ਮਾਖਿਓਾ ਮਿੱਠੇ ਲੱਗਦੇ ਨੇ ਮੈਨੂੰ ਬੋਲ ਪੰਜਾਬੀ ਦੇ |
ਸਦਾ ਗੰੂਜ ਦੇ ਰਹਿੰਦੇ ਨੇ ਇਹ ਢੋਲ ਪੰਜਾਬੀ ਦੇ |
ਪੰਜ ਆਬ ਦੀ ਰਾਣੀ ਇਹ ਤਾਂ ਛੈਲ ਛਬੀਲੀ ਹੈ,
ਬਹੁਤੇ ਰੰਗਾਂ ਵਿਚ ਰੰਗੀ ਇਹ ਰੰਗ ਰੰਗੀਲੀ ਹੈ |
ਇਹ ਬੋਲੀ ਹੈ ਜਾਈ ਗੁਰੂਆਂ ਪੀਰਾਂ ਦੀ
ਸੱਚੇ ਇਸ਼ਕ 'ਚ ਰੰਗੀ ਹੈ ਇਹ ਰਾਂਝੇ ਹੀਰਾਂ ਦੀ |
ਵਾਰਸ, ਪੀਲੂ, ਸ਼ਾਹ ਹੁਸੈਨ ਸਭ ਇਸ ਦੇ ਜਾਏ ਨੇ,
ਕਿੱਸੇ, ਦੋਹੇ, ਗੀਤ ਜਿਨ੍ਹਾਂ ਨੇ ਪਿਆਰ ਦੇ ਗਾਏ ਨੇ |
ਨਾਲ ਰੁੱਖਾਂ ਦੇ ਜਦ ਵੀ
ਹਵਾ ਟਕਰਾਉਂਦੀ ਹੈ,
ਜਿਉਂ ਸਾਜਾਂ ਦੀ ਸੁਰ,
ਗੀਤ ਇਹ ਕੋਈ ਗਾਉਂਦੀ ਹੈ |
ਲੱਗਣ ਬੋਲ ਪੰਜਾਬੀ ਦੇ, ਜਦ ਕੰਨੀਂ ਪੈਂਦੇ ਨੇ,
ਮੀਚ ਅੱਖਾਂ ਜਦ ਰਸੀਏ,
ਸੁਣਨ ਲਈ ਬਹਿੰਦੇ ਨੇ |
ਪੱਥਰਾਂ ਦੇ ਨਾਲ ਪਾਣੀ ਜਾ ਟਕਰਾਉਂਦਾ ਹੈ,
ਕਲ ਕਲ ਕਰਦਾ, ਲੱਗਦਾ ਗੀਤ ਕੋਈ ਗਾਉਂਦਾ ਹੈ |
ਸੁਣਦਾ ਨਾਲ ਧਿਆਨ
'ਪੱਤੋ' ਜਦ ਮਸਤੀ ਆਉਂਦੀ ਹੈ,
ਬੋਲ ਪੰਜਾਬੀ ਬੋਲ ਪਿਆਰੇ
ਮਾਂ ਬੁਲਾਉਂਦੀ ਹੈ |
-ਪਿੰਡ ਪੱਤੋ ਹੀਰਾ ਸਿੰਘ ਮੋਗਾ |
ਮੋਬਾਈਲ : 94658-21417