29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ 'ਚ ਇਕ ਕਿਸਾਨ ਵਲੋਂ ਲਾਏ ਪਰਾਲੀ ਦੇ ਡੰਪਰ ਨੂੰ ਲੱਗੀ ਅੱਗ

ਅਜੀਤ ਡੈਸਕ 23-01-2026

ਸੀਂਗੋ ਮੰਡੀ, 22 ਜਨਵਰੀ (ਲੱਕਵਿੰਦਰ ਸ਼ਰਮਾ)-ਪਿੰਡ ਕੌਰੇਆਣਾ ਵਿਚ ਰਾਤ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਪਿੰਡ ਕੌਰੇਆਣਾ ਵਿਚ ਇਕ ਕਿਸਾਨ ਅੰਗਰੇਜ ਸਿੰਘ ਪੁੱਤਰ ਓਗਰ ਸਿੰਘ ਵਲੋਂ ਆਪਣੇ ਓਦਮ ਸਦਕਾ ਲਾਏ ਪਰਾਲੀ ਦੇ ਡੰਪਰ ਨੂੰ ਅੱਗ ਲੱਗ ਗਈ, ਜਿਸ ਨਾਲ ਭਾਵੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਿਸਾਨ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ, ਜਿਸ ਨੂੰ ਪਿਛਲੇ 4 ਘੰਟਿਆਂ ਦੀ ਜਦੋਂ ਜਹਿਦ ਕਰਕੇ ਤਲਵੰਡੀ ਸਾਬੋ, ਸਰਦੂਲਗੜ੍ਹ, ਰਾਮਪੁਰਾ ਸਮੇਤ ਕਈ ਸ਼ਹਿਰਾਂ ਦੀ ਫਾਇਰ ਬਿ੍ਗੇਡ ਮੁਲਾਜ਼ਮ ਅੱਗ ਬੁਝਾਉਣ ਲਈ ਕਾਫੀ ਜੱਦੋ ਜਹਿਦ ਪਿੱਛੋਂ ਕਾਬੂ ਪਾਇਆ | ਇਸ ਸੰਬੰਧੀ ਪੀੜਿਤ ਕਿਸਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਸ ਨੇ ਸਮਾਜ ਦੀ ਸੇਵਾ ਕਰਨ ਲਈ ਆਪਣੇ ਕੋਲੋਂ ਨਿੱਜੀ ਤÏਰ 'ਤੇ ਇਕ ਬੇਲਣ ਲਿਆ ਕੇ ਆਪਣੇ ਕਰੀਬ ਇਕ ਏਕੜ ਵਿਚ ਪਰਾਲੀ ਦੀਆਂ ਗੱਠਾਂ ਲਾ ਕੇ ਡੰਪ ਬਣਾਇਆ ਸੀ ਜਿਸ ਨੂੰ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਅਣਪਛਾਤੇ ਵਿਅਕਤੀ ਵਲੋਂ ਜਾਣ ਬੁੱਝ ਕੇ ਅੱਗ ਲਾ ਦਿੱਤੀ, ਜਿਸ ਸੰਬੰਧੀ ਉਸ ਨੂੰ ਸਵੇਰੇ ਫੋਨ ਆਇਆ ਤਾਂ ਉਸ ਨੇ ਤੁਰੰਤ ਹੀ ਪਿੰਡ ਵਾਸੀਆਂ ਤੇ ਆਸ ਪਾਸ ਦੀਆਂ ਫਾਇਰ ਬਿ੍ਗੇਡਾਂ ਨੂੰ ਫੋਨ ਕਰੇ ਜਿਸ 'ਤੇ ਤੁਰੰਤ ਫਾਇਰ ਬਿ੍ਗੇਡ ਮੁਲਾਜ਼ਮਾਂ ਨੇ ਹਰਕਤ 'ਚ ਆ ਕੇ ਅੱਗ ਫੈਲਣ 'ਤੇ ਕਾਬੂ ਪਾਇਆ ਪਤਾ ਲੱਗਦਿਆਂ ਹੀ ਸੀਂਗੋ ਮੰਡੀ ਦੇ ਚੌਕੀ ਇੰਚਾਰਜ ਰਵਨੀਤ ਸਿੰਘ ਆਪਣੀ ਪੁਲਿਸ ਪਾਰਟੀ ਲੈ ਕੇ ਘਟਨਾ ਸਥਾਨ 'ਤੇ ਪਹੰੁਚੇ ਤੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ | ਕਿਸਾਨ ਨੇ ਦੱਸਿਆ ਕਿ ਉਸ ਨੇ ਲੱਖਾਂ ਰੁਪਏ ਲਾ ਕੇ ਲੋਕਾਂ ਨੂੰ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਬਚਾਇਆ ਸੀ ਪਰ ਲੋਕਾਂ ਨੇ ਭਲਾਈ ਦਾ ਇਹ ਸਿਲਾ ਦਿੱਤਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ ਜਿਸ ਨਾਲ ਉਸ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ ਜਿਸ 'ਤੇ ਉਸ ਨੇ ਜਿੱਥੇ ਸ਼ਰਾਰਤੀ ਅਨਸਰ ਨੂੰ ਲੱਭ ਕੇ ਕਾਰਵਾਈ ਕਰਨ ਦੇ ਨਾਲ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ | ਓਧਰ ਇਸ ਸੰਬੰਧੀ ਸੀਂਗੋ ਮੰਡੀ ਦੇ ਚÏਾਕੀ ਇੰਚਾਰਜ ਰਵਨੀਤ ਸਿੰਘ ਨੇ ਦੱਸਿਆ ਕਿ ਡੰਪ ਦੇ ਆਸ-ਪਾਸ ਜਾ ਕੇ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਲੱਭ ਕੇ ਕਾਰਵਾਈ ਕੀਤੀ ਜਾਵੇਗੀ¢

ਪਿਛਲੀ ਖ਼ਬਰ ਬੇਸਹਾਰਾ ਵਿਅਕਤੀ ਦੀ ਠੰਢ ਨਾਲ ਮੌਤ ਅਗਲੀ ਖ਼ਬਰ ਦ ਟਾਈਮਜ਼ ਹਾਇਰ ਐਜੂਕੇਸ਼ਨ ਮੈਡੀਸਿਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 'ਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਹਾਸਿਲ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।