07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਇਨਕਲਾਬੀ ਕੇਂਦਰ ਪੰਜਾਬ ਵਲੋਂ ਨੌਜਵਾਨ ਮੋਹਨਜੀਤ ’ਤੇ ਢਾਹੇ ਤਸ਼ੱਦਦ ਦੀ ਨਿੰਦਾ

ਬਰੇਟਾ, 6 ਸਤੰਬਰ (ਜੀਵਨ ਸ਼ਰਮਾ)- ਇਨਕਲਾਬੀ ਕੇਂਦਰ ਪੰਜਾਬ ਦੀ ਸਥਾਨਕ ਇਕਾਈ ਵਲੋਂ ਪਿੰਡ ਸ਼ੇਰੋਂ ਦੇ ਨੌਜਵਾਨ ’ਤੇ ਕੀਤੇ ਸਰਕਾਰੀ ਜਬਰ ਦੀ ਨਿਖੇਧੀ ਕੀਤੀ ਗਈ ਹੈ। ਆਗੂ ਭੀਮ ਸਿੰਘ ਮੰਡੇਰ, ਕੁਲਵੰਤ ਸਿੰਘ ਜੇ.

ਅਜੀਤ ਡੈਸਕ 07-09-2026
ਬਰੇਟਾ, 6 ਸਤੰਬਰ (ਜੀਵਨ ਸ਼ਰਮਾ)- ਇਨਕਲਾਬੀ ਕੇਂਦਰ ਪੰਜਾਬ ਦੀ ਸਥਾਨਕ ਇਕਾਈ ਵਲੋਂ ਪਿੰਡ ਸ਼ੇਰੋਂ ਦੇ ਨੌਜਵਾਨ ’ਤੇ ਕੀਤੇ ਸਰਕਾਰੀ ਜਬਰ ਦੀ ਨਿਖੇਧੀ ਕੀਤੀ ਗਈ ਹੈ। ਆਗੂ ਭੀਮ ਸਿੰਘ ਮੰਡੇਰ, ਕੁਲਵੰਤ ਸਿੰਘ ਜੇ.ਈ. ਕਿਸ਼ਨਗੜ੍ਹ, ਪ੍ਰਿਤਪਾਲ ਸਿੰਘ ਕੁੱਲਰੀਆਂ, ਅਮਨ ਕੁੱਲਰੀਆਂ, ਬਾਬੂ ਸਿੰਘ, ਜੰਟਾ ਸਿੰਘ ਕੁੱਲਰੀਆਂ ਆਦਿ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕਰ ਕੇ ਸੱਤਾ ’ਚ ਆਈ ਸੀ, ਉਸ ਤੋਂ ਉਲਟ ਕੰਮ ਕਰ ਰਹੀ ਹੈ । ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਦਾ ਗੁਨਾਹ ਇਹ ਹੈ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲਾ ਝੰਡਾ ਵਿਖਾਇਆ ਸੀ ਅਤੇ ਸੁਆਲ ਪੁੱਛਿਆ ਸੀ। ਸਾਮਰਾਜੀ ਇਸ਼ਾਰਿਆਂ ’ਤੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਦਿੱਤਾ ਗਿਆ ਹੈ। ਆਗੂਆਂ ਨੇ ਸੱਦਾ ਦਿੱਤਾ ਕਿ ਹਰ ਤਰ੍ਹਾਂ ਦੇ ਹਾਕਮਾਂ ਵਲੋਂ ਜਾਰੀ ਸਾਮਰਾਜੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇ।
ਪਿਛਲੀ ਖ਼ਬਰ ਮੋਹਨਜੀਤ ਸ਼ੇਰੋਂ ਐਕਸ਼ਨ ਕਮੇਟੀ ਵਲੋਂ ਰੱਖੇ ਸੰਗਰੂਰ ਰੋਸ ਧਰਨੇ ’ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਨਾ ਮਿਲਣ ’ਤੇ ਲਿਬਰੇਸ਼ਨ ਵਲੋਂ ਸੰਘਰਸ਼ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।