ਜ਼ੀਰਾ, 22 ਜਨਵਰੀ (ਰਜਨੀਸ਼ ਕਥੂਰੀਆ)-ਬਾਬਾ ਮਨਸਾਗਿਰ ਸੇਵਾ ਤੇ ਵੈੱਲਫੇਅਰ ਸੁਸਾਇਟੀ ਪਿੰਡ ਮਨਸੂਰਦੇਵਾ ਨੇ 19 ਲੋੜਵੰਦ ਪਰਿਵਾਰਾਂ ਦੇ ਜੋੜਿਆਂ ਦੇ ਪਿੰਡ ਦੇ ਖੇਡ ਸਟੇਡੀਅਮ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ 'ਚ ਅਨੰਦ ਕਾਰਜ ਕਰਵਾਏ | ਸਮਾਗਮ ਦੇ ਮੁੱਖ ਮਹਿਮਾਨ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਨ ਜਦਕਿ ਵਿਸ਼ੇਸ਼ ਮਹਿਮਾਨ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਸਨ ਜੋ ਕਿ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ਪਹੁੰਚੇ | ਇਸ ਸੰਬੰਧੀ ਪਿੰਡ ਦੇ ਸਮਾਜ ਸੇਵਕ ਹਰਮਿੰਦਰ ਸਿੰਘ ਬੱਲ ਕੈਨੇਡਾ (ਜ਼ੋਨਾਂ) ਤੇ ਕਲੱਬ ਪ੍ਰਧਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਬਾਬਾ ਮਨਸਾਗਿਰ ਸੇਵਾ ਅਤੇ ਵੈੱਲਫੇਅਰ ਸੁਸਾਇਟੀ ਸਮਾਜ ਸੇਵਾ ਦੇ ਕੰਮਾਂ ਲਈ ਯਤਨਸ਼ੀਲ ਹੈ ਅਤੇ ਹਰ ਸਾਲ ਨਗਰ ਨਿਵਾਸੀਆਂ, ਐਨ. ਆਰ. ਆਈ. ਭਰਾਵਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਾਬਾ ਮਨਸਾਗਿਰ ਦੀ ਯਾਦ 'ਚ ਕਬੱਡੀ ਟੂਰਨਾਮੈਂਟ, ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਕੈਂਪ ਲਗਾਉਣ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਦੇ ਜੋੜਿਆਂ ਦੇ ਆਨੰਦ ਕਾਰਜ ਕਰਵਾਉਂਦੀ ਹੈ | ਇਸ ਦੌਰਾਨ ਪਿੰਡ ਮਨਸੂਰਦੇਵਾ ਅਤੇ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੀ ਸੰਗਤ ਨੂੰ ਬਾਬਾ ਹਰਜਿੰਦਰ ਸਿੰਘ ਮਟੀਲੀ ਵਾਲਿਆਂ ਤੇ ਹੋਰ ਕੀਰਤਨੀ ਜਥਿਆਂ ਨੇ ਕਥਾ ਕੀਰਤਨ ਕਰਕੇ ਸਿੱਖ ਇਤਿਹਾਸ ਨਾਲ ਜੋੜਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵਲੋਂ ਲਾਵਾਂ ਦਾ ਪਾਠ ਪੜਿ੍ਹਆ ਗਿਆ ਤੇ ਅਨੰਦ ਕਾਰਜ ਕਰਵਾਏ ਗਏ | ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਬਾਬਾ ਮਨਸਾਗਿਰ ਸੇਵਾ ਤੇ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਹਰਭਜਨ ਸਿੰਘ ਰਾਏ, ਜੋਤੀ ਬਾਜਵਾ, ਅਵਤਾਰ ਸਿੰਘ ਗਿੱਲ ਡੇਅਰੀ ਵਾਲੇ, ਗੋਰਾ ਬਾਵਾ, ਦੀਪੂ ਬਾਵਾ, ਕੇਵਲ ਸਿੰਘ ਗਿੱਲ, ਗੁਰਦਿਆਲ ਸਿੰਘ ਫ਼ੌਜੀ, ਸੁਖਦਿਆਲ ਸਿੰਘ ਫ਼ੌਜੀ, ਅਵਤਾਰ ਸਿੰਘ ਜੌਰਜੀਆ, ਗਗਨ ਬਾਵਾ, ਰਵੀ ਸੱਭਰਵਾਲ ਤੇ ਸੁਰਜੀਤ ਸਿੰਘ ਬਾਵਾ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਕੁਲਬੀਰ ਸਿੰਘ ਜ਼ੀਰਾ ਦੇ ਨਾਲ ਜਨਕ ਰਾਜ ਸ਼ਰਮਾ ਸਾਬਕਾ ਸਰਪੰਚ ਵਾੜਾ ਪੋਹ ਵਿੰਡੀਆਂ, ਗਗਨ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ, ਗੁਰਨੈਬ ਸਿੰਘ, ਗੁਰਦੀਪ ਸਿੰਘ ਸੁੱਖੇ ਵਾਲਾ, ਰਜਿੰਦਰ ਸਿੰਘ ਸੁੱਖੇ ਵਾਲਾ, ਜਗਤਾਰ ਸਿੰਘ ਲੌਂਗੋਦੇਵਾ, ਕਲਗਾ ਸਿੰਘ ਮਲਸੀਆਂ ਕਲਾਂ, ਗੁਰਚਰਨ ਸਿੰਘ ਸੁੱਖੇ ਵਾਲਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਗੁਰਜਿੰਦਰ ਸਿੰਘ ਖਹਿਰਾ ਜ਼ਿਲ੍ਹਾ ਪ੍ਰਧਾਨ, ਬਲਵਿੰਦਰ ਸਿੰਘ ਬੱਬਾ ਮੀਤ ਪ੍ਰਧਾਨ, ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ, ਡਾ. ਗੁਰਚਰਨ ਨੂਰਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਮਨਦੀਪ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਆਤਮਾ ਸਿੰਘ ਇਕਾਈ ਪ੍ਰਧਾਨ ਮਨਸੂਰਦੇਵਾ, ਮਹਿੰਦਰ ਸਿੰਘ ਮਨਸੂਰਦੇਵਾ ਮੀਤ ਪ੍ਰਧਾਨ ਅਤੇ ਅਵਤਾਰ ਸਿੰਘ ਖ਼ਜ਼ਾਨਚੀ ਆਦਿ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨ ਕੁਲਬੀਰ ਸਿੰਘ ਜ਼ੀਰਾ, ਵਿਸ਼ੇਸ਼ ਮਹਿਮਾਨ ਸਮਾਜ ਸੇਵਕ ਗੁਰਪ੍ਰੀਤ ਸਿੰਘ ਸੇਖੋਂ ਸਮੇਤ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕਲੱਬ ਵਲੋਂ ਸਨਮਾਨਿਤ ਵੀ ਕੀਤਾ |