ਜ਼ੀਰਾ, 29 ਜਨਵਰੀ (ਹਰਜੀਤ ਸਿੰਘ ਗਿੱਲ)-ਸੰਤ ਬਾਬਾ ਸੁੰਦਰ ਦਾਸ ਜੀ ਵੱਡੇ ਮਨਸੂਰਵਾਲ ਵਾਲਿਆਂ ਦੀ 59ਵੀਂ ਬਰਸੀ ਦੇ ਸਮਾਗਮ ਸ਼ਰਧਾ ਭਾਵਨਾ ਤੇ ਧੂਮਧਾਮ ਦੇ ਨਾਲ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਜਸਪਾਲ ਸਿੰਘ ਪੰਨੂ ਨੇ ਦੱਸਿਆ ਕਿ ਇਸ ਸੰਬੰਧ 'ਚ 29 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 26 ਅਖੰਡ ਪਾਠ ਦੀ ਆਰੰਭਤਾ ਕਰਕੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਚੁੱਕੀ ਹੈ | ਇਸੇ ਤਰ੍ਹਾਂ ਲੜੀਵਾਰ 12 ਫਰਵਰੀ ਤੱਕ ਸੱਤ ਲੜੀਆਂ 'ਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਇਸ ਦੌਰਾਨ ਸੰਤ ਬਾਬਾ ਸੁੰਦਰ ਦਾਸ ਦੀ ਯਾਦ 'ਚ 11 ਫਰਵਰੀ ਨੂੰ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ, ਜਿਸ 'ਚ ਰਾਗੀ ਢਾਡੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ | ਇਨ੍ਹਾਂ ਜਥਿਆਂ 'ਚ ਬਲਕਰਨ ਸਿੰਘ ਬਾਜ਼ ਕੋਰੇ ਵਾਲਾ ਤੇ ਸੰਦੀਪ ਸਿੰਘ ਮਹਿਮਾ ਅੰਮਿ੍ਤਸਰ ਸਾਹਿਬ ਵਾਲੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਮਿਤੀ 14 ਅਤੇ 15 ਫਰਵਰੀ ਨੂੰ ਵਿਸ਼ਾਲ ਕਬੱਡੀ ਕੱਪ ਪਿੰਡ ਮਨਸੂਰ ਵਾਲ ਕਲਾਂ ਦੇ ਖੇਡ ਗਰਾਉਂਡ ਵਿਖੇ ਕਰਵਾਇਆ ਜਾਵੇਗਾ, ਜਿਸ 'ਚ ਪੰਜਾਬ ਦੀਆਂ ਪ੍ਰਸਿੱਧ ਕਬੱਡੀ ਟੀਮਾਂ ਪਹੁੰਚ ਰਹੀਆਂ ਹਨ | ਉਨ੍ਹਾਂ ਨੇ ਸ੍ਰੀ ਅਖੰਡ ਪਾਠਾਂ ਸੰਬੰਧੀ ਪਾਠੀ ਸਾਹਿਬਾਨ ਨੂੰ ਆਪਣੀਆਂ ਦੋ ਫ਼ੋਟੋਆਂ ਤੇ ਨਾਲ ਆਧਾਰ ਕਾਰਡ ਲੈ ਕੇ ਆਉਣ ਦੀ ਵੀ ਅਪੀਲ ਕੀਤੀ | ਇਸ ਮੌਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਨਾਮਧਾਰੀ, ਸਵਰਨ ਸਿੰਘ ਗਿੱਲ, ਕੁਲਦੀਪ ਸਿੰਘ ਗਿੱਲ, ਸਰਪੰਚ ਸਤਨਾਮ ਸਿੰਘ ਗਿੱਲ, ਜਥੇਦਾਰ ਬਲਦੇਵ ਸਿੰਘ ਪੰਨੂ, ਜਗਰਾਜ ਸਿੰਘ ਨਾਮਧਾਰੀ, ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਗਿੱਲ, ਲਾਭ ਸਿੰਘ ਸ਼ਾਹ, ਲਖਵੀਰ ਸਿੰਘ ਵਪਾਰੀ, ਹੈੱਡ ਗ੍ਰੰਥੀ ਬਾਬਾ ਚਰਨਜੀਤ ਸਿੰਘ, ਹੈੱਡ ਗ੍ਰੰਥੀ ਬਾਬਾ ਛਿੰਦਰ ਸਿੰਘ, ਸੁਖਬੀਰ ਸਿੰਘ ਸ਼ੀਰਾ ਪੰਨੂ, ਜਗਸੀਰ ਸਿੰਘ ਸ਼ੀਰਾ ਪ੍ਰਧਾਨ ਸਪੋਰਟਸ ਕਲੱਬ, ਜਥੇਦਾਰ ਗੁਲਜ਼ਾਰ ਸਿੰਘ, ਹਰਨੇਕ ਸਿੰਘ ਸ਼ਾਹ, ਗੁਰਲਾਭ ਸਿੰਘ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ, ਰੇਸ਼ਮ ਸਿੰਘ ਸਮੁੱਚੀ ਨੌਜਵਾਨ ਕਮੇਟੀ ਦੇ ਮੈਂਬਰ ਹਾਜ਼ਰ ਸਨ |