11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਇਹ ਹੈ ਟੀ.ਵੀ. ਲੜੀਵਾਰ 'ਇਮਲੀ' ਦੀ 'ਚੀਨੀ ਤਿ੍ਪਾਠੀ'

ਇਹ ਹੈ ਟੀ.ਵੀ. ਲੜੀਵਾਰ 'ਇਮਲੀ' ਦੀ 'ਚੀਨੀ ਤਿ੍ਪਾਠੀ'

ਅਜੀਤ ਡੈਸਕ 11-11-2026

3 ਅਪ੍ਰੈਲ, 1994 ਨੂੰ  ਮੁੰਬਈ ਵਿਚ ਪੈਦਾ ਹੋਈ ਸੀਰਤ ਕਪੂਰ ਦੇ ਐਕਟਿੰਗ ਕਰੀਅਰ ਵਿਚ ਉਸ ਦੇ ਪਿਤਾ ਦੀ ਭੂਮਿਕਾ ਬੇਹੱਦ ਖ਼ਾਸ ਰਹੀ ਹੈ | 5 ਸਾਲ ਦੀ ਉਮਰ ਵਿਚ ਬਾਲ ਕਲਾਕਾਰ ਦੇ ਰੂਪ ਵਿਚ ਮਾਡਲਿੰਗ ਸ਼ੁਰੂ ਕਰਨ ਵਾਲੀ ਸੀਰਤ ਨੂੰ  ਸ਼ੁਰੂਆਤ ਤੋਂ ਹੀ ਪਿਤਾ ਦਾ ਮਾਰਗਦਰਸ਼ਨ ਮਿਲਿਆ | ਸੀਰਤ ਦੇ ਪਿਤਾ ਵਿਨੀਤ ਕਪੂਰ ਇਕ ਹੋਟਲ ਵਪਾਰੀ ਸਨ, ਜੋ ਹੁਣ ਇਸ ਦੁਨੀਆ ਵਿਚ ਨਹੀਂ ਹਨ | ਉਹ ਐਕਟਿੰਗ ਦੇ ਗੁਰੂ ਰਹੇ ਦਿਵੰਗਤ ਰੋਸ਼ਨ ਤਨੇਜਾ ਦੀ ਪੋਤੀ ਹੈ | ਸੀਰਤ ਦੀ ਮਾਂ ਸਿਹੋਤ ਕਪੂਰ ਏਅਰ ਇੰਡੀਆ ਵਿਚ ਏਅਕ ਹੋਸਟੇਸ ਹੈ | ਕਲਾਸੀਕਲ ਸੰਗੀਤ, ਐਕਟਿੰਗ ਅਤੇ ਡਾਂਸ ਸਿੱਖਣ ਤੋਂ ਬਾਅਦ ਸੀਰਤ ਕਪੂਰ ਨੇ ਬਤੌਰ ਕੋਰੀਓਗ੍ਰਾਫ਼ਰ ਸਾਲ 2011 ਵਿਚ ਇਮਤਿਆਜ਼ ਅਲੀ ਦੀ ਰਣਬੀਰ ਕਪੂਰ ਵਾਲੀ ਫ਼ਿਲਮ 'ਰਾਕਸਟਾਰ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ | ਸਾਲ 2014 ਵਿਚ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਹਿੰਦੀ ਫ਼ਿਲਮ 'ਜ਼ਿਦ' ਨਾਲ ਫ਼ਿਲਮਾਂ ਦੀ ਇਸ ਜਾਦੂਈ ਦੁਨੀਆ ਵਿਚ ਕਦਮ ਰੱਖਣ ਤੋਂ ਬਾਅਦ ਸੀਰਤ ਹੌਲੀ-ਹੌਲੀ ਅੱਗੇ ਵਧਦੀ ਗਈ ਅਤੇ ਅੱਜ ਉਹ ਹਿੰਦੀ ਦੇ ਨਾਲ-ਨਾਲ ਤੇਲਗੂ ਸਿਨੇਮਾ ਦੀ ਮੰਨੀ-ਪਰਮੰਨੀ ਅਦਾਕਾਰਾ ਹੈ | ਇਕ ਪੁਲਿਸ ਵਾਲੇ ਅਤੇ ਇਕ ਹਤਿਆਰੇ ਦੀ ਕਹਾਣੀ 'ਤੇ ਆਧਾਰਿਤ ਤੁਸ਼ਾਰ ਕਪੂਰ ਨਾਲ ਫ਼ਿਲਮ 'ਮਾਰੀਚ' ਵਿਚ ਸੀਰਤ ਨੇ ਗ੍ਰੇ ਸ਼ੇਡ ਵਾਲਾ ਇਕ ਬੋਲਡ ਪਰ ਬੇਹੱਦ ਚਾਲਾਕ ਮਾਡਲ ਦਾ ਸ਼ਾਨਦਾਰ ਕਿਰਦਾਰ ਨਿਭਾਇਆ | ਸੀਰਤ ਕਪੂਰ ਨੇ ਸਾਲ 2021 ਵਿਚ ਬਾਦਸ਼ਾਹ ਦੇ ਨਾਲ 'ਸਲੋ ਸਲੋ' ਗੀਤ ਦੇ ਸੰਗੀਤ ਵੀਡੀਓ ਵਿਚ ਆਪਣੇ ਮਨਮੋਹਕ ਡਾਂਸ ਮੂਵ ਕਾਰਨ ਖੂਬ ਵਾਹਵਾਹੀ ਖੱਟੀ | ਸੀਰਤ ਕਪੂਰ ਨੇ ਹਰਮਨਪਿਆਰੇ ਟੀ.ਵੀ. ਲੜੀਵਾਰ 'ਇਮਲੀ' ਵਿਚ ਆਦਿੱਤਿਆ ਅਤੇ ਮਾਲਿਨੀ ਦੀ ਬੇਟੀ ਚੀਨੀ ਤਿ੍ਪਾਠੀ ਦਾ ਕਿਰਦਾਰ ਨਿਭਾਇਆ ਸੀ | ਇਸ ਸ਼ੋਅ ਵਿਚ ਉਸ ਦੀ ਐਂਟਰੀ ਸ਼ੋਅ ਵਿਚ ਆਏ 20 ਸਾਲ ਦੇ ਜਨਰੇਸ਼ਨ ਲੀਪ ਤੋਂ ਬਾਅਦ ਹੋਈ ਸੀ |

ਪਿਛਲੀ ਖ਼ਬਰ ਗ਼ਜ਼ਬ ਦੇ ਫੈਸ਼ਨ ਸੈਂਸ ਵਾਲੀ ਅਦਾਕਾਰਾ ਹੈ ਈਸ਼ਾ ਰਿਖੀ ਅਗਲੀ ਖ਼ਬਰ ਗੁਰਸ਼ਰਨ ਭਾਅ ਜੀ ਦੇ ਪੈੜ ਚਿੰਨ੍ਹਾਂ 'ਤੇ ਤੁਰਨ ਵਾਲਾ ਪ੍ਰਸਿੱਧ ਨਾਟਕਕਾਰ ਹਰਕੇਸ਼ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।