29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਹਿਰੀ ਖਾਲੇ ਦੀ ਗੈਰ ਮਿਆਰੀ ਉਸਾਰੀ ਸੰਬੰਧੀ ਕਿਸਾਨਾਂ ਨੇ ਕੀਤਾ ਰੋਸ ਜ਼ਾਹਿਰ

ਨਥਾਣਾ, 28 ਸਤੰਬਰ (ਗੁਰਦਰਸ਼ਨ ਲੁੁੱਧੜ)-ਢੇਲਵਾਂ ਮਾਇਨਰ ਦੇ ਮੋਘਾ ਨੰਬਰ 22430 ਨਾਲ ਸੰਬੰਧਿਤ ਪਿੰਡ ਗੰਗਾ ਦੇ ਖੇਤਾਂ ਵੱਲ ਜਾਂਦੇ ਉਸਾਰੀ ਅਧੀਨ ਨਹਿਰੀ ਖਾਲੇ ਦੀ ਉਸਾਰੀ ਮੌਕੇ ਵਰਤੀ ਜਾ ਰਹੀ ਗੈਰ ਮਿਆਰੀ ਸਮੱਗਰੀ ’ਤੇ ਕਿਸਾਨਾਂ ਨੇ ਸਖਤ ਰੋਸ ਜਾਹਿਰ ਕੀਤਾ ਅਤੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ। ਕਿਸਾਨਾਂ ਨੇ ਪੱਤਰਕਾਰਾਂ ਨੂੰ ਖਾਲੇ ਦੀ ਉਸਾਰੀ ਮੌਕੇ ਵਰਤੀਆਂ ਜਾ ਰਹੀਆਂ ਇੱਟਾਂ ਦਾ ਮੌਕਾ ਵਿਖਾਉਂਦਿਆਂ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਅਤੇ ਪੰਚਾਇਤੀ ਜਮੀਨ ਦੇ ਟੱਕ ਵੱਲ ਆਉਂਦੇ ਉਕਤ ਖਾਲੇ ਦੀ ਪਿਛਲੇ ਮਹੀਨਿਆਂ ਤੋਂ ਲੈ ਕੇ ਉਸਾਰੀ ਹੋ ਰਹੀ ਹੈ ਅਤੇ ਸ਼ੁਰੂ ਤੋਂ ਲੈ ਕੇ ਇਸ ਖਾਲੇ ਦੀ ਚਿਣਾਈ ਲਈ ਕਾਫੀ ਗੈਰ ਮਿਆਰੀ ਇੱਟਾਂ ਲੱਗ ਚੁੱਕੀਆਂ ਹਨ।

ਪਿੰਡ ਗੰਗਾ ਦੇ ਖੇਤਾਂ ਵਿਚ ਢੇਲਵਾਂ ਮਾਈਨਰ ਮੋਘਾ 22430 ਨਾਲ ਸੰਬੰਧਿਤ ਨਹਿਰੀ ਖਾਲੇ ਦੀ ਉਸਾਰੀ ਮੌਕੇ ਵਰਤੀਆਂ ਜਾ ਰਹੀਆਂ ਪਿੱਲੀਆਂ ਇੱਟਾਂ ਦਾ ਮੌਕਾ ਵਿਖਾ ਰਹੇ ਕਿਸਾਨ। ਤਸਵੀਰ: ਗੁਰਦਰਸ਼ਨ ਲੁੱਧੜ 29-09-2026
ਨਥਾਣਾ, 28 ਸਤੰਬਰ (ਗੁਰਦਰਸ਼ਨ ਲੁੁੱਧੜ)-ਢੇਲਵਾਂ ਮਾਇਨਰ ਦੇ ਮੋਘਾ ਨੰਬਰ 22430 ਨਾਲ ਸੰਬੰਧਿਤ ਪਿੰਡ ਗੰਗਾ ਦੇ ਖੇਤਾਂ ਵੱਲ ਜਾਂਦੇ ਉਸਾਰੀ ਅਧੀਨ ਨਹਿਰੀ ਖਾਲੇ ਦੀ ਉਸਾਰੀ ਮੌਕੇ ਵਰਤੀ ਜਾ ਰਹੀ ਗੈਰ ਮਿਆਰੀ ਸਮੱਗਰੀ ’ਤੇ ਕਿਸਾਨਾਂ ਨੇ ਸਖਤ ਰੋਸ ਜਾਹਿਰ ਕੀਤਾ ਅਤੇ ਇਸ ਸਬੰਧੀ ਜਾਂਚ ਦੀ ਮੰਗ ਕੀਤੀ। ਕਿਸਾਨਾਂ ਨੇ ਪੱਤਰਕਾਰਾਂ ਨੂੰ ਖਾਲੇ ਦੀ ਉਸਾਰੀ ਮੌਕੇ ਵਰਤੀਆਂ ਜਾ ਰਹੀਆਂ ਇੱਟਾਂ ਦਾ ਮੌਕਾ ਵਿਖਾਉਂਦਿਆਂ ਦੱਸਿਆ ਕਿ ਕਿਸਾਨਾਂ ਦੇ ਖੇਤਾਂ ਅਤੇ ਪੰਚਾਇਤੀ ਜਮੀਨ ਦੇ ਟੱਕ ਵੱਲ ਆਉਂਦੇ ਉਕਤ ਖਾਲੇ ਦੀ ਪਿਛਲੇ ਮਹੀਨਿਆਂ ਤੋਂ ਲੈ ਕੇ ਉਸਾਰੀ ਹੋ ਰਹੀ ਹੈ ਅਤੇ ਸ਼ੁਰੂ ਤੋਂ ਲੈ ਕੇ ਇਸ ਖਾਲੇ ਦੀ ਚਿਣਾਈ ਲਈ ਕਾਫੀ ਗੈਰ ਮਿਆਰੀ ਇੱਟਾਂ ਲੱਗ ਚੁੱਕੀਆਂ ਹਨ। ਕਿਸਾਨ ਇੱਟਾਂ ਦੇ ਮਿਆਰ ’ਤੇ ਰੋਜਾਨਾ ਇਤਰਾਜ ਕਰਦੇ ਹਨ ਅਤੇ ਕਿਸਾਨਾਂ ਨੇ ਕਿੰਨੇ ਹੀ ਵਾਰੀ ਮਹਿਕਮੇ ਦੇ ਨਿਗਰਾਨ ਅਧਿਕਾਰੀਆਂ ਨੂੰ ਖਾਲਾ ਉਸਾਰੀ ਵਾਲੇ ਰੂਟ ’ਤੇ ਆ ਕੇ ਮੌਕਾ ਦੇਖਣ ਦਾ ਸੱਦਾ ਦਿੱਤਾ ਹੈ ਪਰ ਸਬੰਧਿਤ ਅਧਿਕਾਰੀ ਕਿਸਾਨਾਂ ਦੀ ਹਾਜ਼ਰੀ ਵਿੱਚ ਇੱਥੇ ਆਉਣ ਤੋਂ ਅਕਸਰ ਹੀ ਗੁਰੇਜ ਕਰਦੇ ਹਨ। ਜਦੋਂ ਨੇੜੇ ਦੇ ਖੇਤਾਂ ਵਾਲੇ ਕਿਸਾਨ ਵਾਰ-ਵਾਰ ਉਸਾਰੀ ਕਰਤਾਵਾਂ ਨੂੰ ਪਿੱਲੀਆਂ ਇੱਟਾਂ ਵਰਤਣ ਤੋਂ ਮਨ੍ਹਾ ਕਰਦੇ ਹਨ ਤਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਇਹ ਪਿੱਲੀਆਂ ਇੱਟਾਂ ਨਹੀਂ ਵਰਤੀਆਂ ਜਾਣਗੀਆਂ ਪਰ ਅੱਗਾ ਪਿੱਛਾ ਵੇਖ ਕੇ ਮੁੜ ਉਨ੍ਹਾਂ ਗੈਰ ਮਿਆਰੀ ਇੱਟਾਂ ਦੀ ਹੀ ਚਿਣਾਈ ਕਰ ਦਿੱਤੀ ਜਾਂਦੀ ਹੈ। ਇਸ ਖਾਲੇ ਨਾਲ ਸੰਬੰਧਿਤ ਕਾਸ਼ਤਕਾਰ ਕਿਸਾਨਾਂ ਸੁਖਮਿੰਦਰ ਸਿੰਘ ਫੌਜੀ, ਰੁਪਿੰਦਰਜੀਤ ਸਿੰਘ, ਬਲਕਰਨ ਸਿੰਘ, ਮਨਦੀਪ ਸਿੰਘ ਗੁਰਮੇਲ ਸਿੰਘ ਨਾਹਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਹਿਲਾਂ ਸੰਨ 1985 ਦੇ ਬਣੇ 2.44 ਕਿਊਸਕ ਪਾਣੀ ਦੀ ਸਮਰੱਥਾ ਵਾਲੇ ਉਕਤ ਖਾਲੇ ਦਾ ਪਿੱਛੋਂ ਲਿੰਕ ਗਿੱਦੜ ਮਾਈਨਰ ਨਾਲ ਸੀ ਅਤੇ ਬੀਤੇ ਇੱਕ ਦਹਾਕੇ ਤੋਂ ਇਸ ਦੀ ਤਬਦੀਲੀ ਕਰਕੇ ਇਸ ਨੂੰ ਨਵੀਂ ਬਣਾਈ ਗਈ ਢੇਲਵਾਂ ਮਾਈਨਰ ਦੇ 2.70 ਕਿਊਸਕ ਪਾਣੀ ਸਮਰੱਥਾ ਵਾਲੇ ਮੋਘਾ ਨੰਬਰ 22430 ਨਾਲ ਜੋੜਿਆ ਗਿਆ। ਅਜਿਹੀ ਤਕਨੀਕੀ ਤਬਦੀਲੀ ਹੋਣ ਕਰਕੇ ਅਤੇ ਪਹਿਲਾ ਖਾਲਾ 40 ਸਾਲ ਪੁਰਾਣਾ ਹੋਣ ਕਰਕੇ ਸਬੰਧਿਤ ਕਿਸਾਨਾਂ ਨੇ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪੱਤਰ ਭੇਜ ਕੇ ਨਵੇਂ ਮੋਘਾ ਸਮਰੱਥਾ ਪਾਣੀ ਆਕਾਰ ਦੇ ਖਾਲੇ ਬਣਾਉਣ ਦੀ ਮੰਗ ਕੀਤੀ ਸੀ, ਜਿਸ ’ਤੇ ਗੌਰ ਕਰਦਿਆਂ ਸਿੰਚਾਈ ਵਿਭਾਗ ਵਲੋਂ ਇਨ੍ਹਾਂ ਖਾਲਿਆਂ ਦੀ ਉਸਾਰੀ ਸ਼ੁਰੂ ਹੋਈ। ਕਿਸਾਨਾਂ ਨੇ ਕਿਹਾ ਕਿ ਉਹ ਨਹਿਰੀ ਖਾਲੇ ਨਵੇਂ ਬਣਾਉਣ ’ਤੇ ਸਵਾਗਤ ਕਰਦੇ ਹਨ ਪਰ ਜੇਕਰ ਗੈਰ ਮਿਆਰੀ ਸਮੱਗਰੀ ਦੀ ਵਰਤੋਂ ਕਾਰਨ ਖਾਲੇ ਹੰਢਣਸਾਰ ਹੀ ਨਾ ਹੋਏ ਤਾਂ ਇਸ ਦਾ ਕਿਸਾਨਾਂ ਨੂੰ ਕੋਈ ਖਾਸ ਫ਼ਾਇਦਾ ਨਹੀਂ ਹੋਵੇਗਾ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਨਹਿਰੀ ਖਾਲੇ ਦੀ ਉਸਾਰੀ ਲਈ ਵਰਤੀ ਜਾ ਰਹੀ ਸਮੱਗਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ।
ਪਿਛਲੀ ਖ਼ਬਰ ਜ਼ਿਲ੍ਹੇ ਭਰ ‘ਚ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸਾਹਿਤ ਸਿਰਜਣਾ ਮੰਚ ਵਲੋਂ ‘ਧਰਤ ਪਿਆਸੀ’ ਪੁਸਤਕ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।