ਲਗਾਤਾਰ ਸੂਰਜ ਇਸ਼ਨਾਨ ਕਰਦੇ ਰਹਿਣ ਨਾਲ ਹਰ ਹਾਲਤ ਦੇ ਰੋਗ ਤੋਂ ਪੀੜਤ ਮਰਦ-ਔਰਤ ਅਤੇ ਬੱਚੇ ਸਿਹਤਮੰਦ ਹੋ ਸਕਦੇ ਹਨ। ਸੂਰਜ ਦੀਆਂ ਕਿਰਨਾਂ ਸਰੀਰ ਅੰਦਰ ਦਾਖਲ ਹੋ ਜਾਂਦੀਆਂ ਹਨ ਅਤੇ ਰੋਗ ਦੇ ਕੀਟਾਣੂਆਂ ਨੂੰ ਨਸ਼ਟ ਕਰ ਦਿੰਦੀਆਂ ਹਨ।
ਪਸੀਨੇ ਨਾਲ ਸਰੀਰ ਵਿਚ ਸਥਿਤ ਵਿਕਾਰਾਂ ਨੂੰ ਬਾਹਰ ਕੱਢ ਕੇ ਆਪਣੀ ਪੋਸ਼ਕ ਤੱਤ ਨੂੰ ਤਾਕਤ ਪ੍ਰਦਾਨ ਕਰਨਾ ਸੂਰਜ ਕਿਰਨਾਂ ਦਾ ਮੁੱਖ ਕੰਮ ਹੁੰਦਾ ਹੈ। ਟੁੱਟੀਆਂ ਹੋਈਆਂ ਹੱਡੀਆਂ ਨੂੰ ਜੋੜਨ, ਜ਼ਖ਼ਮਾਂ ਨੂੰ ਭਰਨ ਤੱਕ ਨਾਲ ਸੂਰਜ ਇਸ਼ਨਾਨ ਨਾਲ ਲਾਭ ਪਹੁੰਚਦਾ ਹੈ। ਉਂਝ ਤਾਂ ਸੂਰਜ ਇਸ਼ਨਾਨ ਕਿਸੇ ਵੀ ਰੁੱਤ ਵਿਚ ਕੀਤਾ ਜਾ ਸਕਦਾ ਹੈ, ਪਰ ਇਸ ਲਈ ਸਰਤ ਰੁੱਤ ਨੂੰ ਅਤਿ ਲਾਭਕਾਰੀ ਮੰਨਿਆ ਜਾਂਦਾ ਹੈ। ਸੂਰਜ ਇਸ਼ਨਾਨ ਲਈ ਸਵੇਰ ਦਾ ਸਮਾਂ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਦੂਜੇ ਦਰਜੇ ਦਾ ਸਮਾਂ ਸ਼ਾਮ ਦਾ ਹੁੰਦਾ ਹੈ। ਇਸ ਲਈ ਹਲਕੀਆਂ ਕਿਰਨਾਂ ਹੀ ਉੱਤਮ ਹੁੰਦੀਆਂ ਹਨ। ਤੇਜ਼ ਧੁੱਪ ਵਿਚ ਬੈਠਣ ਨਾਲ ਅਨੇਕ ਚਮੜੀ ਰੋਗ ਹੋ ਸਕਦੇ ਹਨ।
ਸੂਰਜ ਇਸ਼ਨਾਨ ਨੂੰ ਸ਼ੁਰੂ ਵਿਚ ਅੱਧੇ ਘੰਟੇ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਫਿਰ ਹੌਲੀ-ਹੌਲੀ ਇਸ ਨੂੰ ਵਧਾਉਂਦੇ ਹੋਏ ਇਕ ਡੇਢ ਘੰਟੇ ਤੱਕ ਲੈ ਜਾਣਾ ਚਾਹੀਦਾ ਹੈ। ਸੂਰਜ-ਇਸ਼ਨਾਨ ਕਰਦੇ ਸਮੇਂ ਸਿਰਫ਼ ਤੌਲੀਆ ਬੰਨ੍ਹ ਕੇ ਹੀ ਧੁੱਪ ਵਿਚ ਬੈਠਣਾ ਚਾਹੀਦਾ ਹੈ। ਪੂਰਾ ਸਰੀਰ ਨੰਗਾ ਰਹਿਣ 'ਤੇ ਸੂਰਜ ਦੀਆਂ ਕਿਰਨਾਂ ਨੂੰ ਸਰੀਰ ਸੋਖਦਾ ਹੈ। ਜੇਕਰ ਇਕਾਂਤ ਤੇ ਸੁਰੱਖਿਅਤ ਥਾਂ ਹੋਵੇ ਤਾਂ ਤੌਲੀਏ ਨੂੰ ਵੀ ਹਟਾਇਆ ਜਾ ਸਕਦਾ ਹੈ।
ਸੂਰਜ ਇਸ਼ਨਾਨ ਕਰਦੇ ਸਮੇਂ ਸਿਰ ਨੂੰ ਤੌਲੀਏ ਜਾਂ ਹਰੇ ਪੱਤਿਆਂ ਨਾਲ ਢਕ ਲੈਣਾ ਚਾਹੀਦਾ ਹੈ। ਕੇਲਾ ਅਤੇ ਕਮਲ ਵਰਗਾ ਠੰਢਾ ਕੁਦਰਤ ਵਾਲਾ ਪੱਤਾ ਮਿਲ ਜਾਵੇ ਤਾਂ ਅਤਿ ਸਹੀ ਹੁੰਦਾ ਹੈ। ਨਿੰਮ ਦੇ ਪੱਤਿਆਂ ਦਾ ਗੁੱਛਾ ਬਣਾ ਕੇ ਵੀ ਸਿਰ 'ਤੇ ਰੱਖਿਆ ਜਾ ਸਕਦਾ ਹੈ।
ਜਿੰਨੀ ਦੇਰ ਸੂਰਜ ਇਸ਼ਨਾਨ ਕਰੋ, ਓਨੇ ਸਮੇਂ ਨੂੰ ਚਾਰ ਹਿੱਸਿਆਂ ਵਿਚ ਵੰਡ ਕੇ ਭਾਵ ਪੇਟ ਦਾ ਹਿੱਸਾ, ਲੱਕ ਦਾ ਹਿੱਸਾ, ਸੱਜੇ ਪਾਸੇ ਅਤੇ ਖੱਬੇ ਪਾਸੇ ਨੂੰ ਸੂਰਜ ਦੀਆਂ ਕਿਰਨਾਂ 'ਚ ਬਰਾਬਰ ਵਾਰੀ-ਵਾਰੀ ਨਾਲ ਰੱਖਣਾ ਚਾਹੀਦਾ ਹੈ, ਜਿਸ ਨਾਲ ਹਰ ਅੰਗ ਵਿਚ ਬਰਾਬਰ ਰੂਪ ਵਿਚ ਧੁੱਪ ਲਗ ਜਾਵੇ।
ਧੁੱਪ ਇਸ਼ਨਾਨ ਕਰਨ ਤੋਂ ਬਾਅਦ ਤਾਜ਼ੇ ਪਾਣੀ ਵਿਚ ਭਿਉਂ ਕੇ ਨਿਚੋੜੇ ਹੋਏ ਮੋਟੇ ਤੌਲੀਏ ਨਾਲ ਸਰੀਰ ਦੇ ਹਰ ਅੰਗ ਨੂੰ ਰਗੜਨਾ ਚਾਹੀਦਾ ਹੈ, ਜਿਸ ਨਾਲ ਗਰਮੀ ਦੇ ਕਾਰਨ ਰੋਮ ਸੁਰਾਖਾਂ ਨਾਲ ਅੰਦਰ ਤੋਂ ਨਿਕਲਿਆ ਹੋਇਆ ਨੁਕਸ ਸਰੀਰ ਨਾਲ ਹੀ ਚਿੰਬੜਿਆ ਨਾ ਰਹਿ ਜਾਵੇ।
ਧੁੱਪ ਦੀ ਵਰਤੋਂ ਖਾਲੀ ਪੇਟ ਹੀ ਕਰਨੀ ਚਾਹੀਦੀ ਹੈ। ਧੁੱਪ 'ਚ ਬੈਠਣ ਤੋਂ ਘੱਟ ਤੋਂ ਘੱਟ ਦੋ ਘੰਟੇ ਪਹਿਲਾਂ ਅਤੇ ਅੱਧੇ ਘੰਟੇ ਬਾਅਦ ਤੱਕ ਕੁਝ ਨਹੀਂ ਖਾਣਾ ਚਾਹੀਦਾ।
ਸੂਰਜ ਦੀ ਥਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਜਿਥੇ ਤੇਜ਼ ਹਵਾ ਦੇ ਝੋਂਕੇ ਨਾ ਆਉਂਦੇ ਹੋਣ।
ਧੁੱਪ ਦੀ ਵਰਤੋਂ ਤੋਂ ਬਾਅਦ ਸੁਭਾਵਿਕ ਤੌਰ 'ਤੇ ਸਰੀਰ ਫੁਰਤੀਲਾ ਹੋ ਜਾਂਦਾ ਹੈ ਪਰ ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਸਰੀਰ ਹੋਰ ਭਾਰੀ ਮਹਿਸੂਸ ਹੋਣ ਲਗਦਾ ਹੈ। ਜੇਕਰ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਕੁਝ ਦੇਰ ਹੋਰ ਧੁੱਪ ਇਸ਼ਨਾਨ ਕਰਨਾ ਚਾਹੀਦਾ ਹੈ।
ਜੇਕਰ ਸਥਿਤੀ ਸਰਦੀ ਰੁੱਤ ਅਨੁਸਾਰ ਨਾ ਹੋਵੇ ਤਾਂ ਸੂਰਜ ਇਸ਼ਨਾਨ ਤੋਂ ਬਾਅਦ ਤਾਜ਼ੇ ਪਾਣੀ ਨਾਲ ਇਸ਼ਨਾਨ ਕਰ ਲੈਣਾ ਚਾਹੀਦਾ ਹੈ, ਜਿਸ ਦਿਨ ਬੱਦਲ ਹੋਣ ਜਾਂ ਤੇਜ਼ ਹਵਾ ਚਲ ਰਹੀ ਹੋਵੇ, ਉਸ ਦਿਨ ਸੂਰਜ ਇਸ਼ਨਾਨ ਨਹੀਂ ਕਰਨਾ ਚਾਹੀਦਾ।
ਸਿਹਤ ਲਈ ਲਾਭਕਾਰੀ ਹੈ ਸੂਰਜ ਇਸ਼ਨਾਨ
ਅਜੀਤ ਡੈਸਕ
23-01-2026