ਮਰੀਜ਼ ਦੇ ਮਾਤਾ-ਪਿਤਾ ਕਹਿਣ ਲੱਗੇ ਡਾਕਟਰ ਸਾਹਿਬ ਕੀ ਕਰੀਏ ਕਈ ਪ੍ਰਕਾਰ ਦੇ ਇਲਾਜ ਦੇ ਬਾਵਜੂਦ ਵੀ ਇਸ ਦੀ ਨਸ਼ਿਆਂ ਦੀ ਤਾਂਘ ਖ਼ਤਮ ਨਹੀਂ ਹੋਈ
ਮੇਰੇ ਕੋਲ ਇਕ ਮਾਤਾ-ਪਿਤਾ ਆਪਣੇ ਪੁੱਤਰ ਨੂੰ ਨਸ਼ਿਆਂ ਦੇ ਇਲਾਜ ਲਈ ਲੈ ਕੇ ਆਏ। ਮਾਤਾ- ਪਿਤਾ ਕਹਿਣ ਲੱਗੇ ਡਾਕਟਰ ਸਾਹਿਬ ਇਸ ਦਾ ਅਸੀਂ ਪਹਿਲਾਂ ਵੀ ਕਈ ਵਾਰ ਇਲਾਜ ਕਰਵਾ ਚੁੱਕੇ ਹਾਂ ਪਰ ਜਦ ਇਸ ਨੂੰ ਨਸ਼ਿਆਂ ਦੀ ਤਾਂਘ ਤੰਗ ਕਰਦੀ ਹੈ ਤਾਂ ਦੁਬਾਰਾ ਨਸ਼ਾ ਲੈਣਾ ਸ਼ੁਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਕੀ ਕਰਾਂ ਇਸ ਤਾਂਘ ਅੱਗੇ ਕੋਈ ਜ਼ੋਰ ਜਾਂ ਵਸ ਨਹੀਂ ਚੱਲਦਾ।
ਤਾਂਘ ਵਾਲੇ ਇਹ ਉਹ ਮਰੀਜ਼ ਹੁੰਦੇ ਹਨ, ਜਿਨ੍ਹਾਂ ਦੇ ਵੱਖ-ਵੱਖ ਸਰੀਰਕ ਇਲਾਜਾਂ ਨਾਲ ਸਿਰਫ ਸਰੀਰ ਵਿਚੋਂ ਹੀ ਨਸ਼ਿਆਂ ਦਾ ਅਸਰ ਖ਼ਤਮ ਹੋਇਆ ਹੁੰਦਾ ਹੈ ਪਰ ਦਿਮਾਗ (ਬਿਮਾਰੀ) ਦਾ ਇਲਾਜ ਨਹੀਂ ਹੋਇਆ ਹੁੰਦਾ। ਜਦੋਂ ਤੱਕ ਬਿਮਾਰੀ ਦਾ ਇਲਾਜ ਨਹੀਂ ਹੁੰਦਾ, ਉਦੋਂ ਤੱਕ ਨਸ਼ਿਆਂ ਦੀ ਤਾਂਘ ਖ਼ਤਮ ਨਹੀਂ ਹੋ ਸਕਦੀ ਤੇ ਮਰੀਜ਼ ਨਸ਼ਿਆਂ ਨੂੰ ਸਦਾ ਲਈ ਨਹੀਂ ਛੱਡ ਸਕਦਾ।
ਤਾਂਘ ਕਦੋਂ ਪੈਦਾ
ਹੁੰਦੀ ਹੈ?
1. ਜਦ ਮਰੀਜ਼ ਵਿਹਲਾ ਬੈਠਦਾ ਹੈ।
2. ਜਦ ਉਸ ਨੂੰ ਕਾਹਲਾਪਣ ਚਿੜਚੜਾਪਣ ਖਾਲੀਪਣ ਇਕੱਲਾਪਣ ਉਦਾਸੀ ਘਬਰਾਹਟ ਖਰਾਬ ਮੂਡ ਬੇਚੈਨੀ ਤੇ ਗੁੱਸਾ ਤੰਗ ਕਰਦਾ ਹੈ।
3. ਜਦ ਉਸ ਨੂੰ ਲੱਗਦਾ ਹੈ ਕਿ ਹੁਣ ਨਸ਼ੇ ਤੋਂ ਬਗ਼ੈਰ ਮੇਰੀ ਜ਼ਿੰਦਗੀ ਖਾਲੀ ਤੇ ਬੇਮਾਇਨਾ ਹੋ ਗਈ ਹੈ।
4. ਜਦ ਉਸ ਨੂੰ ਦਿਮਾਗੀ ਸਰੀਰਕ ਕਮਜ਼ੋਰੀ/ਦਰਦਾਂ ਮਹਿਸੂਸ ਹੁੰਦੀਆਂ ਹਨ।
5. ਜਦ ਉਸ ਨੂੰ ਸਵੇਰੇ ਉੱਠਦਿਆਂ ਲੱਗਦਾ ਹੈ ਕਿ ਨਸ਼ੇ ਤੋਂ ਬਗ਼ੈਰ ਉਸ ਦਾ ਸਾਰਾ ਦਿਨ ਕਿਵੇਂ ਲੰਘੇਗਾ?
6. ਜਦ ਉਸ ਨੂੰ ਲੱਗਦਾ ਹੈ ਕਿ ਨਸ਼ੇ ਤੋਂ ਬਗੈਰ ਮੇਰੀ ਸਿਹਤ ਖਰਾਬ ਹੋ ਜਾਵੇਗੀ।
7. ਜਦ ਉਸ ਨੂੰ ਲੱਗਦਾ ਹੈ ਮੈਂ ਨਸ਼ੇ ਤੋਂ ਬਗ਼ੈਰ ਕਿਸੇ ਵੀ ਕੰਮ ਨੂੰ ਪੂਰਾ ਨਹੀਂ ਕਰ ਸਕਾਂਗਾ।
8. ਜਦ ਉਸ ਨੂੰ ਨੀਂਦ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ।
9. ਜਦ ਉਸ ਨੂੰ ਨਸ਼ਾ ਲੈਣ ਵਾਲੀਆਂ ਥਾਵਾਂ/ਪੁਰਾਣੇ ਦੋਸਤ ਯਾਦ ਆਉਂਦੇ ਹਨ।
10. ਉਸ ਨੂੰ ਜਦ ਮੁਸ਼ਕਿਲ ਆਉਣ 'ਤੇ ਲੱਗੇ ਕਿ ਨਸ਼ੇ ਤੋਂ ਬਗ਼ੈਰ ਇਸ ਨੂੰ ਹੱਲ ਨਹੀਂ ਕਰ ਸਕਾਂਗਾ।
ਤਾਂਘ ਕਿਉਂ ਪੈਦਾ ਹੁੰਦੀ ਹੈ?
ਯਾਦ ਰੱਖੋ ਇਹ ਤਾਂਘ ਸਰੀਰ ਦੀ ਨਹੀਂ, ਬਲਕਿ ਦਿਮਾਗ ਦੀ ਉਪਜ ਹੈ। ਇਹ ਨਸ਼ਿਆਂ ਦੀ ਯਾਦ ਜਾਂ ਸੋਚ ਹੀ ਹੈ, ਜਿਹੜੀ ਮਰੀਜ਼ ਦੇ ਬਿਮਾਰ ਦਿਮਾਗ ਵਿਚ ਬੈਠ ਜਾਂਦੀ ਹੈ ਤੇ ਤਾਂਘ ਦੇ ਰੂਪ ਵਿਚ ਉਪਜਦੀ ਹੈ। ਜਦ ਮਰੀਜ਼ ਨਸ਼ਾ ਲੈਂਦਾ ਹੈ ਤਾਂ ਉਸ ਦੇ ਦਿਮਾਗ ਵਿਚ ਡੋਪਾਮੀਨ (ਤਰਲ ਪਦਾਰਥ) ਪੈਦਾ ਹੁੰਦਾ ਹੈ, ਜਿਸ ਨਾਲ ਉਸ ਨੂੰ ਮਜ਼ਾ ਆਉਂਦਾ ਹੈ। ਇਹ ਮਜ਼ਾ ਦਿਮਾਗ ਦੇ ਹਿਪੋਕੈਂਪਸ ਹਿੱਸੇ ਵਿਚ ਨਸ਼ੇ ਦੀ ਯਾਦ ਜਾਂ ਸੋਚ ਵਜੋਂ ਆਪਣੀ ਪੱਕੀ ਥਾਂ ਬਣਾ ਲੈਂਦਾ ਹੈ। ਮਰੀਜ਼ ਜਿੰਨਾ ਜ਼ਿਆਦਾ ਨਸ਼ਾ ਲੈਂਦਾ ਹੈ ਓਨਾ ਜ਼ਿਆਦਾ ਡੋਪਾਮੀਨ ਪੈਦਾ ਹੁੰਦਾ ਹੈ। ਉਸ ਨੂੰ ਓਨਾ ਜ਼ਿਆਦਾ ਮਜ਼ਾ ਆਉਂਦਾ ਤੇ ਹਿਪੋਕੈਂਪਸ ਹਿੱਸੇ ਵਿਚ ਨਸ਼ੇ ਦੀ ਓਨੀ ਵੱਡੀ ਯਾਦ ਜਾਂ ਸੋਚ ਬਣ ਜਾਂਦੀ ਹੈ। ਹੁਣ ਇਹ ਗੱਲ ਸਮਝੋ ਕਿ ਸਰੀਰਕ ਇਲਾਜ ਨਾਲ ਸਿਰਫ ਸਰੀਰ ਵਿਚੋਂ ਨਸ਼ਾ ਖ਼ਤਮ ਹੁੰਦਾ ਹੈ। ਦਿਮਾਗ ਵਿਚ ਇਹ ਯਾਦ ਜਾਂ ਸੋਚ ਉਵੇਂ ਹੀ ਪਈ ਰਹਿੰਦੀ ਹੈ, ਜਿਸ ਕਰਕੇ ਵਾਰ-ਵਾਰ ਸਰੀਰਕ ਇਲਾਜ ਕਰਵਾਉਣ ਤੋਂ ਬਾਅਦ ਵੀ ਮਰੀਜ਼ ਦੇ ਦਿਮਾਗ ਵਿਚੋਂ ਨਸ਼ਾ ਲੈਣ ਦੀ ਤਾਂਘ ਪੈਦਾ ਹੁੰਦੀ ਹੈ।
ਨਸ਼ਿਆਂ ਦਾ
ਵਿਗਿਆਨਿਕ ਇਲਾਜ
ਮਰੀਜ਼ ਨੂੰ ਹੋਸ਼ ਵਿਚ ਰੱਖ ਕੇ ਬਿਨਾਂ ਕਿਸੇ ਤਕਲੀਫ਼ ਅਤੀ-ਆਧੁਨਿਕ ਇਲਾਜ ਪ੍ਰਣਾਲੀ ਦੁਆਰਾ ਸਰੀਰ ਨੂੰ ਨਸ਼ਾ-ਰਹਿਤ ਕੀਤਾ ਜਾਂਦਾ ਹੈ। ਫਿਰ ਅਤੀ ਆਧੁਨਿਕ ਦਵਾਈਆਂ ਥੈਰੇਪੀਜ਼ ਜਿਵੇਂ ਆਰ. ਟੀ. ਐੱਮ. ਐੱਸ. ਥੈਰੇਪੀ (ਰੈਪੀਟੇਟਿਵ ਟ੍ਰਾਂਸਕਰੇਨੀਅਲ ਮੈਗਨੇਟਿਕ ਸਟਿਮੂਲੇਸ਼ਨ) ਤੇ ਵਿਸ਼ੇਸ਼ ਮਨੋਵਿਗਿਆਨਿਕ ਪ੍ਰੋਗਰਾਮਾਂ ਰਾਹੀਂ ਮਰੀਜ਼ ਦੇ ਦਿਮਾਗ ਦੇ ਡੋਪਾਮੀਨ ਤਰਲ ਪਦਾਰਥ ਦੇ ਬਹਾਅ ਨੂੰ ਨਿਰੰਤਰਣ ਵਿਚ ਲਿਆ ਕੇ ਹਿਪੋਕੈਂਪਸ ਹਿੱਸੇ ਵਿਚ ਨਸ਼ਿਆਂ ਦੀਆਂ ਸੋਚਾਂ ਜਾਂ ਯਾਦਾਂ ਨੂੰ ਖ਼ਤਮ ਕੀਤਾ ਜਾਂਦਾ ਹੈ। ਇਲਾਜ ਤੋਂ ਬਾਅਦ ਮਰੀਜ਼ ਦੇ ਦਿਮਾਗ ਵਿਚ ਨਸ਼ਿਆਂ ਦੀ ਤਾਂਘ ਪੈਦਾ ਨਹੀਂ ਹੁੰਦੀ। ਜੇ ਕਦੇ ਹੁੰਦੀ ਵੀ ਹੈ ਤਾਂ ਮਰੀਜ਼ ਇਸ 'ਤੇ ਕਾਬੂ ਪਾ ਲੈਂਦਾ ਹੈ। ਮਰੀਜ਼ ਸਦਾ ਲਈ ਨਸ਼ਾ ਛੱਡ ਦਿੰਦਾ ਹੈ।
ਮਰੀਜ਼ ਨੂੰ ਠੀਕ ਹੋਏ ਮਰੀਜ਼ਾਂ ਤੋਂ ਸਿੱਖਣ ਦਾ ਮੌਕਾ
ਮਰੀਜ਼ ਤੇ ਉਨ੍ਹਾਂ ਦੇ ਪਰਿਵਾਰ ਹਰ ਰੋਜ਼ ਮੀਟਿੰਗ ਦੇ ਰੂਪ ਵਿਚ ਇਕੱਠੇ ਬੈਠਦੇ ਹਨ। ਮੀਟਿੰਗ ਵਿਚ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਤੇ ਨਿਪੁੰਨ ਮਨੋਵਿਗਿਆਨੀ ਆਪਣੇ ਤਜਰਬੇ ਸਾਂਝੇ ਕਰਦੇ ਹਨ। ਠੀਕ ਹੋਏ ਮਰੀਜ਼ ਵੀ ਆਪਣਾ ਤਜਰਬਾ ਸਾਂਝਾ ਕਰਦੇ ਹਨ ਕਿ ਉਨ੍ਹਾਂ ਨੇ ਕਿਵੇਂ ਨਸ਼ਾ ਛੱਡਿਆ। ਮਰੀਜ਼ਾਂ ਨੂੰ ਠੀਕ ਹੋਏ ਮਰੀਜ਼ਾਂ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ।
ਖੁਸ਼ਹਾਲ ਜੀਵਨ ਜਿਊਣ ਬਾਰੇ ਸਿੱਖਣ ਦਾ ਮੌਕਾ
ਮਰੀਜ਼ ਨੂੰ 'ਹਰਮੀਟੇਜ ਰੀਹੈਬਿਲੀਟੇਸ਼ਨ ਇੰਸਟੀਚਿਊਟ' ਵਿਚ ਬੇਹੱਦ ਪਿਆਰ ਭਰੇ ਮਾਹੌਲ ਵਿਚ ਰੱਖ ਕੇ 'ਵਿਸ਼ੇਸ਼ ਮਨੋਵਿਗਿਆਨਿਕ ਪ੍ਰੋਗਰਾਮਾਂ' ਰਾਹੀਂ ਉਸ ਦੀ ਸੋਚ ਵਿਚ ਨਵੀਆਂ ਉਮੀਦਾਂ ਤੇ ਉਮੰਗਾਂ ਦੇ ਰੰਗ ਭਰੇ ਜਾਂਦੇ ਹਨ। ਪ੍ਰੋਗਰਾਮ ਸਿੱਖ ਕੇ ਮਰੀਜ਼ ਨੂੰ ਆਪਣੇ-ਆਪ ਨਾਲ ਪਿਆਰ ਹੋ ਜਾਂਦਾ ਹੈ ਚੰਗੇ ਕੰਮਾਂ ਪ੍ਰਤੀ ਉਤਸ਼ਾਹ ਪੈਦਾ ਹੋ ਜਾਂਦਾ ਹੈ। ਉਹ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ।