19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਗੋਨਿਆਣਾ ਸਬ-ਤਹਿਸੀਲ ਤੋਂ ਦਿਨ-ਦਿਹਾੜੇ ਕਾਰ ਚੋਰੀ

ਅਜੀਤ ਡੈਸਕ 19-02-2026
ਗੋਨਿਆਣਾ, 18 ਫਰਵਰੀ (ਲਛਮਣ ਦਾਸ ਗਰਗ)-ਸਥਾਨਕ ਸਬ-ਤਹਿਸੀਲ ਦੇ ਮੈਦਾਨ ਵਿਚੋਂ ਦਿਨ ਦਿਹਾੜੇ ਇੱਕ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਕਾਰ ਮਾਲਕ ਕੁਲਵਿੰਦਰ ਸਿੰਘ ਜੋ ਉਕਤ ਸਬ ਤਹਿਸੀਲ ਵਿਚ ਫ਼ਰਦ ਵਿਭਾਗ ਵਿਚ ਆਪ੍ਰੇਟਰ ਵਜੋਂ ਤਾਇਨਾਤ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਸਵੇਰੇ 10 ਵਜੇ ਦੇ ਕਰੀਬ ਆਪਣੀ ਸਿਲਵਰ ਰੰਗ ਦੀ ਜ਼ੈਨ ਕਾਰ ਨੰਬਰ ਪੀ.ਬੀ-03-ਬੀ.ਏ-3970 ਸਬ-ਤਹਿਸੀਲ ਦੇ ਮੈਦਾਨ ਵਿਚ ਖੜੀ ਕੀਤੀ ਸੀ | ਉਹ ਸਵੇਰੇ ਲਗਭਗ 11 ਵਜੇ ਕਾਰ ਵਿਚੋਂ ਦਵਾਈ ਕੱਢ ਕੇ ਚਲੇ ਗਏ ਸਨ | ਉਸ ਤੋਂ ਬਾਅਦ ਜਦੋਂ ਉਹ 4 ਵਜੇ ਘਰ ਵਾਪਸ ਜਾਣ ਲਈ ਕਾਰ ਲੈਣ ਪਹੁੰਚੇ ਤਾਂ ਕਾਰ ਉੱਥੇ ਮੌਜੂਦ ਨਹੀਂ ਸੀ | ਪੀੜਤ ਦੇ ਕਹਿਣ ਮੁਤਾਬਿਕ ਕਾਰ ਵਿਚ ਲਗਭਗ 50 ਹਜ਼ਾਰ ਰੁਪਏ ਦੀ ਨਕਦੀ ਅਤੇ ਕੁੱਝ ਮਹੱਤਵਪੂਰਨ ਦਸਤਾਵੇਜ਼ ਵੀ ਮੌਜੂਦ ਸਨ, ਜੋ ਚੋਰੀ ਹੋ ਗਏ ਹਨ | ਇਸ ਸੰਬੰਧੀ ਐਡਵੋਕੇਟ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਕਤ ਸਬ-ਤਹਿਸੀਲ ਵਿਚ ਚੋਰੀ ਦੀ ਘਟਨਾ ਵਾਪਰੀ ਸੀ | ਉਨ੍ਹਾਂ ਕਿਹਾ ਕਿ ਜਿਸ ਥਾਂ 'ਤੇ ਅੱਜ ਕਾਰ ਖੜੀ ਸੀ, ਉੱਥੇ ਰੋਜ਼ਾਨਾ ਕਈ ਵਾਹਨ ਖੜੇ ਹੁੰਦੇ ਹਨ | ਅਜਿਹੇ ਵਿਚ ਦਿਨ ਦਿਹਾੜੇ ਇਸ ਤਰ੍ਹਾਂ ਦੀ ਘਟਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਸਥਾਨਕ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਜਬਰੀ ਆਵਾਜ਼ ਦਬਾਉਣ ਦੇ ਖ਼ਿਲਾਫ਼ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਰੋਸ ਜਤਾਇਆ ਅਗਲੀ ਖ਼ਬਰ ਵੱਖ-ਵੱਖ ਥਾਵਾਂ 'ਤੋਂ 7 ਵਿਅਕਤੀ ਕਾਬੂ-21 ਗ੍ਰਾਮ ਹੈਰੋਇਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।