14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡੇਹਲੋਂ ਵਿਖੇ ਸਮੂਹ ਦੁਕਾਨਦਾਰ ਐਸੋਸੀਏਸ਼ਨ ਵਲੋਂ ਅੱਖਾਂ ਦਾ ਮੁਫ਼ਤ ਕੈਂਪ ਸਮਾਪਤ

ਅਜੀਤ ਡੈਸਕ 06-03-2026
ਡੇਹਲੋਂ, 5 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਵਿਖੇ ਸਮੂਹ ਦੁਕਾਨਦਾਰ ਐਸੋਸੀਏਸ਼ਨ ਵਲੋਂ 8ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਅਪਰੇਸ਼ਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਲਾਹਾ ਲਿਆ | ਕੈਂਪ ਦਾ ਉਦਘਾਟਨ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤਾ ਅਤੇ ਉਨ੍ਹਾਂ ਡਾਕਟਰਾਂ ਦੀ ਟੀਮ ਸਮੇਤ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ | ਇਸ ਸਮੇਂ ਵਿਧਾਇਕ ਸੰਗੋਵਾਲ ਨੇ ਦੁਕਾਨਦਾਰ ਐਸੋਸੀਏਸ਼ਨ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਫ਼ਤ ਕੈਂਪਾਂ ਰਾਹੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਸਭ ਤੋਂ ਉਤਮ ਕਾਰਜ ਹੈ, ਕਿਉਂਕਿ ਮਹਿੰਗਾਈ ਦੇ ਸਮੇਂ ਲੋੜਵੰਦ ਲੋਕਾਂ ਨੂੰ ਇਲਾਜ ਕਰਵਾਉਣਾ ਅÏਖਾ ਹੋ ਜਾਂਦਾ ਹੈ, ਪਰ ਵੱਖ-ਵੱਖ ਸੰਸਥਾਵਾਂ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਕੇ ਲੋੜਵੰਦਾਂ ਦੀ ਮਦਦ ਕਰਨਾ ਚੰਗਾ ਕਾਰਜ ਹੈ | ਕੈਂਪ ਸੰਬੰਧੀ ਪ੍ਰਧਾਨ ਮਨਜੀਤ ਸਿੰਘ ਰੰਗੀ ਨੇ ਦੱਸਿਆ ਕਿ ਕੈਂਪ ਦੀ ਸ਼ੁਰੂਆਤ ਸਵੇਰੇ 8 ਵਜੇ ਹੋਈ, ਜਿਸ ਦੌਰਾਨ ਡਾ. ਰਮਿੰਦਰ ਕੌਰ ਦੀ ਅਗਵਾਈ ਹੇਠ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਦੁਪਹਿਰ 2 ਵਜੇ ਤੱਕ ਕੀਤੀ | ਉਨ੍ਹਾਂ ਦੱਸਿਆਂ ਕਿ ਕੈਂਪ ਦੌਰਾਨ 240 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ, ਜਿਹਨਾਂ ਵਿਚੋਂ ਕਰੀਬ 80 ਮਰੀਜ਼ਾਂ ਦੀਆਂ ਅੱਖਾਂ ਅੰਦਰ ਮੋਤੀਆਬਿੰਦ ਦੀ ਪੁਸ਼ਟੀ ਹੋਈ, ਜਿਨ੍ਹਾਂ ਨੂੰ ਆਪ੍ਰੇਸ਼ਨ ਲਈ ਹਸਪਤਾਲ ਭੇਜਿਆ ਗਿਆ | ਬਾਕੀ ਮਰੀਜ਼ਾਂ ਨੂੰ ਚੈੱਕ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਸਮੇਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਨੇ ਕੈਂਪ ਨੂੰ ਸਫਲ ਬਣਾਉਣ ਲਈ ਕਮੇਟੀ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪੀ. ਏ ਜਸਵਿੰਦਰ ਸਿੰਘ ਜੱਸੀ, ਸੰਮਤੀ ਮੈਂਬਰ ਦਵਿਦੰਰਪਾਲ ਸਿੰਘ ਲਾਡੀ ਸੰਗੋਵਾਲ, ਚੇਅਰਮੈਨ ਜਗਦੀਪ ਸਿੰਘ ਜੱਗੀ ਗੁਰਮ, ਸੰਮਤੀ ਮੈਂਬਰ ਜਸਵੰਤ ਸਿੰਘ ਮਕੰਦਪੁਰ, ਸੁਖਦੇਵ ਸਿੰਘ, ਰਵੀ ਸਿੰਘ ਦਫਤਰ ਇੰਚਾਰਜ, ਮਨਜੀਤ ਸਿੰਘ ਰੰਗੀ ਪ੍ਰਧਾਨ, ਸਰਪੰਚ ਪਰਮਦੀਪ ਸਿੰਘ ਦੀਪਾ ਡੇਹਲੋਂ, ਪੰਚ ਸੰਜੀਵ ਗੋਇਲ, ਸਾਧੂ ਸਿੰਘ (ਜੇ.ਈ.), ਰੁੜਕਾ, ਗੁਰਮੀਤ ਸਿੰਘ, ਜਸਵੀਰ ਸਿੰਘ (ਪੰਚ), ਭੁਪਿੰਦਰ ਸਿੰਘ ਦਿਓਲ ਗੁਰਮ, ਸਤੀਸ਼ ਸ਼ਰਮਾ, ਮਨਦੀਪ ਸਿੰਘ ਜਵੰਦਾ, ਪਰਮਿੰਦਰ ਸਿੰਘ ਸਰਪੰਚ, ਕੇਸਰ ਸਿੰਘ, ਗਰੇਵਾਲ ਸਪੋਰਟਸ, ਰਾਣਾ, ਹਰਦੀਪ ਸਿੰਘ ਡੇਹਲੋਂ, ਡਾਕਟਰ ਵਰਿੰਦਰ ਖੱਟੜਾ, ਪਰਮਜੀਤ ਸਿੰਘ ਪੰਮੀ ਗੁਰਮ, ਹਰਜੀਤ ਸਿੰਘ ਗੁਰਮ, ਮਲਕੀਤ ਸਿੰਘ ਗੁਰਮ, ਆਸੂ ਸ਼ਰਮਾ, ਰਮਨਦੀਪ ਸਿੰਘ ਵਾਈਸ ਪ੍ਰਧਾਨ , ਜਸਵਿੰਦਰ ਸਿੰਘ, ਪੰਡਿਤ ਰਾਮ ਨਾਥ ਗੁਰਮ, ਜੱਸੀ ਪੰਚ ਡੇਹਲੋਂ, ਹਰਦੀਪ ਸਾਇਆਂ, ਸੋਨੀ ਡੇਹਲੋਂ ਸਮੇਤ ਹੋਰ ਪ੍ਰਬੰਧਕ ਹਾਜ਼ਰ ਸਨ |
ਡੇਹਲੋਂ ਵਿਖੇ ਅੱਖਾਂ ਦੇ ਮੁਫ਼ਤ ਕੈਂਪ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਸਨਮਾਨ ਦਿੰਦੇ ਹੋਏ | ਨਾਲ ਹਨ ਦੁਕਾਨਦਾਰ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਅੱਖਾਂ ਦੀ ਜਾਂਚ ਸਮੇਂ ਮਾਹਿਰ ਡਾਕਟਰ ਰਮਿੰਦਰ ਕੌਰ | ਤਸਵੀਰਾਂ : ਅੰਮਿ੍ਤਪਾਲ ਸਿੰਘ ਕੈਲੇ


ਪਿਛਲੀ ਖ਼ਬਰ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੂੰ ਜੈਪੁਰ ਦਾ ਟੂਰ ਕਰਵਾਇਆ ਅਗਲੀ ਖ਼ਬਰ ਕੇਂਦਰ ਸਰਕਾਰ ਈਰਾਨ-ਇਜ਼ਰਾਈਲ ਜੰਗ 'ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਵੇ- ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।