ਸਾਹਨੇਵਾਲ, 29 ਜਨਵਰੀ (ਹਨੀ ਚਾਠਲੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਜ਼ਿਲ੍ਹਾ ਲੁਧਿਆਣਾ ਤੋਂ ਬਾਬਾ ਬਾਲਕ ਨਾਥ ਧਾਮ ਹਿਮਾਚਲ ਪ੍ਰਦੇਸ਼ ਲਈ ਜਾਣ ਵਾਲੀ 64ਵੀਂ ਪੈਦਲ ਯਾਤਰਾ ਨੂੰ ਸਮਰਪਿਤ ਅੱਜ ਬਾਬਾ ਬਾਲਕ ਨਾਥ ਅਤੇ ਦੁਰਗਾ ਮਾਤਾ ਮੰਦਿਰ ਸਾਹਨੇਵਾਲ ਤੋਂ ਭਗਤ ਸੰਜੀਵ ਕੁਮਾਰ ਦੀ ਅਗਵਾਈ ਹੇਠ ਝੰਡਾ ਫੇਰੀ ਸਜਾਈ ਗਈ | ਝੰਡਾ ਫੇਰੀ ਦੌਰਾਨ ਭਗਤ ਸੰਜੀਵ ਕੁਮਾਰ ਵਲੋਂ ਸਾਹਨੇਵਾਲ ਤੇ ਨੰਦਪੁਰ ਦੇ ਲਗਭਗ 160 ਘਰਾਂ 'ਚ ਜਾ ਕੇ ਬਾਬਾ ਜੀ ਦੀ ਜੋਤੀ ਪ੍ਰਚੰਡ ਕੀਤੀ ਗਈ | ਇਸ ਮੌਕੇ ਭਗਤ ਸੰਜੀਵ ਕੁਮਾਰ ਵਲੋਂ ਰੇਲਵੇ ਰੋਡ ਸਾਹਨੇਵਾਲ ਵਿਖੇ ਓਮ ਪ੍ਰਕਾਸ਼ ਗੋਇਲ ਦੇ ਗ੍ਰਹਿ ਵਿਖੇ ਬਾਬਾ ਜੀ ਦੀ ਜੋਤੀ ਪ੍ਰਚੰਡ ਕਰਨ ਉਪਰੰਤ ਆਈਆਂ ਸੰਗਤਾਂ ਨੂੰ ਭਜਨ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਰਮੇਸ਼ ਭਾਟੀਆ, ਰਾਜ ਕੁਮਾਰ ਗੋਇਲ, ਓਮ ਪ੍ਰਕਾਸ਼ ਗੋਇਲ, ਲਲਿਤ ਗੋਇਲ, ਸੰਜੇ ਗੋਇਲ, ਸਾਹਿਲ ਗੋਇਲ, ਅਰਵਿੰਦ ਗੋਇਲ, ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ, ਪ੍ਰਧਾਨ ਮਨਜਿੰਦਰ ਸਿੰਘ ਮਾਂਗਟ, ਪ੍ਰਧਾਨ ਰਾਜਦੀਪ ਭਾਟੀਆ, ਕੁਲਵਿੰਦਰ ਸਿੰਘ ਕਾਲਾ, ਲਾਲੀ ਹਰਾ, ਅਰੁਣ ਬਠਲਾ, ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਪ੍ਰਧਾਨ ਗੁਰਦੀਪ ਸਿੰਘ ਕੌਲ, ਚੰਚਲ ਮਿਨਹਾਸ, ਬੀ. ਕੇ. ਅਨੇਜਾ, ਸਤਵਿੰਦਰ ਸਿੰਘ ਹੈਪੀ, ਹਰਵਿੰਦਰ ਕੁਮਾਰ ਪੱਪੀ, ਪਲਵਿੰਦਰ ਸਿੰਘ ਕੌਂਸਲਰ, ਬਰਿਜ ਮੋਹਨ ਗੋਇਲ, ਸ਼ੈਂਕੀ ਅਰੋੜਾ, ਪੱਪੂ ਤਲਵਾੜਾ, ਬੱਬੂ ਬਿਰਦੀ, ਬੱਬੂ, ਬੱਬੂ ਮੁੰਡੀਆਂ, ਇਕਬਾਲ ਸਿੰਘ ਜੰਡਿਆਲੀ, ਸਤਵਿੰਦਰ ਸਿੰਘ ਹੈਪੀ, ਜ਼ਿਲ੍ਹਾ ਪ੍ਰਧਾਨ ਲਾਲੀ ਹਰਾ, ਤੇਜਿੰਦਰ ਮਿੱਠੂ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ ਆਦਿ ਨੇ ਵੀ ਭਗਤ ਸੰਜੀਵ ਕੁਮਾਰ ਮਹਾਰਾਜ ਕੋਲੋਂ ਅਸ਼ੀਰਵਾਦ ਲਿਆ | ਇਸ ਮੌਕੇ ਓਮ ਪ੍ਰਕਾਸ਼ ਗੋਇਲ ਦੇ ਵਲੋਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆਂ ਗਿਆ |