11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਤਿ੍ਪਤੀ ਡਿਮਰੀ ਮੀਨਾ ਕੁਮਾਰੀ ਬਣਨ ਦਿਓ

ਤਿ੍ਪਤੀ ਡਿਮਰੀ ਮੀਨਾ ਕੁਮਾਰੀ ਬਣਨ ਦਿਓ

ਅਜੀਤ ਡੈਸਕ 11-11-2026

ਪਿਛਲੇ ਹਫ਼ਤੇ ਤਿ੍ਪਤੀ ਡਿਮਰੀ ਯੂ.ਐਸ.ਏ. ਸੀ ਤੇ ਉੱਥੇ 'ਵਿਕਟੋਰੀਆਜ਼ ਸੀਕਰੇਟ ਫੈਸ਼ਨ ਸ਼ੋਅ 2026' ਲਈ ਗੁਲਾਬੀ ਕਾਰਪੈਟ 'ਤੇ ਜਲਵੇ ਦਿਖਾ ਰਹੀ ਸੀ | ਤਿ੍ਪਤੀ ਨੇ ਕਾਫ਼ੀ ਜਿਸਮ ਦਿਖਾਉਣ ਵਾਲਾ ਪਹਿਰਾਵਾ ਪਹਿਨਿਆ ਹੋਇਆ ਸੀ ਤਾਂ ਕਿ ਸਭ ਦੀਆਂ ਨਜ਼ਰਾਂ 'ਚ ਉਹ ਰਹੇ | ਬਾਅਦ 'ਚ ਉਹ ਇੰਸਟਾਗ੍ਰਾਮ 'ਤੇ ਪਹਿਰਾਵਾ ਬਦਲ ਕੇ ਦੀਵਾਲੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੀ ਸੀ | ਇਕ ਗੱਲ ਉਸ ਨੇ ਇਹ ਵੀ ਪਹਿਲੀ ਵਾਰ ਆਪਣੇ ਚਹੇਤਿਆਂ ਨੂੰ  ਦੱਸੀ ਕਿ ਉਹ ਰਾਮਲੀਲ੍ਹਾ 'ਚ ਵੀ ਹਿੱਸਾ ਲੈਂਦੀ ਹੁੰਦੀ ਸੀ | ਜਦ ਕੋਈ ਸੰਵਾਦ ਭੁੱਲ ਜਾਣਾ ਤਦ ਉਸ ਦੇ ਪਿਤਾ ਜੀ ਬੋਲ ਕੇ ਉਸ ਨੂੰ  ਯਾਦ ਕਰਵਾ ਦਿੰਦੇ ਸਨ | ਮਾਧੁਰੀ ਦੀਕਸ਼ਤ ਤੇ ਧਰਨਾ ਦੁਰਗਾ ਨਾਲ ਤਿ੍ਪਤੀ ਡਿਮਰੀ ਦੀ ਨੈਟਫਲਿਕਸ 'ਤੇ ਇਸ ਸਾਲ ਦੇ ਅੱਧ 'ਚ ਆਈ ਫ਼ਿਲਮ 'ਮਾਂ ਬਹਿਨ' ਲੋਕਾਂ ਨੇ ਪਸੰਦ ਕੀਤੀ ਸੀ ਤੇ ਤਿ੍ਪਤੀ ਨੂੰ  ਸ਼ਾਬਾਸ਼ ਵੀ, ਉਸ ਦੇ ਵਧੀਆ ਨਿਭਾਏ ਕਿਰਦਾਰ ਲਈ ਦਿੱਤੀ ਸੀ | ਆਈ ਫੋਨ ਡਿਊ ਦੇ ਫੋਲਡ ਹੈਾਡਸੈਟ ਫੋਨ ਦੇ ਸਮਾਰੋਹ 'ਚ ਤਿ੍ਪਤੀ ਨੇ ਪੰਜਾਬੀ ਗਾਇਕ ਏ.ਪੀ. ਢਿੱਲੋਂ ਨਾਲ ਨਜ਼ਰ ਆ ਕੇ ਬਹੁਤ ਖ਼ਬਰਾਂ ਬਣਾ ਦਿੱਤੀਆਂ ਨੇ ਕਿ ਉਹਦੇ ਅਤੇ ਏ.ਪੀ. ਵਿਚਕਾਰ ਕੁਝ ਹੈ | 1960 ਦੇ ਜ਼ਮਾਨੇ ਦੀ ਲੋਕਪਿ੍ਆ ਨਾਇਕਾ ਮੀਨਾ ਕੁਮਾਰੀ ਦੀ ਜੀਵਨੀ 'ਤੇ ਸਿਧਾਰਥ ਅਨੰਦ ਫ਼ਿਲਮ ਬਣਾ ਰਹੇ ਹਨ ਤੇ ਉਸ 'ਚ ਤਿ੍ਪਤੀ ਡਿਮਰੀ ਹੀ ਮੀਨਾ ਕੁਮਾਰੀ ਬਣੇਗੀ ਜਦ ਕਿ ਬਾਕੀ ਦੇ ਸਿਤਾਰਿਆਂ ਬਾਬਤ ਸਿਧਾਰਥ ਪੀ. ਅਨੰਦ ਨੇ ਕਿਹਾ ਹੈ ਕਿ ਅਜੇ ਅਧਿਕਾਰਤ ਤੌਰ 'ਤੇ ਅਸੀਂ ਕੁਝ ਨਹੀਂ ਕਹਿਣਾ, ਇਸ ਲਈ ਮਨਘੜਤ ਖ਼ਬਰਾਂ ਤੋਂ ਮੀਡੀਆ ਪਰਹੇਜ਼ ਕਰੇ | ਤਿ੍ਪਤੀ ਟਰੋਲ ਕਰਨ ਵਾਲਿਆਂ ਨੂੰ  ਆਖਦੀ ਹੈ ਕਿ ਘਰੋਂ ਝਗੜ ਕੇ ਆਈ ਕੁੜੀ ਅਧੂਰੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਦੀ ਹੈ | ਉਸ 'ਤੇ ਕੋਈ ਨਹੀਂ ਲਿਖਦਾ, ਬੋਲਦਾ ਪਰ ਏ.ਪੀ. ਢਿੱਲੋਂ ਨਾਲ ਨਾਂਅ ਜੋੜ ਕੇ ਖ਼ਬਰਾਂ ਦਾ ਜਾਲ ਹਰੇਕ ਹੀ ਬੁਣੀ ਜਾ ਰਿਹਾ ਹੈ | ਯੂ ਟਿਊਬ ਚੈਨਲ ਤੋਂ ਸ਼ੁਰੂਆਤ ਕਰਕੇ ਹੀਰੋਇਨ ਬਣੀ ਹਾਂ ਪਰ ਇਸ 'ਤੇ ਕੋਈ ਗੱਲ ਨਹੀਂ ਕਰਦਾ | ਇਕ ਗੱਲ ਹੋਰ ਤਿ੍ਪਤੀ ਟੈਨਿਸ ਖਿਡਾਰਨ ਬਣਨਾ ਚਾਹੁੰਦੀ ਸੀ ਪਰ ਇਸ ਦੀ ਥਾਂ ਅਭਿਨੇਤਰੀ ਬਣ ਗਈ | ਗੱਲ ਤਿ੍ਪਤੀ ਦੇ ਘਰ ਦੀ ਕਰੀਏ ਤਾਂ ਉਸ ਦਾ ਬੈਡਰੂਮ ਪੰਜ ਸਿਤਾਰਾ ਹੋਟਲ ਤੋਂ ਘੱਟ ਨਹੀਂ ਹੈ | ਪ੍ਰਭਾਸ ਦੇ ਨਾਲ ਉਸ ਦੀ ਫ਼ਿਲਮ 'ਸਪਿਰਟ' ਆਵੇਗੀ ਜਦ ਕਿ ਉਸ ਨੇ ਆਪਣਾ ਮਿਹਨਤਾਨਾ ਹੁਣ 6 ਕਰੋੜ ਕਰ ਦਿੱਤਾ ਹੈ | ਅਨੁਸ਼ਕਾ ਸ਼ਰਮਾ ਦੇ ਭਰਾ ਕਰਨੇਸ਼ ਸ਼ਰਮਾ ਨਾਲ ਰਹੇ ਸੰਬੰਧਾਂ ਨੂੰ  ਉਹ ਜ਼ਿੰਦਗੀ ਦੀ ਭੁੱਲ ਦੱਸਦੀ ਹੈ | ਪ੍ਰਸੰਸਕ ਤੇ ਮੀਡੀਆ ਨੇ ਤਿ੍ਪਤੀ ਡਿਮਰੀ ਨੂੰ  'ਨੈਸ਼ਨਲ ਕਰੱਸ਼' ਦਾ ਨਾਂਅ ਦਿੱਤਾ ਹੈ ਤੇ ਤਿ੍ਪਤੀ ਆਖ ਰਹੀ ਹੈ ਕਿ ਮੀਨਾ ਕੁਮਾਰੀ ਦੀ ਫ਼ਿਲਮ ਆਵੇਗੀ ਤਾਂ ਲੋਕ ਆਖਣਗੇ ਉਹ ਅੰਤਰਰਾਸ਼ਟਰੀ ਕਰੱਸ਼ ਹੈ |

-ਸੁਖਜੀਤ ਕੌਰ

ਪਿਛਲੀ ਖ਼ਬਰ ਮਾਪਿਆਂ 'ਤੇ ਖ਼ਰਚੇ ਅਤੇ ਬੱਚਿਆਂ 'ਤੇ ਅੰਕਾਂ ਦਾ ਦਬਾਅ ਅਗਲੀ ਖ਼ਬਰ 'ਮਹਾਰਾਨੀ' ਦੀ ਕੀਰਤੀ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।