18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਡੀ.ਏ.ਵੀ. ਕਾਲਜ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ

ਬਠਿੰਡਾ , 18 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ): ਸਵੀਪ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ ਪਹਿਲਕਦਮੀ ਅਧੀਨ ਡੀ . ਏ .

ਅਜੀਤ ਡੈਸਕ 19-11-2026
ਬਠਿੰਡਾ , 18 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ): ਸਵੀਪ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ ਪਹਿਲਕਦਮੀ ਅਧੀਨ ਡੀ . ਏ . ਵੀ ਕਾਲਜ ਬਠਿੰਡਾ ਦੇ ਇਲੈਕਟੋਰਲ ਲਿਟਰੇਸੀ ਕਲੱਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲਾ ਜ਼ਿਲ੍ਹਾ ਪੱਧਰ ’ ਤੇ ਸਕੂਲਾਂ , ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ‘ ਵੋਟ ਪਾਉਣ ਦੀ ਮਹੱਤਤਾ ’ ਵਿਸ਼ੇ ’ ਤੇ ਨੌਜਵਾਨ ਵੋਟਰਾਂ ਵਿਚ ਵੋਟਿੰਗ ਪ੍ਰਕਿਰਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕੀਤਾ ਗਿਆ । ਵਾਈਸ ਪ੍ਰਿੰਸੀਪਲ ਪ੍ਰੋ . ਸੰਦੀਪ ਭਾਟੀਆ , ਰਜਿਸਟਰਾਰ ਡਾ . ਗੁਰਪ੍ਰੀਤ ਸਿੰਘ , ਬਰਸਰ ਡਾ . ਸਤੀਸ਼ ਗਰੋਵਰ , ਸਟਾਫ਼ ਸਕੱਤਰ ਪ੍ਰੋ . ਕਰਮਪਾਲ ਕੌਰ , ਪ੍ਰੋ . ਪਵਨਪ੍ਰੀਤ ਸਿੰਘ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਅਤੇ ਨੋਡਲ ਅਫ਼ਸਰ ਐਸਵੀਈਈਪੀ , ਸੁਭਾਸ਼ ਗਰਗ ਸਹਾਇਕ ਨੋਡਲ ਅਫ਼ਸਰ ਐਸਵੀਈਈਪੀ , ਬਠਿੰਡਾ , ਮੀਨਾ ਭਾਰਤੀ ਨੋਡਲ ਅਫ਼ਸਰ ਐਸਵੀਈਈਪੀ ਬਠਿੰਡਾ , ਗੁਰਬਖਸ਼ ਲਾਲ , ਸੁਮਿਤ ਗੋਇਲ , ਨੀਰੂ ਚਾਵਲਾ , ਦੀਪਕ ਕੁਮਾਰ ਨੇ ਮੁੱਖ ਮਹਿਮਾਨ ਐਸਡੀਐਮ ਅਮਨਦੀਪ ਸਿੰਘ ਮਾਵੀ ਦਾ ਰਸਮੀ ਤੌਰ ’ ਤੇ ਸਵਾਗਤ ਕੀਤਾ । ਡੀ . ਏ . ਵੀ . ਕਾਲਜ ਬਠਿੰਡਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਤੇ ਨੋਡਲ ਅਫ਼ਸਰ ਸਵੀਪ ਪ੍ਰੋ . ਪਵਨਪ੍ਰੀਤ ਸਿੰਘ ਨੇ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਦੇ ਉਦੇਸ਼ ਬਾਰੇ ਜਾਣੂੰ ਕਰਵਾਇਆ । ਮੀਨਾ ਭਾਰਤੀ ਨੋਡਲ ਅਫ਼ਸਰ ਬਠਿੰਡਾ ( ਸ਼ਹਿਰੀ ) ਨੇ ਸਵੀਪ ਦੇ ਉਦੇਸ਼ ਬਾਰੇ ਗੱਲ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਨੌਜਵਾਨ ਵੋਟਰਾਂ ਨੂੰ ਲਾਮਬੰਦ ਕਰਨ ਲਈ ਚੋਣ ਕਮਿਸ਼ਨ ਦੀਆਂ ਵੱਖ - ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ । ਗੁਰਬਖਸ਼ ਲਾਲ ਨੇ ਮੰਚ ਸੰਚਾਲਨ ਕੀਤਾ ਅਤੇ ਵੋਟ ਪਾਉਣ ਦੀ ਮਹੱਤਤਾ ਬਾਰੇ ਚਰਚਾ ਕੀਤੀ । ਪ੍ਰਿੰਸੀਪਲ ਡਾ . ਰਾਜੀਵ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿਚ ਸ਼ਾਮਿਲ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਵੋਟਰਾਂ ਵਿਚ ਵਿਸ਼ਵਾਸ ਪੈਦਾ ਕਰਦੀਆਂ ਹਨ ।
ਪਿਛਲੀ ਖ਼ਬਰ ਤਿੰਨ ਰੋਜ਼ਾ ਪੇਂਟਿੰਗ ਵਰਕਸ਼ਾਪ ਰਾਹੀਂ ਵਿਦਿਆਰਥਣਾਂ ਨੇ ਨਿਖਾਰੇ ਕਲਾਤਮਕ ਹੁਨਰ ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ. ਮਹਿਰਾਜ ਦੇ ਵਿਦਿਆਰਥੀਆਂ ਨੇ ਕੁਇਜ਼ ਤੇ ਲੇਖ ਰਚਨਾ ਮੁਕਾਬਲਿਆਂ ’ਚ ਦਿਖਾਈ ਪ੍ਰਤਿਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।