04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕੁਦਰਤੀ ਜੀਵਨ-ਸ਼ੈਲੀ ਅਪਣਾਓ, ਕੈਂਸਰ ਦੂਰ ਭਜਾਓ

ਅਜੀਤ ਡੈਸਕ 23-01-2026

ਕੈਂਸਰ ਕੋਈ ਪੀੜ੍ਹੀ-ਦਰ-ਪੀੜ੍ਹੀ ਵਾਲੀ ਬਿਮਾਰੀ ਨਹੀਂ ਹੈ। ਫਿਰ ਵੀ ਕਦੀ-ਕਦੀ ਕੁਝ ਪਰਿਵਾਰਾਂ ਵਿਚ ਇਹ ਰੋਗ ਇਕ ਤੋਂ ਜ਼ਿਆਦਾ ਮੈਂਬਰਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ ਵਾਤਾਵਰਨ ਪ੍ਰਦੂਸ਼ਣ। ਦੋ ਤਿਹਾਈ ਕੈਂਸਰ ਇਸੇ ਦੀ ਦੇਣ ਹੈ। ਕੁਝ ਨਸ਼ੀਲੇ ਪਦਾਰਥਾਂ, ਦਵਾਈਆਂ, ਹਾਰਮੋਨਜ਼, ਐਕਸ-ਰੇਅ ਅਤੇ ਅਲਟਰਾ ਵਾਇਲਟ ਕਿਰਨਾਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਇਹ ਮਨੁੱਖੀ ਸਰੀਰ ਦੇ ਕਿਸੇ ਵੀ ਅੰਗ ਵਿਚ ਹੋ ਸਕਦਾ ਹੈ।
ਗ੍ਰਾਸ ਨਲੀ ਦੇ ਕੈਂਸਰ ਦੇ ਰੋਗੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਭੋਜਨ ਪ੍ਰਦੂਸ਼ਣ ਹੈ। ਮਾਈਕ੍ਰੋਟਾਕਸਿਨ ਅਤੇ ਨਾਈਟ੍ਰੋਸੀਮੈਂਸ ਵਰਗੇ ਪਦਾਰਥ ਕੈਂਸਰ ਪੈਦਾ ਕਰਨ ਵਾਲੇ ਪਾਏ ਗਏ ਹਨ। ਕੁਝ ਇਲਾਜ ਵਿਧੀਆਂ ਜਿਵੇਂ ਟਾਈਲੋਸਿਸ ਪਾਮੇਰਿਸ ਪੈਟਰਸਨਬ੍ਰਾਊਨ, ਕੈਲੀਸਿੰਡ੍ਰੋਮ, ਭੋਜਨ ਵਿਚ ਆਇਰਨ ਦੀ ਕਮੀ ਨਾਲ ਹੋਣ ਵਾਲਾ ਅਨੀਮੀਆ, ਗ੍ਰਾਸ ਨਲੀ ਦਾ ਅਕਲੇਜੀਆ ਇਸ ਕੈਂਸਰ ਦੇ ਹੋਰ ਰੂਪ ਹਨ। ਗ੍ਰਾਸ ਨਲੀ ਦੇ ਕੈਂਸਰ ਦਾ ਇਲਾਜ ਕੀਮੋਥੈਰੇਪੀ, ਬਾਹਰੀ ਵਿਕਿਰਨਾਂ ਇਲਾਜ ਪ੍ਰਣਾਲੀ ਦੇ ਮੇਲ 'ਤੇ ਵਿਕਿਰਨਾਂ ਇਲਾਜ ਸਹਿਯੋਗ ਨਾਲ ਕੀਤਾ ਜਾਂਦਾ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਫਿਰ ਵੀ ਇਸ ਵਿਚ 20 ਤੋਂ 30 ਫ਼ੀਸਦੀ ਰੋਗੀਆਂ ਵਿਚ ਵੀ ਪੂਰਨ ਰੂਪ ਵਿਚ ਰੋਗ-ਮੁਕਤ ਹੋਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ।
ਖੂਨ ਕੈਂਸਰ ਨਾਲ ਹਰ ਸਾਲ ਹਜ਼ਾਰਾਂ ਵਿਅਕਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਖੂਨ ਕੈਂਸਰ ਦੇ ਦੋ ਵਰਗ ਹਨ। ਇਕ ਵਰਗ 'ਕਰੌਨਿਕ ਖੂਨ ਕੈਂਸਰ' ਦਾ ਅਤੇ ਦੂਜਾ ਵਰਗ 'ਐਕਿਊਟ ਖੂਨ ਕੈਂਸਰ' ਦਾ ਹੁੰਦਾ ਹੈ। ਕੁਝ ਕੈਂਸਰ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸਿਰਫ਼ ਔਰਤਾਂ ਨੂੰ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਮਹਿਲਾ ਛਾਤੀ ਕੈਂਸਰ। 35 ਤੋਂ 54 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਹੋਣ ਵਾਲਾ ਸਭ ਤੋਂ ਹਾਨੀਕਾਰਕ ਰੋਗ ਛਾਤੀ ਕੈਂਸਰ ਹੈ।
ਵਿਗਿਆਨੀਆਂ ਅਨੁਸਾਰ ਛਾਤੀ ਦਾ ਕੈਂਸਰ ਹਾਰਮੋਨ ਵਿਚ ਬਦਲਾਅ, ਬੀ.ਆਰ.ਏ.ਸੀ. ਜੀਨ, ਪੀੜ੍ਹੀ-ਦਰ-ਪੀੜ੍ਹੀ ਪ੍ਰਭਾਵਾਂ, ਵਡੇਰੀ ਉਮਰ ਵਿਚ ਗਰਭ ਧਾਰਨ, ਮਾਸਿਕ ਚੱਕਰ ਦੀ ਗੜਬੜ, ਰਜੋਨਿਵਰਤਿਤ ਅਤੇ ਵਾਤਾਵਰਨ ਵਿਚ ਮੌਜੂਦ ਕੈਂਸਰਜਨਕ ਪਦਾਰਥਾਂ ਕਾਰਨ ਹੋ ਸਕਦਾ ਹੈ।
ਉਂਝ ਹੁਣ ਤੱਕ ਕੀਤੀਆਂ ਗਈਆਂ ਖੋਜਾਂ ਅਨੁਸਾਰ ਛਾਤੀ ਦੇ ਕੈਂਸਰ ਦਾ ਸਭ ਤੋਂ ਮੁੱਖ ਕਾਰਨ ਔਰਤਾਂ ਵਲੋਂ ਬੱਚਿਆਂ ਨੂੰ ਦੁੱਧ ਨਾ ਪਿਲਾਉਣਾ ਮੰਨਿਆ ਗਿਆ ਹੈ। ਛਾਤੀ ਦੇ ਕੈਂਸਰ ਦਾ ਸ਼ੁਰੂਆਤੀ ਸਥਿਤੀ ਵਿਚ ਦਵਾਈਆਂ, ਇੰਜੈਕਸ਼ਨਾਂ ਆਦਿ ਦੀ ਮਦਦ ਨਾਲ ਜਾਂ ਕੀਮੋਥੈਰੇਪੀ ਇਲਾਜ ਪ੍ਰਣਾਲੀ ਨਾਲ ਇਲਾਜ ਕੀਤਾ ਜਾਂਦਾ ਹੈ। ਸਰਜਰੀ, ਰੇਡੀਏਸ਼ਨ ਅਤੇ ਹਾਰਮੋਨ ਥੈਰੇਪੀ ਛਾਤੀ ਦੇ ਕੈਂਸਰ ਦੇ ਇਲਾਜ ਦੀਆਂ ਹੋਰ ਵਿਧੀਆਂ ਹਨ।
ਕੈਂਸਰ ਦੀਆਂ ਅਨੇਕ ਕਿਸਮਾਂ ਅਨੁਸਾਰ ਉਸ ਦੇ ਕਾਰਨ ਵੀ ਵੱਖ-ਵੱਖ ਹਨ ਪਰ ਵੱਖ-ਵੱਖ ਖੋਜਾਂ ਤੋਂ ਇਹ ਤੱਥ ਨਿਰਵਿਵਾਦ ਰੂਪ ਵਿਚ ਸੱਚ ਹੈ ਕਿ ਉਸ ਦੀ ਰੋਕਥਾਮ ਵਿਚ ਸਰੀਰ ਦੀ ਅੰਦਰੂਨੀ ਤਾਕਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਸਕਦੀ ਹੈ। ਕੈਂਸਰ ਵਰਗੇ ਰੋਗ ਦੇ ਹੋ ਜਾਣ ਤੋਂ ਬਾਅਦ ਇਲਾਜ ਭਾਵੇਂ ਮੁਸ਼ਕਿਲ ਹੈ ਪਰ ਥੋੜ੍ਹੀ ਵਿਗਿਆਨਕ ਜੀਵਨ ਸ਼ੈਲੀ ਅਤੇ ਥੋੜ੍ਹੇ ਸੰਤੁਲਿਤ ਭੋਜਨ ਦੇ ਸਹਾਰੇ ਕਾਫ਼ੀ ਹੱਦ ਤੱਕ ਆਪਣੇ-ਆਪ ਨੂੰ ਕੈਂਸਰ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਸਮੁੱਚਾ ਖਾਣ-ਪੀਣ ਕੈਂਸਰ ਨਾਲ ਲੜਨ ਦਾ ਮੁੱਖ ਹਥਿਆਰ ਬਣ ਸਕਦਾ ਹੈ।
ਵਿਗਿਆਨੀਆਂ ਅਨੁਸਾਰ ਕੈਂਸਰ ਨੂੰ ਕੰਟਰੋਲ ਕਰਨ ਵਿਚ ਵਿਟਾਮਿਨ 'ਏ' ਅਤੇ 'ਬੀ' ਕੈਰੋਟਿਨ ਤੱਤ ਕੁਦਰਤੀ ਰੂਪ ਵਿਚ ਸਾਗ-ਸਬਜ਼ੀਆਂ ਵਿਚ ਪਾਏ ਜਾਂਦੇ ਹਨ। ਇਹ ਮੇਥੀ, ਪਾਲਕ, ਗੋਭੀ, ਆਲੂ ਬੁਖਾਰੇ ਅਤੇ ਗਾਜਰ ਆਦਿ ਵਿਚ ਮੌਜੂਦ ਹੁੰਦੇ ਹਨ। ਜਿਨ੍ਹਾਂ ਦੇਸ਼ਾਂ-ਵਿਦੇਸ਼ਾਂ ਦੇ ਲੋਕ ਭੋਜਨ ਵਿਚ ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਦੀ ਵਰਤੋਂ ਕਰਦੇ ਹਨ, ਉਥੇ ਇਸ ਰੋਗ ਦੇ ਰੋਗੀ ਬਹੁਤ ਘੱਟ ਪਾਏ ਜਾਂਦੇ ਹਨ। ਵਿਟਾਮਿਨ 'ਸੀ' ਵਾਲੇ ਖਾਧ ਪਦਾਰਥਾਂ ਦੀ ਵਰਤੋਂ ਕਰਕੇ ਵੀ ਕੈਂਸਰ ਵਰਗੇ ਰੋਮ ਤੋਂ ਬਚਿਆ ਜਾ ਸਕਦਾ ਹੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਸਿੱਧੀ, ਸੌਖੀ ਕੁਦਰਤੀ ਜੀਵਨ ਸ਼ੈਲੀ ਅਪਣਾ ਕੇ ਸਾਗ-ਸਬਜ਼ੀਆਂ ਅਤੇ ਤਾਜ਼ੇ ਫਲਾਂ ਦੀ ਲਗਾਤਾਰ ਵਰਤੋਂ ਨਾਲ ਕੈਂਸਰ ਵਰਗੀ ਘਾਤਕ ਬਿਮਾਰੀ ਨੂੰ ਦੂਰ ਰੱਖਿਆ ਜਾ ਸਕਦਾ ਹੈ। 'ਸਾਦਾ ਜੀਵਨ, ਸਾਦਾ ਭੋਜਨ' ਦਾ ਸੂਤਰ ਹੀ ਮਨੁੱਖ ਜਾਤੀ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾ ਸਕਦਾ ਹੈ।

ਪਿਛਲੀ ਖ਼ਬਰ ਨਸ਼ਿਆਂ ਦੀ ਤਾਂਘ ਕਿਵੇਂ ਖ਼ਤਮ ਹੋਵੇ? ਅਗਲੀ ਖ਼ਬਰ ਅਸੀਂ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਪਤੰਗ ਬਾਜ਼ੀ ਕਰਨੀ , ਨਾ ਕਿ ਕਿਸੇ ਦਾ ਨੁਕਸਾਨ ਕਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।