09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮੀਟਿੰਗ

ਅਜੀਤ ਡੈਸਕ 30-01-2026
ਮਾਛੀਵਾੜਾ ਸਾਹਿਬ, 29 ਜਨਵਰੀ (ਮਨੋਜ ਕੁਮਾਰ)-ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਭਾਈ ਮਿੱਤ ਸਿੰਘ ਹਾਲ (ਲਾਟੋਂ ਰੋਡ) ਵਿਖੇ ਹਰਬੰਸ ਸਿੰਘ ਰਾਏ, ਰਜਿੰਦਰ ਕੌਰ ਪੰਨੂ ਦੀ ਪ੍ਰਧਾਨਗੀ ਹੇਠ ਹੋਈ | ਸ਼ੁਰੂਆਤੀ ਦੌਰ ਵਿਚ ਸੁਭਾਸ਼ ਬਜਾਜ ਨੇ ਸਾਹਿਤ, ਕਿਤਾਬਾਂ ਪੰਜਾਬੀ ਭਾਸ਼ਾ ਅਤੇ 1947 ਦੀ ਵੰਡ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ | ਰਚਨਾਵਾਂ ਦੇ ਦੌਰ ਦੇ ਵਿਚ ਜੱਗਾ ਜਮਾਲਪੁਰੀ ਨੇ ਜਿਹਨੰੂ ਲੋਕ ਆਖਦੇ ਨੇ ਮਾਂ (ਗੀਤ), ਰਜਿੰਦਰ ਕੌਰ ਪੰਨੂ ਨੇ ਅੱਜ ਦੇ ਬੰਦੇ (ਕਵਿਤਾ), ਹਰਬੰਸ ਸਿੰਘ ਰਾਏ ਨੇ ਆਵੋ ਚਿੜੀਓ (ਕਵਿਤਾ), ਜ਼ੋਰਾਵਰ ਸਿੰਘ ਪੰਛੀ ਨੇ ਮਹਿਕਦੇ ਗੁਲਜ਼ਾਰ ਨੂੰ (ਗ਼ਜ਼ਲ), ਨੇਤਰ ਸਿੰਘ ਨੇਤਰ ਨੇ ਕਲਮ ਮੇਰੀ (ਕਵਿਤਾ), ਬਲਬੀਰ ਸਿੰਘ ਬੱਬੀ ਨੇ ਘਰ ਦਾ ਭੇਤੀ (ਕਵਿਤਾ), ਦਰਸ਼ਨ ਸਿੰਘ ਭਾਗਪੁਰੀ ਨੇ ਹਾਲ ਪੰਜਾਬ ਦਾ (ਕਵਿਤਾ), ਗੀਤਕਾਰ ਕਰਨੈਲ ਸਿਵੀਆ ਨੇ ਚਿੜੀਆਂ ਮਰ ਜਾਣੀਆਂ (ਕਵਿਤਾ), ਮਨਜੀਤ ਸਿੰਘ ਰਾਗੀ ਨੇ ਨਕਲੀ (ਕਵਿਤਾ), ਗੁਰਸੇਵਕ ਸਿੰਘ ਢਿੱਲੋਂ ਨੇ ਗ਼ਰਕ ਗਏ ਨੇ (ਗ਼ਜ਼ਲ), ਬਲਵੰਤ ਸਿੰਘ ਵਿਰਕ ਨੇ ਪੋਹ ਮਹੀਨਾ (ਗ਼ਜ਼ਲ), ਲਖਵੀਰ ਸਿੰਘ ਲੱਭਾ ਨੇ ਜ਼ਹਿਰਾਂ (ਗੀਤ) ਆਦਿ ਰਚਨਾਵਾਂ ਸਾਂਝੀਆਂ ਕੀਤੀਆਂ | ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਉਂ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮਲਟੀਪਰਪਜ਼ ਕੇਡਰ ਦੀਆਂ ਮੰਗਾਂ ਸੰਬੰਧੀ ਜਸਵਿੰਦਰ ਪੰਧੇਰ ਦੀ ਅਗਵਾਈ ਹੇਠ ਵਿਧਾਇਕ ਗਿਆਸਪੁਰਾ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਕੋਟਾਂ ਕਾਲਜ ਵਿਖੇ 'ਪੰਜਾਬ ਪਿਛਲੀ ਸਦੀ: ਗੜਬੜ ਅਤੇ ਤਬਦੀਲੀ -ਬਾਰੇ ਦੋ ਸੈਸ਼ਨਾਂ ਵਿਚ ਕੌਮੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।