ਮਲੌਦ, 29 ਜਨਵਰੀ (ਸਹਾਰਨ ਮਾਜਰਾ)- ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ ਮੇਲ/ਫੀਮੇਲ ਯੂਨੀਅਨ ਪੰਜਾਬ ਵਲੋਂ ਕਰਮਚਾਰੀਆਂ ਦੀਆਂ ਮੁੱਖ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਜ਼ਿਲ੍ਹਾ ਪੱਧਰੀ ਆਗੂ ਜਸਵਿੰਦਰ ਸਿੰਘ ਪੰਧੇਰਖੇੜੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮੰਗ ਪੱਤਰ ਸੌਂਪਿਆ ਗਿਆ | ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਜਸਵਿੰਦਰ ਪੰਧੇਰਖੇੜੀ ਨੇ ਕਿਹਾ ਕਿ ਸਾਡੀਆਂ ਮੰਗਾਂ ਦਾ ਹੱਲ ਨਹੀ ਹੋ ਰਿਹਾ | ਜਥੇਬੰਦੀ ਨੇ ਆਪ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜ਼ਬੂਰਨ ਤਿੱਖੇ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਹਰਵਿੰਦਰ ਸਿੰਘ ਛੀਨਾ ਮੁਹਾਲੀ, ਮਨਜੀਤ ਕੌਰ ਬਾਜਵਾ ਗੁਰਦਾਸਪੁਰ, ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਗੁਰਦੇਵ ਸਿੰਘ ਢਿੱਲੋਂ, ਵਿਰਸਾ ਸਿੰਘ ਪੰਨੂੰ, ਨਰਿੰਦਰ ਸਰਮਾ ਫ਼ਿਰੋਜ਼ਪੁਰ, ਰਣਦੀਪ ਸਿੰਘ ਫਤਿਹਗੜ ਸਾਹਿਬ, ਸੁਖਜੀਤ ਸਿੰਘ ਸੇਖੋਂ ਮੁਕਤਸਰ, ਹਰਜੀਤ ਸਿੰਘ ਪਹੁਵਿੰਡ ਤਰਨਤਾਰਨ, ਜਸਵਿੰਦਰ ਸਿੰਘ ਪੰਧੇਰਖੇੜੀ ਲੁਧਿਆਣਾ, ਪਰਮਿੰਦਰ ਸਿੰਘ ਲੁਧਿਆਣਾ, ਦੀਦਾਰ ਸਿੰਘ ਮਲੌਦ, ਅਵਤਾਰ ਸਿੰਘ ਗੰਢੂਆਂ ਸੰਗਰੂਰ, ਸੁਰਿੰਦਰਪਾਲ ਸਿੰਘ ਸੋਨੀ, ਨਿਗਾਹੀ ਰਾਮ ਮਲੇਰਕੋਟਲਾ, ਸਰਬਜੀਤ ਸਿੰਘ ਤਰਨਤਾਰਨ, ਕਵਿਤਾ, ਪਰਮਜੀਤ ਕੌਰ ਜਲੰਧਰ, ਸਰਬਜੀਤ ਕੌਰ ਨਵਾਂਸਹਿਰ, ਬਲਜਿੰਦਰ ਸਿੰਘ ਬਰਨਾਲਾ, ਹਰਪ੍ਰੀਤ ਸਿੰਘ ਮਾਨਸਾ, ਮਲਕੀਤ ਸਿੰਘ ਖਿਆਲਾ, ਦਲਜੀਤ ਸਿੰਘ ਢਿੱਲੋਂ, ਰਜਨੀ ਸ਼ਰਮਾ ਹੁਸ਼ਿਆਰਪੁਰ, ਸਤਨਾਮ ਸਿੰਘ ਗੁਰਦਾਸਪੁਰ, ਬਿਕਰਮ ਸਿੰਘ, ਸਿਕੰਦਰ ਸਿੰਘ ਪਠਾਨਕੋਟ, ਸੁਖਵਿੰਦਰ ਸਿੰਘ ਬਾਲੇਵਾਲ, ਕੁਲਵਿੰਦਰ ਸਿੱਧੂ, ਜਗਸੀਰ ਸਿੰਘ, ਪਰਮਿੰਦਰ ਸਿੰਘ, ਸੂਬਾ ਪ੍ਰੈਸ ਸਕੱਤਰ ਰਵਿੰਦਰ ਸਰਮਾ ਦਲਜੀਤ ਸਿੰਘ ਢਿੱਲੋਂ, ਰਜਨੀ ਸ਼ਰਮਾ ਹੁਸ਼ਿਆਰਪੁਰ, ਸਤਨਾਮ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਮੰਗਾਂ ਨਾ ਮੰਨਣ ਤੇ ਆਪ ਸਰਕਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ |