29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪਲੇਸਮੈਂਟ ਡਰਾਈਵ ਕਰਵਾਈ <br/>

ਅਜੀਤ ਡੈਸਕ 07-03-2026
ਤਲਵੰਡੀ ਸਾਬੋ, 6 ਮਾਰਚ (ਰਵਜੋਤ ਸਿੰਘ ਰਾਹੀ)-ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਅਤੇ ਅਨੂਦੀਪ ਫਾਊਾਡੇਸ਼ਨ ਵਲੋਂ ਸਾਂਝੇ ਤੌਰ 'ਤੇ ਕਾਲਜ ਪਿੰ੍ਰਸੀਪਲ ਦੀ ਅਗਵਾਈ ਹੇਠ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵਲੋਂ ਇੰਚਾਰਜ ਸ਼ਾਲਿਨੀ ਸਹਿਗਲ ਦੀ ਰਹਿਨੁਮਾਈ ਵਿਚ ਕੰਪਿਊਟਰ ਸਾਇੰਸ ਅਤੇ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਕਰਵਾਈ ਗਈ¢ਇਸ ਪਲੇਸਮੈਂਟ ਡਰਾਈਵ 'ਚ ਲਗਭਗ 110 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ¢ ਪਲੇਸਮੈਂਟ ਡਰਾਈਵ ਵਿਚ ਚਾਰ ਕੰਪਨੀਆਂ ਬੀ.ਐਲ.ਡੀ. ਆਊਟਸੋਰਸਿੰਗ ਸਰਵਿਸਿਜ਼, ਪ੍ਰੋ-ਟੋਕ ਸਲਿਊਸ਼ਨ, ਏਰੀਅਲ ਟੈਲੀਕੋਮ ਸਲਿਊਸ਼ਨ ਅਤੇ ਡਿਜੀਟਾਈਡ ਨੇ ਹਿੱਸਾ ਲੈਂਦੇ ਹੋਏ ਵਿਦਿਆਰਥੀਆਂ ਦੀ ਯੋਗਤਾ ਅਤੇ ਹੁਨਰ ਦੀ ਜਾਂਚ ਕੀਤੀ ਅਤੇ ਬੀਸੀਏ, ਬੀਕਾਮ ਅਤੇ ਬੀਐਸਸੀ ਵਿਭਾਗ ਦੇ ਲਗਭਗ 30 ਵਿਦਿਆਰਥੀਆਂ ਦੀ ਯੋਗਤਾ ਦੇ ਆਧਾਰ 'ਤੇ ਚੋਣ ਕੀਤੀ¢ ਇਸ ਦੌਰਾਨ ਗੁਰੂ ਨਾਨਕ ਕਾਲਜ ਤੋਂ ਡਾ.ਰੇਖਾ ਅਤੇ ਪ੍ਰੋ. ਗੁਰਜਸਜੀਤ ਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਲਈ ਪ੍ਰੇਰਿਤ ਕਰਦੇ ਹੋਏ ਨਵੀਆਂ ਸੰਭਾਵਨਾਵਾਂ ਦੀ ਪਛਾਣ ਕਰਨ ਲਈ ਉਤਸ਼ਾਹਿਤ ਕੀਤਾ¢ ਅੰਤ ਵਿਚ ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਇਹ ਪਲੇਸਮੈਂਟ ਡਰਾਈਵ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਵੱਲ ਇਕ ਮਜ਼ਬੂਤ ਕਦਮ ਸਾਬਤ ਹੋਵੇਗੀ¢

ਪਿਛਲੀ ਖ਼ਬਰ ਲੋੜੀਂਦੇ ਮੈਂਬਰ ਹਾਜ਼ਰ ਨਾ ਹੋਣ ਕਾਰਨ ਬਲਾਕ ਸੰਮਤੀ ਮੌੜ ਦੇ ਚੇਅਰਮੈਨ ਦੀ ਚੋਣ ਮੁਲਤਵੀ <br/> ਅਗਲੀ ਖ਼ਬਰ ਭਗੌੜਾ ਵਿਅਕਤੀ ਨਜਾਇਜ਼ ਅਸਲ੍ਹੇ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।