ਸਮਰਾਲਾ, 29 ਜਨਵਰੀ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ 1 ਫਰਵਰੀ ਦਿਨ ਐਤਵਾਰ ਨੂੰ ਸਥਾਨਕ ਬੇਗਮਪੁਰਾ ਸ਼੍ਰੀ ਗੁਰੂ ਰਵੀਦਾਸ ਮੰਦਿਰ ਸਮਰਾਲਾ ਵਿਖੇ ਮਨਾਇਆ ਜਾ ਰਿਹਾ ਹੈ | ਸਮਰਾਲਾ ਵਿਖੇ ਪ੍ਰਧਾਨ ਮੁਕੇਸ਼ ਕੁਮਾਰ ਤਨੂੰ ਦੀ ਪ੍ਰਧਾਨਗੀ ਹੇਠ ਸ਼ੋਭਾ ਯਾਤਰਾ ਸਜਾਈ ਗਈ | ਇਸ ਸੰਬੰਧੀ ਕਮਲਜੀਤ ਸਿੰਘ ਬੰਗੜ ਸਾਬਕਾ ਸਕੱਤਰ ਨੇ ਦੱਸਿਆ ਕਿ ਗੁਰਪੁਰਬ ਮੌਕੇ ਇਹ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਵਾਪਸ ਸ਼੍ਰੀ ਗੁਰੂ ਰਵੀਦਾਸ ਮੰਦਿਰ ਵਿਖੇ ਸਮਾਪਤ ਹੋਈ | ਇਸ ਸ਼ੋਭਾ ਯਾਤਰਾ ਦੇ ਸਵਾਗਤ ਲਈ ਬਾਜ਼ਾਰ ਵਿਚ ਥਾਂ ਥਾਂ 'ਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾਏ ਸਨ | ਉਨ੍ਹਾਂ ਦੱਸਿਆ ਕਿ 1 ਫਰਵਰੀ ਨੂੰ ਮਨਾਏ ਜਾ ਰਹੇ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਸ੍ਰੀ ਅੰਮਿ੍ਤ ਬਾਣੀ ਦੇ ਭੋਗ ਪਾਏ ਜਾਣਗੇ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਸ਼ੋਭਾ ਯਾਤਰਾ ਵਿਚ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਭਾਜਪਾ ਆਗੂ ਨਿਸ਼ੂ ਸ਼ਰਮਾ ਚਹਿਲਾਂ, ਹਰਜੋਧ ਸਿੰਘ ਸਰਪੰਚ, ਕਮਲਜੀਤ ਬੰਗੜ, ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਦੀਪ ਸਿੰਘ ਲੰਮੂ, ਕੈਪਟਨ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਰਾੜ ਹੈੱਡ ਗ੍ਰੰਥੀ, ਮਨਪ੍ਰੀਤ ਸਿੰਘ ਮਨੀ, ਲਾਲੀ, ਗੁਰਪ੍ਰੀਤ ਸਿੰਘ ਗੋਗਾ, ਮਹੇਸ਼ ਕੁਮਾਰ ਮੋਨੂੰ, ਧਰਮ ਸਿੰਘ ਪੱਪੀ, ਸਰਬਜੀਤ ਸਰਬਾ, ਨਿਰਮਲ ਨਿੰਮ੍ਹਾ, ਬਹਾਦਰ ਸਿੰਘ, ਬੱਬੂ, ਮਨਦੀਪ ਟੀਨੂੰ, ਗੁਰਮੀਤ ਸਿੰਘ ਪੰਮੀ, ਲਵੀ, ਰੋਹਿਤ, ਅੰਮਿ੍ਤ, ਹਰਮਨ, ਸੁੱਖ, ਬੱਬੂ ਅਤੇ ਵਾਲਮੀਕ ਕਮੇਟੀ ਦੇ ਰਾਮ ਜੀ ਦਾਸ ਮੱਟੂ, ਤਰਸੇਮ ਕਲਿਆਣ, ਲਖਵੀਰ ਚੰਦ ਮੱਟੂ, ਰਾਜਿੰਦਰ ਸਿੰਘ ਮੱਟੂ, ਰਘਵੀਰ ਸਿੰਘ, ਮਿੰਟੂ ਸਿੰਘ, ਕੁਲਵਿੰਦਰ ਸਿੰਘ ਬਿੰਦਾ ਆਦਿ ਤੋਂ ਇਲਾਵਾ ਸ਼ਹਿਰ ਨਿਵਾਸੀ ਸ਼ਾਮਿਲ ਸਨ |