04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪ੍ਰਾਇਮਰੀ ਸਕੂਲ ਫ਼ਤਿਹਗੜ੍ਹ ਸਭਰਾਂ ਦੀ ਵਿਦਿਆਰਥਣ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ

ਅਜੀਤ ਡੈਸਕ 09-05-2026
ਮੱਲਾਂਵਾਲਾ, 8 ਮਈ (ਬਲਬੀਰ ਸਿੰਘ ਜੋਸਨ)-ਸਰਕਾਰੀ ਪ੍ਰਾਇਮਰੀ ਸਕੂਲ ਫ਼ਤਿਹਗੜ੍ਹ ਸਭਰਾਂ ਲਈ ਇਹ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਗੁਰਲਾਲ ਸਿੰਘ ਦਾ ਚੋਣ ਜਵਾਹਰ ਨਵੋਦਿਆ ਵਿਦਿਆਲਿਆ ਲਈ ਹੋਇਆ ਹੈ | ਇਸ ਸਫਲਤਾ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਫ਼ਸਰ (ਐ. ਸਿ.) ਕੋਮਲ ਅਰੋੜਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੱਲਾਂਵਾਲਾ ਹਰਜੀਤ ਕੌਰ ਵਲੋਂ ਵਿਦਿਆਰਥਣ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ | ਇਸ ਪ੍ਰਾਪਤੀ ਦਾ ਸਿਹਰਾ ਸਕੂਲ ਮੁਖੀ ਵਰਿੰਦਰਪਾਲ ਸਿੰਘ ਅਤੇ ਜਮਾਤ ਇੰਚਾਰਜ ਕਰਮਜੀਤ ਸਿੰਘ (ਗਾਈਡ ਅਧਿਆਪਕ) ਦੀ ਮਿਹਨਤ ਅਤੇ ਯਤਨਾਂ ਨੂੰ ਜਾਂਦਾ ਹੈ | ਇਸ ਤੋਂ ਸੈਂਟਰ ਹੈੱਡ ਟੀਚਰ ਹਰਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜਲੇ ਵਾਲਾ ਅਤੇ ਰਛਪਾਲ ਸਿੰਘ ਬਲਾਕ ਰਿਸੋਰਸ ਪਰਸਨ ਦੀ ਯੋਗ ਅਗਵਾਈ ਵੀ ਇਸ ਕਾਮਯਾਬੀ ਵਿਚ ਅਹਿਮ ਰਹੀ ਹੈ | ਸਕੂਲ ਦੇ ਸਮੂਹ ਸਟਾਫ਼ ਵਿਚ ਧਿਆਨ ਸਿੰਘ ਅਧਿਆਪਕ, ਅੰਗਰੇਜ਼ ਸਿੰਘ, ਰਮਨਦੀਪ ਸਿੰਘ, ਨੇਹਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਰਾਣੀ ਦੇ ਯੋਗਦਾਨ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ਗਈ | ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵਲੋਂ ਇਸ ਸਫਲਤਾ ਲਈ ਸਾਰੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥਣ ਨੂੰ ਵਧਾਈ ਦਿੱਤੀ ਗਈ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੀ.ਪੀ.ਈ.ਓ ਹਰਜੀਤ ਕੌਰ ਅਤੇ ਸਮੂਹ ਸਟਾਫ਼ ਦੀ ਯੋਗ ਅਗਵਾਈ ਸਦਕਾ ਸਕੂਲ ਭਵਿੱਖ ਵਿਚ ਵੀ ਹੋਰ ਉੱਚੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਯਤਨਸ਼ੀਲ ਰਹੇਗੀ |
ਪਿਛਲੀ ਖ਼ਬਰ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ 'ਚ ਸਹਾਈ ਸਿੱਧ ਹੋ ਰਹੀ ਹੈ ਸੀ. ਐੱਮ. ਦੀ ਯੋਗਸ਼ਾਲਾ- ਡੀ. ਸੀ. ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਦੀਆਂ 90% ਤੋਂ ਵੱਧ ਅੰਕ ਪ੍ਰਾਪਤ ਵਿਦਿਆਰਥਣਾਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।