ਸੇਵਾ ਭਾਰਤੀ ਸੰਸਥਾ ਵਲੋਂ ਔਰਤਾਂ ਲਈ ਮੁਫ਼ਤ ਸਿਲਾਈ ਸੈਂਟਰ ਸ਼ੁਰੂ
ਜ਼ੀਰਾ, 3 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਦੇ ਮੰਤਵ ਨਾਲ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜ਼ੀਰਾ ਵਲੋਂ ਬਸਤੀ ਮਾਛੀਆਂ ਵਿਖੇ ਇਕ ਨਵਾਂ ਮੁਫ਼ਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ। ਇਸ ਸੈਂਟਰ ਦਾ ਰਸਮੀ ਉਦਘਾਟਨ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਕੀਤਾ ਗਿਆ।
ਬਸਤੀ ਮਾਛੀਆਂ ਵਿਖੇ ਨਵੇਂ ਸਿਲਾਈ ਸੈਂਟਰ ਦਾ ਉਦਘਾਟਨ ਕਰਨ ਮੌਕੇ ਸੇਵਾ ਭਾਰਤੀ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ। ਤਸਵੀਰ: ਪ੍ਰਤਾਪ ਸਿੰਘ ਹੀਰਾ
04-10-2026