29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਲੋੜੀਂਦੇ ਮੈਂਬਰ ਹਾਜ਼ਰ ਨਾ ਹੋਣ ਕਾਰਨ ਬਲਾਕ ਸੰਮਤੀ ਮੌੜ ਦੇ ਚੇਅਰਮੈਨ ਦੀ ਚੋਣ ਮੁਲਤਵੀ <br/>

ਅਜੀਤ ਡੈਸਕ 07-03-2026
ਮੌੜ ਮੰਡੀ, 6 ਮਾਰਚ (ਗੁਰਜੀਤ ਸਿੰਘ ਕਮਾਲੂ)-ਬਲਾਕ ਸੰਮਤੀ ਮੌੜ ਦੇ ਚੇਅਰਮੈਨ ਲਈ ਕੀਤੀ ਜਾਣ ਵਾਲੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਮੁਲਤਵੀ ਹੋ ਗਈ ਹੈ | ਚੋਣ ਮੁਲਤਵੀ ਹੋਣ ਕਾਰਨ ਹਾਜ਼ਰ 9 ਮੈਂਬਰਾਂ ਵਲੋਂ ਪ੍ਰਸ਼ਾਸਨ ਖਿਲਾਫ ਰੋਸ ਪਾਇਆ ਜਾ ਰਿਹਾ ਹੈ | ਇਨ੍ਹਾਂ ਹਾਜ਼ਰ ਮੈਂਬਰਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਗਾਇਆ ਕਿ ਇਸ ਚੋਣ ਨੂੰ ਜਾਣਬੁੱਝ ਕੇ ਮੁਲਤਵੀ ਕੀਤਾ ਗਿਆ ਹੈ | ਚੋਣ ਮੁਲਤਵੀ ਕਰਨ ਸਬੰਧੀ ਡਿਊਟੀ ਮੈਜਿਸਟ੍ਰੇਟ-ਕਮ ਨਾਇਬ ਤਹਿਸੀਲਦਾਰ ਮੌੜ ਅਭਿਸ਼ੇਕ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੇਅਰਮੈਨ ਦੀ ਚੋਣ ਲਈ ਅੱਜ ਪਹਿਲੀ ਮੀਟਿੰਗ ਸੀ ਅਤੇ ਇਸ ਮੀਟਿੰਗ ਵਿਚ ਦੋ ਤਿਹਾਈ ਮੈਂਬਰਾਂ ਦਾ ਹਾਜ਼ਰ ਹੋਣਾ ਜ਼ਰੂਰੀ ਸੀ, ਪੰ੍ਰਤੂ 15 ਵਿਚੋਂ ਸਿਰਫ਼ 9 ਮੈਂਬਰ ਹੀ ਹਾਜ਼ਰ ਸਨ, ਜਿਸ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਚੇਅਰਮੈਨ ਦੀ ਚੋਣ ਲਈ ਅਗਲੀ ਮੀਟਿੰਗ ਵਿਚ ਜਿੰਨੇ ਵੀ ਮੈਂਬਰ ਹਾਜ਼ਰ ਹੋਣਗੇ, ਉਨ੍ਹਾਂ ਵਿਚੋਂ ਬਹੁਮਤ ਵਾਲੇ ਉਮੀਦਵਾਰ ਨੂੰ ਚੇਅਰਮੈਨ ਚੁਣ ਲਿਆ ਜਾਵੇਗਾ | ਚੇਅਰਮੈਨ ਦੀ ਚੋਣ ਟਲ ਜਾਣ ਕਾਰਨ ਹਾਜ਼ਰ 9 ਮੈਂਬਰਾਂ ਨੇ ਬਾਹਰ ਆ ਕੇ ਸਰਕਾਰ ਖਿਲਾਫ਼ ਆਪਣਾ ਰੋਸ ਜ਼ਾਹਿਰ ਕੀਤਾ ਗਿਆ | ਇਨ੍ਹਾਂ 9 ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੀਟਿੰਗ ਵਿਚ ਹਾਜ਼ਰ 9 ਮੈਂਬਰਾਂ ਵਿਚੋਂ ਹਰਪ੍ਰੀਤ ਕੌਰ ਜੋ ਕਿ ਬਿਨ੍ਹਾਂ ਮੁਕਾਬਲਾ ਜਿੱਤੇ ਸਨ ਉਸ ਨੂੰ ਬਾਕੀ ਮੈਂਬਰਾਂ ਵਲੋਂ ਚੇਅਰਮੈਨ ਨਾਮਜ਼ਦ ਕੀਤਾ ਜਾਣਾ ਸੀ | ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਲਈ ਹੋਈਆਂ ਚੋਣਾਂ ਵਿਚ 6 ਮੈਂਬਰ ਆਮ ਆਦਮੀ ਪਾਰਟੀ ਅਤੇ 6 ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ 2 ਮੈਂਬਰ ਕਾਂਗਰਸ ਪਾਰਟੀ ਦੇ ਅਤੇ ਇਕ ਮੈਂਬਰ ਆਜ਼ਾਦ ਤੌਰ 'ਤੇ ਜਿੱਤਿਆ ਸੀ | ਚੇਅਰਮੈਨ ਦੀ ਚੋਣ ਲਈ ਕਿਸੇ ਵੀ ਪਾਰਟੀ ਕੋਲ ਸਪੱਸਟ ਬਹੁਮਤ ਨਹੀਂ ਹੈ ਇਸ ਲਈ ਕੁਝ ਮੈਂਬਰਾਂ ਵਲੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਕੌਰ ਨੂੰ ਆਪਣਾ ਸਮਰਥਨ ਦਿੱਤਾ ਗਿਆ ਹੈ | ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਆਉਣ ਵਾਲੀ ਮੀਟਿੰਗ ਵਿਚ ਵੀ ਉਹ ਹਰਪ੍ਰੀਤ ਕੌਰ ਨੂੰ ਹੀ ਚੇਅਰਮੈਨ ਚੁਣਨਗੇ |

ਪਿਛਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਅਮਿਤ ਖੁੱਡੀਆਂ ਨੂੰ ਮੰਗਾਂ ਸੰਬੰਧੀ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪਲੇਸਮੈਂਟ ਡਰਾਈਵ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।