ਸੀਂਗੋ ਮੰਡੀ, 22 ਜਨਵਰੀ (ਲੱਕਵਿੰਦਰ ਸਰਮਾ)-ਪਿੰਡ ਲਹਿਰੀ ਵਿਚ ਨਰੇਗਾ ਸਕੀਮ ਤੇ ਕੇਂਦਰ ਸਰਕਾਰ ਵਲੋਂ ਲਾਈਆਂ ਜਾ ਰਹੀਆਂ ਕਟÏਤੀਆਂ ਸੰਬੰਧੀ ਕਾਂਗਰਸ ਹਾਈਕਮਾਨ ਤੇ ਪਾਰਲੀਮੈਂਟ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਪੀ. ਪੀ. ਸੀ. ਸੀ. ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਟੇਟ ਜਨਰਲ ਸੈਕਟਰੀ ਸੰਗਠਨ ਕੈਪਟਨ ਸੰਦੀਪ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਂਗਰਸ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਦਰ ਦੀ ਅਗਵਾਈ ਹੇਠ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮਨਰੇਗਾ ਵਰਕਰਾਂ ਤੇ ਮਿਹਨਤਕਸ਼ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਬਜਟ ਵਿਚ ਕੀਤੀ ਕਟÏਤੀ ਤੇ ਨਵੇਂ ਅੜਿੱਕਿਆਂ ਰਾਹੀਂ ਗ਼ਰੀਬਾਂ ਦਾ ਚੁੱਲ੍ਹਾ ਠੰਢਾ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਅੱਜ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਕਾਂਗਰਸ ਪਾਰਟੀ ਵਚਨਬੱਧ ਹੈ ਤੇ ਕਾਂਗਰਸ ਪਾਰਟੀ ਕਾਮਿਆਂ ਨੂੰ ਹੱਕ ਦਿਲਵਾਓੁਣ ਤੱਕ ਹਰ ਪੱਧਰ 'ਤੇ ਸੰਘਰਸ਼ ਲੜੇਗੀ | ਇਸ ਮੌਕੇ ਕਾਂਗਰਸੀ ਆਗੂ ਤੇ ਪਿੰਡ ਵਾਸੀ ਮÏਜੂਦ ਸਨ |
ਕਾਂਗਰਸ ਬਲਾਕ ਪ੍ਰਧਾਨ ਨੇ ਨਰੇਗਾ ਕਾਮਿਆਂ ਨੂੰ ਆਪਣੇ ਹੱਕਾਂ ਲੈਣ ਲਈ ਕੀਤਾ ਜਾਗਰੂਕ
ਅਜੀਤ ਡੈਸਕ
23-01-2026