26 ਨੂੰ ਸੰਵਿਧਾਨ ਬਚਾਓ ਦਿਵਸ ਮਨਾਉਣ ਦਾ ਸੱਦਾ ਦਿੱਲੀ ਸੰਸਦ ਘਿਰਾਓ ਲਈ ਬਠਿੰਡਾ ਵਿਖੇ ਕਨਵੈਨਸ਼ਨ 1 ਤੇ 2 ਨੂੰ
ਬਠਿੰਡਾ, 18 ਨਵੰਬਰ (ਅਵਤਾਰ ਸਿੰਘ ਕੈਂਥ )- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵਲੋਂ 26 ਨਵੰਬਰ ਨੂੰ ਸੰਵਿਧਾਨ ਬਚਾਓ ਦਿਵਸ ਮਨਾਉਣ ਤੇ 1-2 ਦਸੰਬਰ ਨੂੰ ਦਿੱਲੀ ਵਿਖੇ ਸੰਸਦ ਘਿਰਾਓ ਦੀ ਤਿਆਰੀ ਸੰਬੰਧੀ ਬਠਿੰਡਾ ਵਿਖੇ ਕਨਵੈੱਨਸ਼ਨ ਕੀਤੀ ਗਈ। ਇਸ ਕਨਵੈੱਨਸ਼ਨ ਦੀ ਅਗਵਾਈ ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਸ਼ੁਰੂਆਤ ਇਨਕਲਾਬੀ ਯੋਧੇ ਸ਼ਹੀਦ ਬਟੁਕੇਸ਼ਵਰ ਦੱਤ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂ ਜਲੀ ਭੇਟ ਕਰਕੇ ਕੀਤੀ ਗਈ।
ਅਜੀਤ ਡੈਸਕ
19-11-2026