ਦੋਹਾ, 10 ਨਵੰਬਰ (ਪੀ.ਟੀ.ਆਈ.)-ਭਾਰਤੀ ਨਿਸ਼ਾਨੇਬਾਜ਼ਾਂ ਨੇ ਆਈ. ਐੱਸ. ਐੱਸ .ਐੱਫ. ਵਿਸ਼ਵ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦਾ ਟੀਮ ਸੋਨ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ।
ਹਾਲਾਂਕਿ ਵਿਅਕਤੀਗਤ ਫਾਈਨਲ ’ਚ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਈਸ਼ਾ ਸਿੰਘ ਤਗਮਾ ਜਿੱਤਣ ਦੇ ਨਾਲ-ਨਾਲ 2028 ਲਾਸ ਏਂਜਲਸ ਓਲੰਪਿਕ ਦਾ ਕੋਟਾ ਹਾਸਲ ਕਰਨ ਤੋਂ ਵੀ ਖੁੰਝ ਗਈਆਂ।
ਵਿਅਕਤੀਗਤ ਫਾਈਨਲ ’ਚ ਈਸ਼ਾ ਸਿੰਘ ਅੱਠਵੇਂ ਤੇ ਆਖਰੀ ਸਥਾਨ ’ਤੇ ਰਹੀ, ਜਦਕਿ 2 ਵਾਰ ਦੀ ਓਲੰਪਿਕ ਕਾਂਸੀ ਤਗਮਾ ਜੇਤੂ ਮਨੂ ਭਾਕਰ ਬਹੁਤ ਥੋੜ੍ਹੇ ਫਰਕ ਨਾਲ ਤਗਮਾ ਜਿੱਤਣ ਤੋਂ ਖੁੰਝ ਕੇ ਚੌਥੇ ਸਥਾਨ ’ਤੇ ਰਹੀ।