18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਹਿਮਾ ਸਰਜਾ ਸਕੂਲ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਪੀ. ਐੱਮ. ਸ੍ਰੀ ਮੇਲੇ ਦਾ ਆਗਾਜ਼

ਮਹਿਮਾ ਸਰਜਾ, 18 ਨਵੰਬਰ (ਬਲਦੇਵ ਸੰਧੂ)- ਪੀ. ਐਮ.

ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਰਕਿੰਗ ਮਾਡਲ ਕੀਤੇ ਪ੍ਰਦਰਸ਼ਿਤ 19-11-2026
ਮਹਿਮਾ ਸਰਜਾ, 18 ਨਵੰਬਰ (ਬਲਦੇਵ ਸੰਧੂ)- ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਦੋ ਰੋਜ਼ਾ ਬਲਾਕ ਪੱਧਰੀ ਪੀ.ਐੱਮ. ਸ੍ਰੀ ਮੇਲੇ ਦਾ ਸ਼ਾਨਦਾਰ ਆਗਾਜ਼ ਹੋਇਆ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਤੌਰ ਤੇ ਪੁੱਜੇ ਮਾਰਕੀਟ ਕਮੇਟੀ ਭੁੱਚੋ ਮੰਡੀ ਦੇ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਅਤੇ ਪਿੰਡ ਮਹਿਮਾ ਸਰਜਾ ਦੀ ਸਰਪੰਚ ਸ੍ਰੀਮਤੀ ਗੁਰਜੀਤ ਕੌਰ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਦੋ ਰੋਜ਼ਾ ਵਿੱਦਿਅਕ ਮੇਲੇ ਦੇ ਪਹਿਲੇ ਦਿਨ ਜੂਨੀਅਰ ਵਰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਆਪਣੇ ਤਿਆਰ ਕੀਤੇ ਵਰਕਿੰਗ ਮਾਡਲ ਪ੍ਰਦਰਸ਼ਿਤ ਕਰਕੇ ਵਿਗਿਆਨਕ ਸੋਚ, ਸਿਰਜਣਾਤਮਿਕ ਪ੍ਰਤਿਭਾ ਅਤੇ ਵਿਹਾਰਕ ਗਿਆਨ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲ ਮੇਲੇ ਦੀ ਖਿੱਚ ਦਾ ਕੇਂਦਰ ਬਣੇ ਰਹੇ। ਇਹ ਮੇਲਾ ਸਕੂਲ ਦੇ ਪ੍ਰਿੰਸੀਪਲ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ, ਜਦਕਿ ਪੀ.ਐੱਮ. ਸ੍ਰੀ ਬਲਾਕ ਪੱਧਰੀ ਮੇਲੇ ਦੇ ਨੋਡਲ ਅਫ਼ਸਰ ਬਲਜਿੰਦਰ ਸਿੰਘ, ਲੈਕਚਰਾਰ ਬਾਇਓਲੋਜੀ ਵੱਲੋਂ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ, ਨਵੀਆਂ ਖੋਜਾਂ ਪ੍ਰਤੀ ਰੁਚੀ ਤੇ ਸਿੱਖਣ ਦੀ ਵਿਹਾਰਕ ਸਮਰੱਥਾ ਨੂੰ ਉਤਸ਼ਾਹਿਤ ਕਰਨਾ ਹੈ।
ਪਿਛਲੀ ਖ਼ਬਰ ਸਮਰਸਤਾ ਸੰਕਲਪ ਯਾਤਰਾ ’ਚ ਸ਼ਾਮਿਲ ਹੋਣ ਲਈ ਭੁੱਚੋ ਤੋਂ ਭਾਜਪਾ ਵਰਕਰਾਂ ਦੀਆਂ ਦੋ ਬੱਸਾਂ ਰਵਾਨਾ ਅਗਲੀ ਖ਼ਬਰ ਨਵਨੀਤ ਕੌਰ ਨੇ ਧਨੋਆ ਫਿਜ਼ਿਓਥੈਰੇਪੀ ਤੋਂ ਆਪਣੀ ਕਮਰ ਦਰਦ ਦਾ ਇਲਾਜ ਕਰਵਾ ਦਰਦ ਤੋਂ ਪਾਈ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।