ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਹੁਦੇਦਾਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ
ਕੋਟਕਪੂਰਾ , 6 ਸਤੰਬਰ ( ਰਿੰਕੂ ਮਲਹੋਤਰਾ )- ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਕੋਟਕਪੂਰਾ ਵਿਖੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ , ਜਿਸ ਦੌਰਾਨ ਵੱਖ - ਵੱਖ ਪਾਰਟੀ ਆਗੂਆਂ ਨੂੰ ਵੱਖ - ਵੱਖ ਸਰਕਲਾਂ ਵਿਚ ਪ੍ਰਧਾਨ ਲਾਇਆ ਗਿਆ । ਇਸ ਮੌਕੇ ਸ਼ੇਰ ਸਿੰਘ ਮੰਡ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਵਲੋਂ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੋਟਕਪੂਰਾ ਨਾਲ ਸਲਾਹ ਮਸ਼ਵਰਾ ਕਰ ਕੇ ਹਲਕਾ ਕੋਟਕਪੂਰਾ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ।
ਕੋਟਕਪੂਰਾ , 6 ਸਤੰਬਰ ( ਰਿੰਕੂ ਮਲਹੋਤਰਾ )- ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਕੋਟਕਪੂਰਾ ਵਿਖੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ , ਜਿਸ ਦੌਰਾਨ ਵੱਖ - ਵੱਖ ਪਾਰਟੀ ਆਗੂਆਂ ਨੂੰ ਵੱਖ - ਵੱਖ ਸਰਕਲਾਂ ਵਿਚ ਪ੍ਰਧਾਨ ਲਾਇਆ ਗਿਆ । ਇਸ ਮੌਕੇ ਸ਼ੇਰ ਸਿੰਘ ਮੰਡ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਵਲੋਂ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਕੋਟਕਪੂਰਾ ਨਾਲ ਸਲਾਹ ਮਸ਼ਵਰਾ ਕਰ ਕੇ ਹਲਕਾ ਕੋਟਕਪੂਰਾ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ । ਜਿਸ ਵਿਚ ਜਗਰੂਪ ਸਿੰਘ ਰਿਟਾਇਰਡ ਏ . ਐਸ . ਆਈ ਸਰਕਲ ਪ੍ਰਧਾਨ ਸਿਟੀ 1, ਡਾ . ਰਣਜੀਤ ਸਿੰਘ ਸਾਬਕਾ ਕੌਂਸਲਰ ਸਰਕਲ ਪ੍ਰਧਾਨ ਸਿਟੀ 2, ਅੰਗਰੇਜ਼ ਸਿੰਘ ਬਿੱਟੂ ਸਰਕਲ ਪ੍ਰਧਾਨ ਸਿਟੀ 3, ਜੰਗੀਰ ਸਿੰਘ ( ਸਾਬਕਾ ਕੌਂਸਲਰ ) ਸਰਕਲ ਪ੍ਰਧਾਨ ਸਿਟੀ 6, ਆਸ਼ੂ ਕੁਮਾਰ ਗੱਪਾ ( ਕੌਂਸਲਰ ) ਪ੍ਰਧਾਨ ਵਪਾਰ ਵਿੰਗ ਹਲਕਾ ਕੋਟਕਪੂਰਾ , ਜਗਤਾਰ ਸਿੰਘ ਮੌੜ ਪ੍ਰਧਾਨ ਕਿਸਾਨ ਵਿੰਗ ਹਲਕਾ ਕੋਟਕਪੂਰਾ , ਕਰਤਾ ਸਿੰਘ ਮਚਾਕੀ ਨੂੰ ਮੁੱਖ ਬੁਲਾਰਾ ਜ਼ਿਲ੍ਹਾ ਫ਼ਰੀਦਕੋਟ ਲਗਾ ਕੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ । ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਦੀ ਹਰ ਜਥੇਬੰਦੀ ਨੂੰ ਮਜਬੂਤ ਕਰਨ ਲਈ ਸੀਨੀਅਰ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ , ਜਿਸ ਦੇ ਨਾਲ ਪਾਰਟੀ ਵਰਕਰ , ਆਗੂ ਪਿੰਡਾਂ ਅਤੇ ਸ਼ਹਿਰਾਂ ਵਿਚ ਹੋਰ ਤਨਦੇਹੀ ਨਾਲ ਕੰਮ ਕਰਨਗੇ ਅਤੇ ਪਾਰਟੀ ਦੀ ਜਥੇਬੰਦੀ ਨੂੰ ਮਜਬੂਤ ਕਰਨਗੇ । ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ । ਇਸ ਮੌਕੇ ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ , ਅਨੂਪ੍ਰਤਾਪ ਸਿੰਘ ਬਰਾੜ , ਜਸਪਾਲ ਸਿੰਘ ਮੋੜ ਸਾਬਕਾ ਚੇਅਰਮੈਨ , ਗੁਰਮੁਖ ਸਿੰਘ ਭੁੱਲਰ ਬੀਸੀ ਵਿੰਗ ਕੋਟਕਪੁਰਾ ਪ੍ਰਧਾਨ , ਜਗਸੀਰ ਸਿੰਘ ਸ਼ੀਰਾ , ਹੈਪੀ ਬਰਡ ਖਾਰਾ , ਜਸਵੀਰ ਸਿੰਘ ਢਿੱਲੋ , ਸਾਰੇ ਸ਼ਹਿਰੀ ਪ੍ਰਧਾਨ , ਨਰਿੰਦਰ ਸਿੰਘ ਨਿੰਦਾ , ਬਲਵੀਰ ਸਿੰਘ ਰੰਧਾਵਾ , ਜਨਰਲ ਕੌਂਸਲ ਮੈਂਬਰ , ਨਾਹਰ ਸਿੰਘ ਮਚਾਕੀ ਸਰਕਲ ਪ੍ਰਧਾਨ , ਹਰਜਿੰਦਰ ਸਿੰਘ ਮੋੜ , ਜਸ਼ਨ ਦੁੱਗਲ ਸਮੇਤ ਹੋਰ ਵੀ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ ।