29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬੇਸਹਾਰਾ ਵਿਅਕਤੀ ਦੀ ਠੰਢ ਨਾਲ ਮੌਤ

ਅਜੀਤ ਡੈਸਕ 23-01-2026
ਬਠਿੰਡਾ, 22 ਜਨਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 4 'ਤੇ ਇਕ ਬੇਸਹਾਰਾ ਵਿਅਕਤੀ ਠੰਢ ਨਾਲ ਗੰਭੀਰ ਹਾਲਤ 'ਚ ਬਿਮਾਰ ਪਿਆ ਹੈ | ਸੂਚਨਾ ਮਿਲਣ ਸਾਰ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪ ਲਾਈਨ ਟੀਮ ਦੇ ਸੰਦੀਪ ਗਿੱਲ ਨੇ ਐਂਬੂਲੈਂਸ ਦੀ ਟੀਮ ਦੀ ਮਦਦ ਨਾਲ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਲਿਆਂਦਾ ਜਿਥੇ ਡਾਕਟਰ ਨੇ ਗੰਭੀਰ ਹਾਲਤ 'ਚ ਵਿਅਕਤੀ ਦਾ ਇਲਾਜ ਸ਼ੁਰੂ ਕੀਤਾ | ਸਹਾਰਾ ਮੈਂਬਰ ਸੰਦੀਪ ਗਿੱਲ ਦੀ ਜਾਣਕਾਰੀ ਅਨੁਸਾਰ ਬੇਸਹਾਰਾ ਵਿਅਕਤੀ 24 ਘੰਟੇ ਜ਼ਿੰਦਗੀ ਤੇ ਮੌਤ ਵਿਚਕਾਰ ਜੂਝਣ ਤੋਂ ਬਾਅਦ, ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਕਰਨ ਸੰਬੰਧੀ ਸਹਾਰਾ ਟੀਮ ਵਲੋਂ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗਣਤੰਤਰ ਦਿਵਸ ਮੌਕੇ ਦੇਸ਼ ਭਰ 'ਚ ਕਰੇਗਾ ਟਰੈਕਟਰ ਮਾਰਚ ਅਗਲੀ ਖ਼ਬਰ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ 'ਚ ਇਕ ਕਿਸਾਨ ਵਲੋਂ ਲਾਏ ਪਰਾਲੀ ਦੇ ਡੰਪਰ ਨੂੰ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।