਼ਿਲਮ 'ਨਵਾਬਜ਼ਾਦੇ' ਤੋਂ ਰਿਖੀ ਨੇ ਹਿੰਦੀ ਫ਼ਿਲਮ ਸਨਅਤ ਵਿਚ ਕਦਮ ਰੱਖਿਆ ਸੀ | ਈਸ਼ਾ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਹੀ ਹਿੰਦੀ ਫ਼ਿਲਮਾਂ ਵਿਚ ਲਗਾਤਾਰ ਕੰਮ ਕਰਦੇ ਰਹਿਣਾ ਚਾਹੁੰਦੀ ਹੈ |

ਪਿਛਲੀ ਖ਼ਬਰ 'ਮਹਾਰਾਨੀ' ਦੀ ਕੀਰਤੀ ਸਿੰਘ ਅਗਲੀ ਖ਼ਬਰ ਇਹ ਹੈ ਟੀ.ਵੀ. ਲੜੀਵਾਰ 'ਇਮਲੀ' ਦੀ 'ਚੀਨੀ ਤਿ੍ਪਾਠੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।