ਬਠਿੰਡਾ, 18 ਫਰਵਰੀ (ਵੀਰਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਜਬਰਦਸਤੀ ਆਵਾਜ਼ ਦਬਾਉਣ ਖਿਲਾਫ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਸਰਕਲ ਵਰਕਿੰਗ ਕਮੇਟੀ ਬਠਿੰਡਾ ਵਲੋਂ ਆਨਲਾਈਨ ਮੀਟਿੰਗ ਕਰਕੇ ਰੋਸ ਜਤਾਇਆ ਗਿਆ | ਜਥੇਬੰਦੀ ਆਗੂਆਂ ਨੇ ਕਿਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਠਿੰਡਾ ਜ਼ਿਲ੍ਹੇ ਦੇ 10 ਮਹੀਨੇ ਤੋਂ ਵੱਧ ਸਮਾਂ ਪਹਿਲਾਂ ਦੋ ਨਿਰਦੋਸ਼ ਜੇਲ੍ਹ 'ਚ ਡੱਕੇ ਆਗੂਆਂ ਦੀ ਰਿਹਾਈ ਲਈ ਬਠਿੰਡਾ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਕੋਈ ਸਿੱਟਾ ਨਾ ਨਿਕਲਣ, ਤੇ ਪ੍ਰਸ਼ਾਸਨ ਦੀ ਵਾਅਦਾ ਖ਼ਿਲਾਫ਼ੀ ਅੱਜ ਮਿਤੀ 18 ਫਰਵਰੀ ਨੂੰ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਦਿੱਤੇ ਜਾਣ ਵਾਲੇ ਧਰਨੇ 'ਤੇ ਰੋਕ ਲਗਾ ਕੇ, ਆਗੂਆਂ ਦੇ ਘਰਾਂ ਤੇ ਛਾਪੇ ਮਾਰਨ, ਪਿੰਡਾਂ 'ਚ ਹੀ ਨਾਕੇਬੰਦੀ ਕਰਕੇ ਕਿਸਾਨੀ ਹੱਕਾਂ ਦਾ ਪੰਜਾਬ ਸਰਕਾਰ ਦੇ ਇਸ਼ਾਰਿਆਂ ਪੰਜਾਬ ਭਰ ਵਿਚ ਪ੍ਰਸ਼ਾਸਨ ਵਲੋਂ ਘਾਣ ਕੀਤਾ ਗਿਆ ਹੈ, ਜਿਊਦ ਪਿੰਡ 'ਚ ਜਬਰੀ ਦਾਖਲ ਹੋਕੇ ਬੱਚੇ, ਬੁੱਢਿਆਂ, ਔਰਤਾਂ ਤੇ ਨੌਜਵਾਨਾਂ ਤੇ ਜਬਰ ਕਰਨ ਦੀ ਸਖ਼ਤ ਸ਼ਬਦਾਂ 'ਚ, ਨਿਖੇਧੀ ਕਰਦਿਆਂ, ਜਥੇਬੰਦੀ ਨਾਲ ਗੱਲਬਾਤ ਕਰਕੇ ਜਥੇਬੰਦੀ ਦੇ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ¢ ਟੈਕਨੀਕਲ ਸਰਵਿਸਿਜ਼ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਘਰਸ਼, ਸਾਥ ਦੇਣ ਦਾ ਫੈਸਲਾ ਕੀਤਾ ਹੈ¢ ਪੈ੍ਰਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ/ਸਰਕਲ ਪ੍ਰਧਾਨ ਚੰਦਰ ਸ਼ਰਮਾ ਤੇ ਸਰਕਲ ਸਕੱਤਰ ਸਤਵਿੰਦਰ ਸਿੰਘ ਨੇ ਬਿਜਲੀ ਮੁਲਾਜ਼ਮਾਂ ਤੇ ਬਿਜਲੀ ਖੇਤਰ ਤੋਂ ਰਿਟਾਇਰ ਮੁਲਾਜ਼ਮ ਨੂੰ ਸਰਕਾਰ ਦੇ ਇਸ ਜ਼ਬਰ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ¢