ਜ਼ੀਰਾ, 22 ਜਨਵਰੀ (ਹਰਜੀਤ ਸਿੰਘ ਗਿੱਲ)-ਕੁਝ ਦਿਨ ਪਹਿਲਾਂ ਪੱਤਰਕਾਰ ਹਰਜੀਤ ਸਿੰਘ ਸਨ੍ਹੇਰ ਦੇ ਪਿਤਾ ਨਛੱਤਰ ਸਿੰਘ ਦੀ ਮੌਤ ਹੋ ਜਾਣ ਕਰਕੇ ਧਾਰਮਿਕ, ਰਾਜਨੀਤਿਕ ਤੇ ਸਮਾਜ ਸੇਵੀ ਸੇਵੀ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ | ਇਸ ਸੰਬੰਧ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਤੋਂ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪੱਤਰਕਾਰ ਹਰਜੀਤ ਸਿੰਘ ਸਨ੍ਹੇਰ ਤੇ ਪਰਿਵਾਰ ਨਾਲ ਨਛੱਤਰ ਸਿੰਘ ਦੀ ਹੋਏ ਦਿਹਾਂਤ 'ਤੇ ਦੁੱਖ ਸਾਂਝਾ ਕੀਤਾ | ਉਨ੍ਹਾਂ ਨੇ ਆਖਿਆ ਕਿ ਬੱਚਿਆਂ ਵਲੋਂ ਮਾਪਿਆ ਦਾ ਦੇਣ ਕਦੇ ਵੀ ਦਿੱਤਾ ਜਾ ਸਕਦਾ, ਨਛੱਤਰ ਸਿੰਘ ਪੁਰਾਣੇ ਚੰਗੇ ਸਿਆਸਤਦਾਨ ਹੋਣ ਕਰਕੇ ਪਿੰਡ ਵਿਚ ਚੰਗੇ ਇਨਸਾਨ ਵਜੋਂ ਜਾਣੇ ਜਾਂਦੇ ਸਨ | ਇਸ ਮੌਕੇ ਗੁਰਬਖ਼ਸ਼ ਸਿੰਘ ਰਟੌਲ, ਗੁਰਧਿਆਨ ਸਿੰਘ ਮਾਨ, ਕਰਮਜੀਤ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਨੰਬਰਦਾਰ, ਧਰਮ ਸਿੰਘ ਸਰਾਂ, ਸ਼ਮਿੰਦਰ ਸਿੰਘ ਪ੍ਰਧਾਨ, ਗੁਰਚਰਨ ਸਿੰਘ ਸਨ੍ਹੇਰ, ਗੁਰਜੰਟ ਸਿੰਘ ਤੇ ਬਲਵਿੰਦਰ ਸਿੰਘ ਦੋਧੀ ਆਦਿ ਹਾਜ਼ਰ ਸਨ |