14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਐਸ. ਐਸ. ਪੀ. ਡਾ. ਆਹਲੂਵਾਲੀਆ ਨੇ ਸਬ-ਇੰਸਪੈਕਟਰ ਬਣੇ ਅਵਤਾਰ ਸਿੰਘ ਨੂੰ ਸਟਾਰ ਲਗਾਇਆ

ਅਜੀਤ ਡੈਸਕ 06-03-2026
ਖੰਨਾ, 5 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵੱਲੋਂ ਇੱਕ ਸਮਾਰੋਹ ਵਿਚ ਐੱਸ. ਐੱਸ. ਪੀ ਡਾ. ਦਰਪਨ ਆਹਲੂਵਾਲੀਆ ਅਤੇ ਐੱਸ. ਪੀ. (ਡੀ) ਪਵਨਜੀਤ ਚੌਧਰੀ ਵਲੋਂ ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀ ਅਵਤਾਰ ਸਿੰਘ ਨੂੰ ਏ. ਐਸ. ਆਈ ਤੋਂ ਸਬ-ਇੰਸਪੈਕਟਰ ਬਣਨ ਤੇ ਤਰੱਕੀ ਦੇ ਕੇ ਸਟਾਰ ਲਗਾ ਕੇ ਸਨਮਾਨਿਤ ਕੀਤਾ ਗਿਆ | ਸਮਾਰੋਹ ਦੌਰਾਨ ਕਈ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਰਹੇ | ਸਭ ਨੇ ਨਵੇਂ ਸਬ-ਇੰਸਪੈਕਟਰ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ | ਇਸ ਮੌਕੇ ਨਵੇਂ ਬਣੇ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਈ ਹੈ ਤੇ ਅੱਗੇ ਵੀ ਨਿਭਾਉਂਦੇ ਰਹਾਂਗਾ |
ਪਿਛਲੀ ਖ਼ਬਰ 10 ਦੀ ਅਕਾਲੀ ਦਲ ਦੀ ਰੈਲੀ ਇਤਿਹਾਸਕ ਹੋਵੇਗੀ- ਕੋਟ ਪਨੈਚ, ਕੋਟ ਸੇਖੋਂ ਅਗਲੀ ਖ਼ਬਰ ਖੰਨਾ ਦੇ ਐੱਸ. ਐੱਸ. ਪੀ. ਵਲੋਂ ਸਦਰ ਥਾਣੇ ਦੇ ਐੱਸ. ਐੱਚ. ਓ. ਸਤਨਾਮ ਸਿੰਘ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।