ਮੌੜ ਮੰਡੀ, 22 ਜਨਵਰੀ (ਗੁਰਜੀਤ ਸਿੰਘ ਕਮਾਲੂ)-ਹਲਕਾ ਮੌੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਉਸ ਸਮੇਂ ਹੋਰ ਵਾਧਾ ਹੋ ਗਿਆ ਜਦ ਵਾਰਡ ਨੰ: 3 ਦੇ ਕੌਂਸਲਰ ਸਤਨਾਮ ਕੌਰ ਤੇ ਉਨ੍ਹਾਂ ਦੇ ਪੁੱਤਰ ਬਿੱਟੂ ਸਿੰਘ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ | ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕੌਂਸਲਰ ਸਤਨਾਮ ਕੌਰ ਅਤੇ ਉਨ੍ਹਾਂ ਦੇ ਪੁੱਤਰ ਬਿੱਟੂ ਸਿੰਘ ਸਮੇਤ ਤਿੰਨ ਸੌ ਦੇ ਕਰੀਬ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਦੇ ਚਿੰਨ੍ਹ ਵਾਲੇ ਸਿਰੋਪਾਓ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕੀਤਾ | ਇਸ ਮੌਕੇ ਬੋਲਦਿਆਂ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਹਰ ਇਕ ਵਰਕਰ ਦਾ ਪਾਰਟੀ ਅੰਦਰ ਪੂਰਾ ਮਾਣ ਸਨਮਾਨ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਇਕੋ ਇਕ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੀ ਹੈ ਅਤੇ ਲੋਕਾਂ ਦੇ ਹੱਕਾਂ ਲਈ ਲੜਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸੱਤਾ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਲੋਕ ਵਿਰੋਧੀ ਇਰਾਦਿਆਂ ਨੂੰ ਅੱਜ ਹੋਰ ਕੋਈ ਸਮਝ ਚੁੱਕਾ ਹੈ | ਇਸ ਸਰਕਾਰ ਦੇ ਮੁੱਖ ਮੰਤਰੀ ਨੇ ਸਿਰਫ਼ ਚੁਟਕਲੇ ਸੁਣਾ ਕੇ ਹੀ ਚਾਰ ਸਾਲ ਲੰਘਾ ਦਿੱਤੇ ਹਨ ਜਦਕਿ ਪੰਜਾਬ ਦੇ ਭਲੇ ਦੀ ਇਕ ਵੀ ਸਕੀਮ ਜਾਂ ਵਿਕਾਸ ਦਾ ਇਕ ਵੀ ਕੰਮ ਨਹੀ ਕੀਤਾ | ਇਸ ਮੌਕੇ ਉਨ੍ਹਾਂ ਆਉਣ ਵਾਲੀ ਨਗਰ ਕੌਂਸਲ ਚੋਣਾਂ 'ਚ ਵਾਰਡ ਨੰ: ਤਿੰਨ ਤੋਂ ਬਿੱਟੂ ਸਿੰਘ ਨੂੰ ਉਮੀਦਵਾਰ ਬਣਾਉਣ ਦਾ ਵੀ ਐਲਾਨ ਕੀਤਾ | ਇਸ ਮੌਕੇ ਤੇਜਪਾਲ ਸਿੰਘ ਢਿੱਲੋਂ ਮਿੱਠਾ ਹਰਨਾਮ ਸਿੰਘ ਵਾਲੇ, ਹਰਭਜਨ ਸਿੰਘ ਮਾਈਸਰਖਾਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਵਿੰਦਰ ਸਿੰਘ ਕਾਕਾ ਬੁਰਜ, ਅੰਮਿ੍ਤਪਾਲ ਸਿੰਘ ਹਨੀ ਸਰਕਲ ਪ੍ਰਧਾਨ, ਹਰਜਸ ਸਿੰਘ ਘਸੋਖਾਨਾ ਸਰਕਲ ਪ੍ਰਧਾਨ, ਮਨਦੀਪ ਸਿੰਘ ਚਨਾਰਥਲ, ਕਿ੍ਸ਼ਨ ਸਿੰਘ ਗਹਿਰੀ, ਗੁਰਮੇਲ ਸਿੰਘ ਮਾਈਸਰਖਾਨਾ, ਰੂਪ ਸਿੰਘ ਘਸੋਖਾਨਾ, ਬਲਜਿੰਦਰ ਸਿੰਘ ਲੀਲੂ ਜੈਦ, ਜਗਰੂਪ ਸਿੰਘ ਘੁੰਮਣ, ਮੇਜਰ ਸਿੰਘ ਘੁੰਮਣ, ਹਰਕੇਸ਼ ਸਿੰਘ ਘੁੰਮਣ ਸੁਰਜੀਤ ਸਿੰਘ ਮਾਨਸਾ ਕਲਾਂ, ਕੇਵਲ ਸਿੰਘ ਮਾਨਸਾ ਕਲਾਂ, ਗੁਰਬਚਨ ਸਿੰਘ ਬਾਬੇਕਾ, ਹਰਜਿੰਦਰ ਸਿੰਘ ਕੱਪੀ, ਗੁਰਪ੍ਰੀਤ ਸਿੰਘ ਮੰਟੀ, ਸੁਖਦੇਵ ਸਿੰਘ ਕਾਕਾ, ਮਨਦੀਪ ਸਿੰਘ ਬਾਬੇਕਾ, ਹਰਵਿੰਦਰ ਸਿੰਘ ਹੈਪੀ ਜੈਦ, ਸਰਦਾਰਾ ਸਿੰਘ ਮੌੜ ਕਲਾਂ, ਗੋਰਾ ਸਿੰਘ ਭੂੰਦੜ, ਸਤਪਾਲ ਸਿੰਘ ਮੌੜ ਕਲਾਂ ਆਦਿ ਹਾਜ਼ਰ ਸਨ |