ਕੋਟਫੱਤਾ, 18 ਫਰਵਰੀ (ਬੁੱਟਰ)- ਅੰਤਰਰਾਸ਼ਟਰੀ ਪੱਧਰ ਤੇ ਦÏੜਾਕ ਦੇ ਤੌਰ 'ਤੇ ਮੱਲਾਂ ਮਾਰਨ ਵਾਲੇ ਹਮੇਸ਼ਾ ਹੈਰਾਨੀਜਨਕ ਕਰਤੱਬਾਂ ਲਈ ਮਸ਼ਹੂਰ ਕੁਝ ਵੱਖਰਾ ਕਰਨ ਵਾਲਾ ਕੋਟ ਸ਼ਮੀਰ ਦਾ 63 ਸਾਲਾ ਗੱਭਰੂ ਨੰਬਰਦਾਰ ਬਲਵਿੰਦਰ ਸਿੰਘ ਜਿੱਥੇ ਆਪਣੀ ਸਿਹਤ ਨੂੰ ਫਿੱਟ ਰੱਖਦਾ ਹੈ ਉਥੇ ਨੌਜਵਾਨਾਂ ਨੂੰ ਫਿੱਟ ਰਹਿਣ ਦਾ ਹਰ ਉਪਰਾਲਾ ਕਰ ਰਿਹਾ ਹੈ¢ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਜੋ ਪ੍ਰਗਟ ਸਿੰਘ ਵਲੋਂ ਬੱਚਿਆਂ ਨੂੰ ਭਰਤੀ ਕਰਾਉਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ¢ ਉੱਥੇ ਨੰਬਰਦਾਰ ਨੇ ਵੀ ਬੱਚਿਆਂ ਨੂੰ 25 ਫੁੱਟ ਰੱਸੇ ਨਾਲ ਉੱਪਰ ਆਪ ਚੜ ਕੇ ਬੱਚਿਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ¢ ਨੰਬਰਦਾਰ ਅੰਤਰਰਾਸ਼ਟਰੀ ਦÏੜਾਕ ਹੋਣ ਦੇ ਨਾਲ ਨਾਲ ਆਪਣੀ ਸਿਹਤ ਨੂੰ ਫਿੱਟ ਰੱਖਣ ਲਈ ਅਕਸਰ ਹੱਥ ਛੱਡ ਕੇ ਸਾਈਕਲ ਚਲਾਉਣਾ, ਤੈਰਾਕੀ ਕਰਨਾ ਆਦਿ ਕੌਤਕ ਆਮ ਹੀ ਕਰਦਾ ਰਹਿੰਦਾ ਹੈ¢ ਵਰਨਣਯੋਗ ਹੈ ਕਿ ਨੰਬਰਦਾਰ ਮਿਲਖਾ ਸਿੰਘ ਵੈਟਨਰ ਅਥਲੈਟਿਕਸ ਕਲੱਬ ਦਾ ਪ੍ਰਧਾਨ ਹੋਣ ਕਰਕੇ ਆਪਣੀ ਟੀਮ ਨੂੰ ਨਾਲ ਲੈ ਕੇ ਨੈਸ਼ਨਲ ਵੈਟਰਨ ਅਥਲੈਟਿਕ ਮੀਟ ਮਿਤੀ 14,15 ਅਤੇ 16 ਮਾਰਚ ਨੂੰ ਗੁਰੂ ਕਾਂਸੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਕਰਵਾ ਰਿਹਾ ਹੈ¢ ਜਿੱਥੇ ਕਿ ਤਕਰੀਬਨ ਭਾਰਤ ਵਰਸ਼ ਵਿਚੋਂ 800 ਅਥਲੀਟ ਭਾਗ ਲੈ ਰਹੇ ਹਨ¢ ਪਿੰਡ ਕੋਟਸ਼ਮੀਰ ਦੇ ਵਾਸੀਆਂ ਨੂੰ ਆਪਣੇ ਅਜਿਹੇ ਅਥਲੀਟ 'ਤੇ ਮਾਣ ਹੈ¢