10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਭਾਰਤੀ ਮੂਲ ਦੇ ਅਭਿਸ਼ੇਕ ਅਵਸਥੀ ਆਸਟਰੇਲੀਆ ’ਚ ਬਣੇ ਮੇਅਰ

ਮੈਲਬੌਰਨ, 10 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤੀ ਮੂਲ ਦੇ ਕੌਂਸਲਰ ਅਭਿਸ਼ੇਕ ਅਵਸਥੀ ਨੂੰ ਵਿਕਟੋਰੀਆ ਦੀ ‘ਸਿਟੀ ਆਫ਼ ਗ੍ਰੇਟਰ ਬੈਂਡੀਗੋ’ ਦਾ ਨਵਾਂ ਮੇਅਰ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਇਹ ਚੋਣ 9 ਨਵੰਬਰ ਨੂੰ ਬੈਂਡੀਗੋ ਦੇ ‘ਦਿ ਕੈਪੀਟਲ’ ਥੀਏਟਰ ਵਿਖੇ ਹੋਈ, ਜਿਸ ’ਚ ਕਰੀਬ 250 ਲੋਕ ਹਾਜ਼ਰ ਸਨ। ਹਿਮਾਚਲ ਪ੍ਰਦੇਸ਼ ਦੇ ਮੰਡੀ ਨਾਲ ਸੰਬੰਧਿਤ ਅਵਸਥੀ ਸਾਲ 2008 ’ਚ ਅੰਤਰਰਾਸ਼ਟਰੀ ਵਿਦਿਆਰਥੀ ..

ਅਜੀਤ ਡੈਸਕ 10-11-2026

ਮੈਲਬੌਰਨ, 10 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਭਾਰਤੀ ਮੂਲ ਦੇ ਕੌਂਸਲਰ ਅਭਿਸ਼ੇਕ ਅਵਸਥੀ ਨੂੰ ਵਿਕਟੋਰੀਆ ਦੀ ‘ਸਿਟੀ ਆਫ਼ ਗ੍ਰੇਟਰ ਬੈਂਡੀਗੋ’ ਦਾ ਨਵਾਂ ਮੇਅਰ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਇਹ ਚੋਣ 9 ਨਵੰਬਰ ਨੂੰ ਬੈਂਡੀਗੋ ਦੇ ‘ਦਿ ਕੈਪੀਟਲ’ ਥੀਏਟਰ ਵਿਖੇ ਹੋਈ, ਜਿਸ ’ਚ ਕਰੀਬ 250 ਲੋਕ ਹਾਜ਼ਰ ਸਨ।

ਹਿਮਾਚਲ ਪ੍ਰਦੇਸ਼ ਦੇ ਮੰਡੀ ਨਾਲ ਸੰਬੰਧਿਤ ਅਵਸਥੀ ਸਾਲ 2008 ’ਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ ਤੇ ਲਾ ਟਰੋਬ ਯੂਨੀਵਰਸਿਟੀ ਤੋਂ ਮਾਸਟਰਜ਼ ਦੀ ਪੜ੍ਹਾਈ ਕੀਤੀ ਹੈ । ਸਥਾਨਕ ਸਰਕਾਰ ਦੇ ਖੇਤਰ ’ਚ ਮਿਹਨਤ ਤੇ ਲੋਕ ਸੇਵਾ ਰਾਹੀਂ ਉਨ੍ਹਾਂ ਨੇ ਆਪਣੀ ਪਛਾਣ ਬਣਾਈ ਅਤੇ ਹੁਣ ਗ੍ਰੇਟਰ ਬੈਂਡੀਗੋ ਦੇ ਮੇਅਰ ਦਾ ਅਹੁਦਾ ਸੰਭਾਲਿਆ ਹੈ। ਅਭਿਸ਼ੇਕ ਦੀ ਇਸ ਪ੍ਰਾਪਤੀ ਕਾਰਨ ਆਸਟਰੇਲੀਆ ’ਚ ਵੱਸਦੇ ਸਮੁੱਚੇ ਭਾਰਤੀ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਹੈ ।

ਪਿਛਲੀ ਖ਼ਬਰ ਭਾਰਤ-ਨਿਊਜ਼ੀਲੈਂਡ ਵਿਚਾਲੇ ਤੀਜਾ ਇਕ ਦਿਨਾ ਮੈਚ ਮੀਂਹ ਕਾਰਨ ਰੱਦ ਅਗਲੀ ਖ਼ਬਰ ਝਾਰਖੰਡ ਦੀ ਆਦਿਵਾਸੀ ਸਮਾਜਿਕ ਕਾਰਕੁਨ ਨਿਸ਼ਾ ਭਗਤ ਦੀ ਮੌਤ ਮਾਮਲੇ ਦੀ ਹੋਵੇਗੀ CBI ਜਾਂਚ, ਮੁੱਖ ਮੰਤਰੀ ਹੇਮੰਤ ਸੋਰੇਨ ਨੇ...