ਪਿੰਡ ਨਸੀਬਪੁਰਾ ਵਿਖੇ 16 ਪਰਿਵਾਰ ਭਾਜਪਾ ’ਚ ਸ਼ਾਮਿਲ ਪ੍ਰਧਾਨ ਨਵਜੋਤ ਸਿੰਘ ਗੁਣੀ ਵਲੋਂ ਕੀਤਾ ਭਰਵਾਂ ਸਵਾਗਤ
ਰਾਮਾਂ ਮੰਡੀ, 27 ਅਕਤੂਬਰ (ਗੁਰਪ੍ਰੀਤ ਸਿੰਘ ਅਰੋੜਾ)- ਭਾਰਤੀ ਜਨਤਾ ਪਾਰਟੀ ਦੀ ‘ਪਰਿਵਾਰ ਜੋੜੋ ਮੁਹਿੰਮ’ ਤਹਿਤ ਅੱਜ ਪਿੰਡ ਨਸੀਬਪੁਰਾ ਵਿਖੇ ਵੱਡੀ ਸ਼ਮੂਲੀਅਤ ਕੀਤੀ। ਇਸ ਮੌਕੇ ਯੂਥ ਕਲੱਬ ਪ੍ਰਧਾਨ ਸ਼ੰਬਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਸੋਚ ਅਤੇ ਹਲਕੇ ਲਈ ਵਿਜ਼ਨ ਤੋਂ ਪ੍ਰਭਾਵਿਤ ਹੋ ਕੇ ਭਾਜਪਾ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਅਜੀਤ ਡੈਸਕ
28-10-2026