02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਾਹਗੀਰਾਂ ਤੋਂ ਮੋਬਾਈਲ ਖੋਹਣ ਵਾਲੇ ਗਰੋਹ 'ਤੇ ਮੁਕੱਦਮਾ ਦਰਜ, ਦੋ ਜਣੇ ਕਾਬੂ

ਅਜੀਤ ਡੈਸਕ 30-01-2026
ਬਠਿੰਡਾ, 29 ਜਨਵਰੀ (ਪੱਤਰ ਪ੍ਰੇਰਕ)- ਥਾਣਾ ਕੋਤਵਾਲੀ ਦੀ ਪੁਲਿਸ ਨੇ ਰਾਹਗੀਰਾਂ ਤੋਂ ਉਨ੍ਹਾਂ ਦੇ ਮੋਬਾਈਲ ਫੋਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦਿਆਂ ਉਸ 'ਤੇ ਮੁਕੱਦਮਾ ਦਰਜ ਕਰਦੇ ਹੋਏ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ | ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਇੰਸ. ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ 'ਚ ਇਕ ਅਜਿਹਾ ਗਰੋਹ ਸਰਗਰਮ ਹੈ, ਜੋ ਰਾਹਗੀਰਾਂ ਤੋਂ ਉਨ੍ਹਾਂ ਦੇ ਮਹਿੰਗੇ ਮੁੱਲ ਦੇ ਮੋਬਾਈਲ ਫੋਨ ਖੋਹ ਕਰਦਾ ਹੈ ਅਤੇ ਅੱਗੇ ਇਨ੍ਹਾਂ ਮੋਬਾਈਲ ਫੋਨਾਂ ਨੂੰ ਸਸਤੇ ਭਾਅ 'ਤੇ ਵੇਚਣ ਦਾ ਧੰਦਾ ਕਰਦਾ ਹੈ | ਉਨ੍ਹਾਂ ਕਿਹਾ ਕਿ ਸੂਚਨਾ ਦੇ ਆਧਾਰ ਉਕਤ ਗਰੋਹ ਦੇ ਮੈਂਬਰ ਰਾਹੁਲ, ਹਰਪ੍ਰੀਤ ਕੁਮਾਰ ਵਾਸੀ ਗੁਰੂ ਨਾਨਕ ਨਗਰ, ਅਮਰ ਸਿੰਘ ਵਾਸੀ ਮੁਖ਼ਤਿਆਰ ਬਸਤੀ ਅਤੇ ਅੰਗਰੇਜ਼ ਸਿੰਘ ਵਾਸੀ ਬੀਤ ਤਲਾਬ ਦੇ ਖਿਲਾਫ ਥਾਣਾ ਕੋਤਵਾਲੀ ਵਿਚ ਮੁਕੱਦਮਾ ਦਰਜ ਕਰਨ ਬਾਅਦ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਦੌਰਾਨ ਇਨ੍ਹਾਂ 'ਚੋਂ ਰਾਹੁਲ ਅਤੇ ਅੰਗਰੇਜ਼ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਇਨ੍ਹਾਂ ਦੇ ਕੋਲੋਂ 1 ਮੋਬਾਈਲ ਫੋਨ ਬਰਾਮਦ ਕੀਤਾ ਹੈ, ਜਦਕਿ ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮੀਰੀ ਪੀਰੀ ਸਿੱਖਿਆ ਸੰਸਥਾ ਕੁੱਸਾ ਵਿਖੇ ਸਾਲਾਨਾ ਸਮਾਗਮ 'ਵਿਰਾਸਤ' ਮਨਾਇਆ <br/> ਅਗਲੀ ਖ਼ਬਰ ਬਾਬਾ ਸੁੰਦਰ ਦਾਸ ਜੀ ਵੱਡੇ ਮਨਸੂਰਵਾਲ ਵਾਲਿਆਂ ਦੀ ਬਰਸੀ ਸਮਾਗਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।