19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪਿੰਡ ਬਾਂਡੀਵਾਲਾ ਵਿਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼

ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਸੰਸਥਾ ਲੀਗ ਚੀਚਾ ਵਲੋਂ ਪਿੰਡ ਬਾਂਡੀਵਾਲਾ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਧੂਮਧਾਮ ਨਾਲ ਸ਼ੁਰੂਆਤ ਹੋਈ। ਇਸ ਮੁਕਾਬਲੇ ਵਿਚ ਆਸ-ਪਾਸ ਦੇ ਇਲਾਕੇ ਦੇ 24 ਪਿੰਡਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

ਅਜੀਤ ਡੈਸਕ 19-10-2026
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਸੰਸਥਾ ਲੀਗ ਚੀਚਾ ਵਲੋਂ ਪਿੰਡ ਬਾਂਡੀਵਾਲਾ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਧੂਮਧਾਮ ਨਾਲ ਸ਼ੁਰੂਆਤ ਹੋਈ। ਇਸ ਮੁਕਾਬਲੇ ਵਿਚ ਆਸ-ਪਾਸ ਦੇ ਇਲਾਕੇ ਦੇ 24 ਪਿੰਡਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦਾ ਉਦਘਾਟਨ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂਵਾਲੀ ਦੇ ਸਕੱਤਰ ਐਡਵੋਕੇਟ ਗੁਲਸ਼ਨ ਮਹਿਰੋਕ, ਐਡਵੋਕੇਟ ਸੰਜੀਵ ਕੰਬੋਜ, ਪ੍ਰਦੀਪ ਕਟਾਰੀਆ, ਓਮ ਪ੍ਰਕਾਸ਼, ਸੁਰਿੰਦਰ ਸਿੰਘ ਸਿੱਧੂ, ਗੌਰਵ ਸ਼ਰਮਾ, ਐੱਸ.ਐੱਸ. ਗਿੱਲ, ਪ੍ਰਭਦਿਆਲ ਕੰਬੋਜ ਤੇ ਪ੍ਰਦੀਪ ਸਿਆਗ ਵਲੋਂ ਸਾਂਝੇ ਤੌਰ ’ਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਟੂਰਨਾਮੈਂਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 21,000 ਰੁਪਏ, ਦੂਜੇ ਸਥਾਨ ਵਾਲੀ ਨੂੰ 15,000 ਰੁਪਏ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 5, 100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਫਾਊਂਡੇਸ਼ਨ ਨੇ ਬਿਰਧ ਆਸ਼ਰਮ ’ਚ ਸਫ਼ਾਈ ਮੁਹਿੰਮ ਚਲਾਈ ਅਗਲੀ ਖ਼ਬਰ ਗੁਰਦੀਪ ਸਿੰਘ ਘੜਿਆਲ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕਲਸੀ ਸਰਕਲ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।