ਫਿਰੋਜ਼ਪੁਰ, 22 ਜਨਵਰੀ (ਸੁਖਵਿੰਦਰ ਸਿੰਘ)-ਇਕੋ ਛੱਤ ਹੇਠ ਢੇਰ ਸਾਰੀਆਂ ਸੁਵਿਧਾਵਾਂ ਨਾਲ ਲੈਸ ਫਿਰੋਜ਼ਪੁਰ ਇਲਾਕੇ ਦਾ ਮਸ਼ਹੂਰ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਵਲੋਂ ਪਿੰਡ ਰੱਤਾਖੇੜਾ ਪੰਜਾਬ ਸਿੰਘ ਵਾਲਾ ਦੀ ਅਨਾਜ ਮੰਡੀ 'ਚ ਭਾਈ ਰੂਪ ਚੰਦ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵੈਲਫੇਅਰ ਸੁਸਾਇਟੀ( ਰਜਿ) ਫਿਰੋਜ਼ਪੁਰ ਤੇ ਸਮੂਹ ਸੰਗਤ ਸਹਿਯੋਗ ਸਦਕਾ ਬੰਗੜ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ | ਜਿਸ ਦੌਰਾਨ ਕੁੱਲ 140 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਦਵਾਈਆਂ ਤਕਸੀਮ ਕੀਤੀਆਂ ਗਈਆਂ | ਇਸ ਮੌਕੇ ਇਕੱਤਰ ਲੋਕਾਂ ਨੂੰ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਟੀਮ ਵਲੋਂ ਹਸਪਤਾਲ ਵਿਚ ਉਪਲਬਧ ਦਿਲ, ਹੱਡੀਆਂ, ਨਰਵਾ, ਗਾਇਨੀ, ਜਨਰਲ ਮੈਡੀਸਨ ਸਮੇਤ ਹਰ ਤਰ੍ਹਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੁਆਰਾ ਕੀਤੇ ਜਾ ਰਹੇ ਇਲਾਜ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਰਸ਼ਿਕਾ ਸ੍ਰੀਵਾਸਤਵ, ਡਾ. ਕੁਲਦੀਪ ਸਿੰਘ ਧੀਰਾ ਪੱਤਰਾ, ਨਿਸ਼ਾਨ ਸਿੰਘ ਅਰਮਾਨਪੁਰਾ, ਗੁਰਪ੍ਰੀਤ ਸਿੰਘ ਗਿੱਲ ਕਟੋਰਾ, ਸੁਖਵਿੰਦਰ ਸਿੰਘ, ਨਰਸਿੰਗ ਸਟਾਫ਼ ਮੈਂਬਰ ਕਰਨ, ਕੱਨੂੰ, ਵਿਕੀ ਤੋਂ ਇਲਾਵਾ ਲਖਵਿੰਦਰ ਸਿੰਘ ਵੀ ਹਾਜ਼ਰ ਸਨ |