ਮਾਸਟਰ ਕਾਲੀ ਰਾਮ ਫਾਊਂਡੇਸ਼ਨ ਵਲੋਂ ਪਿੰਡਾਂ ਵਿੱਚ ਸਮਾਜ ਸੇਵਾ ਦੇ ਕਾਰਜ ਜਾਰੀ
ਖਨੌਰੀ, 6 ਨਵੰਬਰ (ਬਲਵਿੰਦਰ ਸਿੰਘ ਥਿੰਦ)- ਮਾਸਟਰ ਕਾਲੀ ਰਾਮ ਫਾਊਂਡੇਸ਼ਨ ਵਲੋਂ ਹਲਕਾ ਲਹਿਰਾ ਦੇ ਵੱਖ-ਵੱਖ ਪਿੰਡਾਂ ਵਿੱਚ ਸਮਾਜ ਸੇਵਾ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਫਾਊਂਡੇਸ਼ਨ ਦੀ ਯਾਤਰਾ ਦੌਰਾਨ ਪਿੰਡ ਸ਼ਾਹਪੁਰ ਥੇੜੀ ਵਿਖੇ ਇੱਕ ਗ਼ਰੀਬ ਪਰਿਵਾਰ ਦੇ ਖ਼ਸਤਾ ਹਾਲ ਮਕਾਨ ਬਾਰੇ ਜਾਣਕਾਰੀ ਮਿਲਣ ’ਤੇ ਤੁਰੰਤ ਸੀਮਿੰਟ ਅਤੇ ਲੋਹੇ ਦਾ ਸਰੀਆ ਭਿਜਵਾ ਕੇ ਮਕਾਨ ਦੀ ਮੁਰੰਮਤ ਕਰਵਾਈ ਗਈ।
ਅਜੀਤ ਡੈਸਕ
07-11-2026