ਮੌੜ ਮੰਡੀ, 22 ਜਨਵਰੀ (ਗੁਰਜੀਤ ਸਿੰਘ ਕਮਾਲੂ)-ਦੀਪ ਸਿੱਧੂ ਵਲੋਂ ਬਣਾਈ ਜਥੇਬੰਦੀ 'ਵਾਰਿਸ ਪੰਜਾਬ' ਵਲੋਂ ਪਰਮਪ੍ਰੀਤ ਸਿੰਘ ਮਾਨਸ਼ਾਹੀਆ ਬੁਰਜ ਨੂੰ ਵਿਧਾਨ ਸਭਾ ਹਲਕਾ ਮੌੜ ਮੰਡੀ ਦਾ ਇੰਚਾਰਜ ਨਿਯੁਕਤ ਕੀਤਾ | ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਜਥੇਬੰਦੀ 'ਵਾਰਿਸ ਪੰਜਾਬ' ਵਲੋਂ ਪਿੰਡ ਬੁਰਜ ਵਿਖੇ ਜਥੇਬੰਦੀ ਦਾ ਪ੍ਰੋਗਰਾਮ ਕੀਤਾ | ਪ੍ਰੋਗਰਾਮ ਵਿਚ ਆਏ ਹੋਏ ਨੌਜਵਾਨਾਂ, ਬੀਬੀਆਂ ਤੇ ਬਜ਼ੁਰਗਾਂ ਨੂੰ ਜਥੇਬੰਦੀ ਦੇ ਸਿਆਸੀ ਨਿਸ਼ਾਨੇ ਬਾਰੇ ਜਾਣਕਾਰੀ ਦਿੱਤੀ | ਜਥੇਬੰਦੀ ਦੇ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਪਿੰਡਾਂ ਵਿਚ ਜਥੇਬੰਦੀ ਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਜਥੇਬੰਦੀ ਦਾ ਸਾਥ ਦੇਣ ਦੀ ਬੇਨਤੀ ਕੀਤੀ | ਇਸ ਮੌਕੇ ਨਵ ਨਿਯੁਕਤ ਹਲਕਾ ਇੰਚਾਰਜ ਪਰਮਪ੍ਰੀਤ ਸਿੰਘ ਮਾਨਸਾਹੀਆ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵਾਰਸ ਪੰਜਾਬ ਹੀ ਪੰਜਾਬ ਦੀ ਵਾਹਿਦ ਜਥੇਬੰਦੀ ਹੈ ਜੋ ਪੰਜਾਬ, ਪੰਜਾਬੀ, ਪੰਜਾਬੀਆਂ ਅਤੇ ਪੰਜਾਬੀਅਤ ਦੀ ਗੱਲ ਕਰ ਸਕਦੀ ਹੈ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਤਤਪਰ ਹੈ | ਮੌਕੇ ਬਠਿੰਡਾ ਤੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਦੀਪੀ ਭੁੱਲਰ, ਸੁਖਜੀਵਨ ਸਿੰਘ ਭੁੱਲਰ, ਜਗਦੀਪ ਸਿੰਘ ਚੜ੍ਹਤ ਸਿੰਘ ਮੌੜ, ਹਰਭਜਨ ਸਿੰਘ ਮੌੜ ਖ਼ੁਰਦ, ਗੁਰਪ੍ਰੀਤ ਸਿੰਘ ਸ਼ਨੀ ਰਾਜਗੜ੍ਹ ਕੁੱਬੇ, ਭਿੰਦਰ ਭਾਈ ਬਖਤੌਰ, ਅਵਤਾਰ ਸਰਪੰਚ ਮਾਨਸਾ ਕਲਾਂ, ਬਿਸਾਖਾ ਸਿੰਘ ਸੰਦੋਹਾ, ਸੀਪਾ ਸੰਦੋਹਾ, ਕੁਲਵਿੰਦਰ ਸਿੰਘ ਮਾਨ, ਜਗਤਾਰ ਸਿੰਘ ਕਮਾਲੂ ਜਬਰਜੰਗ ਸਿੰਘ ਮਾਨਸ਼ਾਹੀਆ ਆਦਿ ਮੌਜੂਦ ਰਹੇ |
ਪਰਮਪ੍ਰੀਤ ਸਿੰਘ ਮਾਨਸ਼ਾਹੀਆ 'ਵਾਰਿਸ ਪੰਜਾਬ' ਹਲਕਾ ਮੌੜ ਦੇ ਇੰਚਾਰਜ ਨਿਯੁਕਤ
ਅਜੀਤ ਡੈਸਕ
23-01-2026